ਕੁਲਵੰਤ ਸੈਣੀ ਦੀ ਅਗਵਾਈ ਵਿੱਚ ਸਮਾਜਿਕ ਅਤੇ ਧਾਰਮਿਕ ਜੱਥੇਬੰਦੀਆਂ ਵਲੋਂ ਕਿਸਾਨੀ ਅੰਦੋਲਨ ਦੀ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡੇ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕਿਸਾਨ ਅੰਦੋਲਨ ਕਾਰਨ ਇੱਕ ਸਾਲ ਟੋਲ ਪਲਾਜਾ ਬੰਦ ਰਹਿਣ ਦੌਰਾਨ ਸਰਕਾਰ ਜਾਂ ਕੰਪਨੀ ਕਿਸੇ ਵਲੋਂ ਵੀ ਵੋਲ ਵਰਕਰਾਂ ਦੀ ਕੋਈ ਸਾਰ ਨਹੀਂ ਪੁੱਛੀ ਗਈ। ਜਦੋਂ ਟੋਲ ਪਲਾਜੇ ਕੋਲੇ ਗਏ ਤਾਂ ਕੁਲਵੰਤ ਸਿੰਘ ਸੈਣੀ ਦੀ ਅਗਵਾਈ ਹੇਠ ਸਮਾਜਿਕ ਅਤੇ ਧਾਰਮਿਕ ਜੱਥੇਬੰਦੀਆਂ ਵਲੋਂ ਟੋਲ ਪਲਾਜਾ ਨੰਗਲ ਸ਼ਹੀਦਾਂ ਵਿਖੇ ਲੱਡੂ ਵੰਡੇ ਗਏ ਅਤੇ ਕਿਸਾਨੀ ਅੰਦੋਲਨ ਦੀ ਜਿੱਤ ਦੀ ਖੁਸ਼ੀ ਮਨਾਈ ਗਈ ਅਤੇ ਨਾਲ ਹੀ ਆਉਣ ਵਾਲੇ ਸਮੇਂ ਲਈ ਸਰਕਾਰਾਂ ਨੂੰ ਅਪੀਲ ਕੀਤੀ ਗਈ ਕਿ ਜਦੋਂ ਵੀ ਕਿਸੇ ਕਾਰਨਾਂ ਕਰਕੇ ਟੋਲ ਪਲਾਜੇ ਬੰਦ ਕੀਤੇ ਜਾਣ ਤਾੰ ਟੋਲ ਵਰਕਰਾਂ ਦਾ ਵੀ ਖਿਆਲ ਰੱਖਿਆ ਜਾਵੇ ਤਾਂ ਜੋ ਟੋਲ ਪਲਾਜਿਆਂ ਤੇ ਕੰਮ ਕਰ ਰਹੇ ਵਰਕਰਾਂ ਦੇ ਘਰ ਦਾ ਗੁਜਾਰਾ ਸਹੀ ਢੰਗ ਨਾਲ ਹੋ ਸਕੇ।

Advertisements

ਇਸ ਮੌਕੇ ਤੇ ਕੁਲਵੰਤ ਸਿੰਘ ਸੈਣੀ ਦੀ ਅਗਵਾਈ ਹੇਠ ਦੀਪ ਜੱਗਰਾਂ, ਢਿਲੋਂ ਬੂਥਗੜ੍ਹ, ਸੁੱਖਾ ਬਸਤੀ ਹਸਤਖਾਂ, ਟੋਲ ਪਲਾਜਾ ਵਰਕਰ ਰੌਸ਼ਨ ਲਾਲ, ਕੁਲਵਿੰਦਰ ਲਾਲ, ਕਪੀਲ ਦੇਵ, ਜਗਤਾਰ ਸਿੰਘ, ਭੁਪਿੰਦਰ ਸਿੰਘ ਮੈਨੇਜਰ, ਹਾਕਮ ਸਿੰਘ, ਰਜੇਸ਼ ਕੁਮਾਰ, ਹੁਸਨ ਲਾਲ ਅਤੇ ਹੋਰ ਸਾਥੀ ਮੌਜੂਦ ਸਨ।

LEAVE A REPLY

Please enter your comment!
Please enter your name here