ਨਗਰ ਨਿਗਮ ਵਲੋਂ ਸਾਲ 2020-21 ਲਈ 65.15 ਕਰੋੜ ਰੁਪਏ ਦਾ ਬਜਟ ਪਾਸ: ਮੇਅਰ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼),ਰਿਪੋਰਟ: ਸੰਦੀਪ ਡੋਗਰਾ/ਜਤਿੰਦਰ ਪ੍ਰਿੰਸ। ਨਗਰ ਨਿਗਮ ਹੁਸ਼ਿਆਰਪੁਰ ਦਾ ਸਾਲ 2020-21 ਲਈ 65.15 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਗਿਆ ਹੈ। ਇਹ ਜਾਣਕਾਰੀ ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਨੇ ਡਾ. ਬੀ.ਆਰ.ਅੰਬੇਦਕਰ ਮੀਟਿੰਗ ਹਾਲ ਵਿਖੇ ਬਜਟ ਸਬੰਧੀ ਆਯੋਜਿਤ ਸਮੂਹ ਕੌਂਸਲਰਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।

Advertisements

ਬੈਠਕ ਵਿੱਚ ਸੀਨੀਅਰ ਡਿਪਟੀ ਮੇਅਰ ਪ੍ਰੇਮ ਸਿੰਘ ਪਿੱਪਲਾਂਵਾਲਾ, ਡਿਪਟੀ ਮੇਅਰ ਸ਼ੁਕਲਾ ਸ਼ਰਮਾ, ਕਮਿਸ਼ਨਰ ਬਲਬੀਰ ਰਾਜ ਸਿੰਘ, ਐਸ.ਈ ਰਣਜੀਤ ਸਿੰਘ, ਡੀ.ਸੀ.ਐਫ.ਏ ਰਾਜਪਾਲ ਸਿੰਘ, ਕਾਰਜਕਾਰੀ ਇੰਜੀਨੀਅਰ ਨਰੇਸ਼ ਬੱਤਾ, ਐਸ.ਡੀ.ਓ ਹਰਪ੍ਰੀਤ ਸਿੰਘ, ਕੁਲਦੀਪ ਸਿੰਘ, ਸੁਪਰਡੰਟ ਗੁਰਮੇਲ ਸਿੰਘ, ਅਮਿਤ ਕੁਮਾਰ, ਸੁਆਮੀ ਸਿੰਘ, ਲੇਖਾਕਾਰ ਰਾਜਨ ਕੁਮਾਰ, ਰਾਹੁਲ ਸ਼ਰਮਾ ਅਤੇ ਸਮੂਹ ਕੋਂਸਲਰ ਇਸ ਮੀਟਿੰਗ ਵਿਚ ਹਾਜ਼ਰ ਸਨ।

ਮੀਟਿੰਗ ਉਪਰੰਤ ਮੇਅਰ ਸ਼ਿਵ ਸੂਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਹੁਸ਼ਿਆਰਪੁਰ ਦੀ ਸਾਲ 2020-21 ਦੀ ਅਨੁਮਾਨਤ ਆਮਦਨ ਦੇ ਮੁਕਾਬਲੇ ਖਰਚਾ 65.15 ਕਰੋੜ ਰੁਪਏ ਪਾਸ ਕੀਤਾ ਗਿਆ ਹੈ। ਸਾਲ 2020-21 ਲਈ ਵਿਕਾਸ ਦੇ ਕੰਮਾਂ ਤੇ 31.25 ਕਰੋੜ ਰੁਪਏ, ਅਮਲੇ ਤੇ 32 ਕਰੋੜ ਅਤੇ ਕੰਟੀਜੈਂਸੀ 1.90 ਕਰੋੜ ਦਾ ਬਜਟ ਤਜਵੀਜ ਕੀਤਾ ਗਿਆ ਹੈ ਜ਼ੋ ਕਿ ਤਜਵੀਜ ਕੀਤੀ ਆਮਦਨ ਦਾ 48 ਪ੍ਰਤੀਸ਼ਤ ਹੈ।

ਜਿਸ ਅਨੁਸਾਰ ਵੱਖ ਵੱਖ ਵੱਖ ਵਿਕਾਸ ਕਾਰਜਾਂ ਸੜਕਾਂ, ਡਰੇਨਜ, ਸਲੰਮ ਏਰੀਆਂ ਅਤੇ ਹੋਰ ਵਿਕਾਸ ਕਾਰਜਾਂ ਲਈ ਖਰਚ ਕੀਤੇ ਜਾਣਗੇ। ਉਹਨਾਂ ਕਿਹਾ ਕਿ ਨਗਰ ਨਿਗਮ ਵਲੋਂ ਬਜਟ ਵਿਚ ਵਿਕਾਸ ਕਾਰਜਾਂ ਲਈ ਰੱਖੇ ਗਏ ਫੰਡਾਂ ਅਤੇ ਸਰਕਾਰ ਵਲੋਂ ਪ੍ਰਾਪਤ ਗ੍ਰਾਂਟ ਨਾਲ ਸ਼ਹਿਰ ਦੇ ਸਾਰੇ ਵਾਰਡਾਂ ਵਿਚ ਬਿਨਾਂ ਭੇਦ ਭਾਵ ਦੇ ਸਰਵਪੱਖੀ ਵਿਕਾਸ ਕਰਵਾਏ ਜਾਣਗੇ।

LEAVE A REPLY

Please enter your comment!
Please enter your name here