18 ਸਾਲਾਂ ਦੀ ਲੜਕੀ ਨੂੰ ਭਜਾ ਕੇ ਲੈ ਗਿਆ ਨੌਜਵਾਨ, ਪਰਚਾ ਦਰਜ

ਲੁਧਿਆਣਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਲੁਧਿਆਣਾ ਦਾ ਨੌਜਵਾਨ ਜਿਸਦੀ ਪਹਿਚਾਣ ਕਰਨ ਪੁੱਤਰ ਮੰਗਾ ਸਿੰਘ ਨਿਵਾਸੀ ਪਿੰਡ ਭੇੜਵਾਲ, ਤਹਿਸੀਲ ਰਾਜਪੁਰਾ, ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ। ਉਸਦੀ ਉਮਰ 18 ਸਾਲ ਹੈ। ਨੌਜਵਾਨ ਵਿਆਹ ਦਾ ਝਾਂਸਾ ਦੇ ਕੇ ਲਕੜੀ ਨੂੰ ਭਜਾ ਕੇ ਲੈ ਗਿਆ।

Advertisements

ਲੜਕੀ ਦੇ ਪਿਤਾ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਹਨਾਂ ਦੀ 18 ਸਾਲ ਦੀ ਲੜਕੀ 29 ਜੁਲਾਈ ਦੁਪਹਿਰ ਕਰੀਬ 1.30 ਵਜੇ ਘਰੋਂ ਬਿਨਾਂ ਕੁੱਝ ਦੱਸੇ ਚਲੀ ਗਈ ਅਤੇ ਵਾਪਸ ਨਹੀ ਆਈ।

ਉਹਨਾਂ ਨੇ ਉਸਦੀ ਕਾਫੀ ਭਾਲ ਕੀਤੀ ਤਾਂ ਪਤਾ ਲੱਗਾ ਕਿ ਮੁਲਜ਼ਮ ਕਰਨ ਉਹਨਾਂ ਦੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਕਿਤੇ ਭਜਾ ਕੇ ਲੈ ਗਿਆ ਹੈ। ਇਸ ਮਾਮਲੇ ਵਿੱਚ ਥਾਣਾ ਸ਼ਿਮਲਾਪੁਰੀ ਦੀ ਪੁਲਸ ਨੇ ਪਰਚਾ ਦਰਜ ਕਰ ਲਿਆ।

LEAVE A REPLY

Please enter your comment!
Please enter your name here