ਜਿਲ੍ਹਾ ਉਦਯੋਗ ਕੇਂਦਰ ’ਚ ਮਨਾਇਆ ਗਿਆ ਰਾਸ਼ਟਰੀ ਬੁਣਕਰ ਦਿਵਸ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਜ਼ਿਲ੍ਹਾ ਉਦਯੋਗ ਕੇਂਦਰ ਹੁਸ਼ਿਆਰਪੁਰ ਵਿਚ ਰਾਸ਼ਟਰੀ ਬੁਣਕਰ ਦਿਵਸ ਮਨਾਇਆ ਗਿਆ। ਜਾਣਕਾਰੀ ਦਿੰਦੇ ਹੋਏ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਅਰੁਣ ਕੁਮਾਰ ਨੇ ਦੱਸਿਆ ਕਿ ਇਸ ਸਮਾਰੋਹ ਦੌਰਾਨ ਜਿਲ੍ਹੇ ਦੇ ਵੱਖ-ਵੱਖ ਹੈਂਡਲੂਮ ਵੀਵਰਜ਼ ਵਲੋਂ ਸ਼ਮੂਲੀਅਤ ਕੀਤੀ ਗਈ। ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਵਲੋਂ ਕੇਂਦਰੀ ਮੰਤਰਾਲਾ ਟੈਕਸਟਾਈਲ ਦੇ ਰਾਸ਼ਟਰੀ ਹੈਂਡਲੂਮ ਵਿਕਾਸ ਪ੍ਰੋਗਰਾਮ ਤਹਿਤ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਹੈਂਡਲੂਮ ਵੀਵਰਜ਼ ਨੂੰ ਜਾਣੂ ਕਰਵਾਇਆ ਗਿਆ।

Advertisements

ਉਨ੍ਹਾਂ ਨੇ ਵੀਵਰ ਮੁਦਰਾ ਸਕੀਮ ਤਹਿਤ ਦਸਤਕਾਰੀ ਨੂੰ ਪ੍ਰਫੁਲਿਤ ਕਰਨ ਲਈ 6 ਫੀਸਦੀ ਵਿਆਜ਼ ’ਤੇ 3 ਸਾਲ ਲਈ ਮਿਲ ਰਹੀ ਸਬਸਿਡੀ ਸਬੰਧੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਮਹਾਤਮਾ ਗਾਧੀ ਬੁਣਕਰ ਬੀਮਾ ਯੋਜਨਾ ਤਹਿਤ ਬੁਣਕਰਾਂ ਦੀ ਕੁਦਰਤੀ ਜਾਂ ਦੁਰਘਟਨਾ ਗ੍ਰਸਤ ਮੌਤ ਅਤੇ ਅਪੰਗਤਾ ਹੋਣ ਦੀ ਸੂਰਤ ਵਿਚ ਵੱਧ ਤੋਂ ਵੱਧ 1.5 ਲੱਖ ਦੇ ਵਿੱਤੀ ਅਨੁਦਾਨ ਦਾ ਪ੍ਰਬੰਧ ਭਾਰਤ ਸਰਕਾਰ ਵਲੋਂ ਕੀਤਾ ਗਿਆ ਹੈ। ਉਨ੍ਹਾਂ ਇਸ ਦੌਰਾਨ ਬੁਣਕਰਾਂ ਦੀ ਹਸਤਕਲਾ ਨੂੰ ਨਿਖਾਰਨ ਤੇ ਹੁਨਰ ਵਿਕਾਸ ਹਿੱਤ ਚੱਲ ਰਹੀਆਂ ਸਮਰੱਥ ਸਕੀਮ ਤਹਿਤ 45 ਦਿਨ ਦੀ ਟ੍ਰੇਨਿੰਗ ਦੇ ਬਾਰੇ ਜਾਣੂ ਕਰਵਾਇਆ।

ਇਸ ਦੇ ਨਾਲ ਹੀ ਹੈਂਡਲੂਮ ਬੁਣਕਰਾਂ ਦੀ ਭਲਾਈ ਅਤੇ ਸਮਾਜਿਕ ਸਹਾਇਤਾ ਲਈ ਪਹਿਲਾਂ ਤੋਂ ਚੱਲ ਰਹੀਆਂ ਸਕੀਮਾਂ ਜਿਵੇਂ ਕਿ ਪ੍ਰਧਾਨ ਮੰਤਰੀ ਜੀਵਨ ਜਿਓਤੀ ਯੋਜਨਾ ਅਤੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਤਹਿਤ ਲਾਭਪਾਤਰੀਆਂ ਨੂੰ 2 ਲੱਖ ਦੀ ਵਿੱਤੀ ਸਹਾਇਤਾ ਅਤੇ ਉਪਰੋਕਤ ਸਕੀਮਾਂ ਦੇ ਵੱਖ-ਵੱਖ ਪਹਿਲੂਆਂ ’ਤੇ ਚਾਨਣਾ ਪਾਇਆ ਗਿਆ। ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈੈਨੇਜਰ ਅਰੁਣ ਕੁਮਾਰ ਵਲੋਂ ਹੈਂਡਲੂਮ ਵੀਵਰਜ਼ ਨੂੰ ਫੋਟੋ ਪਛਾਣ ਪੱਤਰ ਵੰਡੇ ਅਤੇ ਭਰੋਸਾ ਦਿਵਾਇਆ ਕਿ ਭਵਿੱਖ ਵਿਚ ਜ਼ਿਲ੍ਹਾ ਉਦਯੋਗ ਕੇਂਦਰ ਵਲੋਂ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਇਸ ਮੌਕੇ ਹੈਂਡਲੂਮ ਵੀਵਰਜ਼ ਅਨਿਲ ਸਿੱਧੂ, ਹੀਰਾ ਲਾਲ, ਹਰਭਗਵਾਨ ਅਤੇ ਹਰਮੇਲ ਸਿੰਘ ਵੀ ਮੌਜੂਦ ਸਨ।

LEAVE A REPLY

Please enter your comment!
Please enter your name here