15 ਮਾਰਚ ਨੂੰ ਬਸਪਾ ਕਰੇਗੀ ਸੱਤਾ ਪਰਿਵਰਤਨ ਰੈਲੀ ਦਾ ਆਯੋਜਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਬਹੁਜਨ ਸਮਾਜ ਪਾਰਟੀ ਵੱਲੋਂ ਸਾਹਿਬ ਕਾਂਸ਼ੀ ਰਾਮ ਜੀ ਦੇ ਜਨਮ ਦਿਵਸ ਨੂੰ ਕੀਤੀ ਜਾ ਰਹੀ ਸੱਤਾ ਪਰਿਵਰਤਨ ਰੈਲੀ ਪੰਜਾਬ ਦੀ ਰਾਜਨੀਤੀ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗੀ ਅਤੇ ਕਾਂਗਰਸ ਪਾਰਟੀ, ਅਕਾਲੀ ਦਲ ਭਾਜਪਾ ਅਤੇ ਹੋਰ ਰਾਜਨੀਤਿਕ ਪਾਰਟੀਆਂ ਦੀਆਂ ਜੜਾਂ ਹਿਲਾ ਦਿੱਤੀਆਂ ਜਾਣਗੀਆਂ।

Advertisements

ਇਨਾਂ ਵਿਚਾਰਾਂ ਦਾ ਪ੍ਰਗਟਾਵਾ ਦਲਜੀਤ ਰਾਏ ਸਕੱਤਰ ਬਸਪਾ ਪੰਜਾਬ, ਉਂਕਾਰ ਸਿੰਘ ਝਮਟ ਤੇ ਇੰਜ. ਮਹਿੰਦਰ ਸਿੰਘ ਇੰਚਾਰਜ ਲੋਕ ਸਭਾ ਹੁਸ਼ਿਆਰਪੁਰ, ਹਰਜੀਤ ਲਾਡੀ ਜ਼ਿਲਾ ਪ੍ਰਧਾਨ ਬਸਪਾ ਸ਼ਹਿਰੀ ਹੁਸ਼ਿਆਰਪੁਰ ਤੇ ਮੁਹੱਲਾ ਬੂਲਾਂਵਾੜੀ ਵਿਖੇ 15 ਮਾਰਚ ਦੀ ਰੈਲੀ ਦੀ ਤਿਆਰੀ ਵਿੱਚ ਰੱਖੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੀਤਾ। ਬਸਪਾ ਆਗੂਆਂ ਨੇ ਕਿਹਾ ਕਿ ਸਾਹਿਬ ਕਾਂਸ਼ੀ ਰਾਮ ਜੀ ਦੀ ਤਮੰਨਾ ਸੀ ਕਿ ਪੰਜਾਬ ਵਿੱਚ ਬਹੁਜਨ ਸਮਾਜ ਦਾ ਰਾਜ ਹੋਣਾ ਚਾਹੀਦਾ ਹੈ ਪੰਜਾਬ ਵਿੱਚ ਬਹੁਜਨ ਸਮਾਜ ਜਾਤ-ਪਾਤ ਨੂੰ ਤੋੜ ਕੇ ਆਪਸੀ ਭਾਈਚਾਰਾ ਕਾਇਮ ਕਰ ਰਿਹਾ ਹੈ। ਜਾਤ ਪਾਤ ਤੋੜ ਕੇ ਹੀ ਬਹੁਜਨ ਸਮਾਜ ਦੀ ਸਰਕਾਰ ਦੇਸ਼ ਅਤੇ ਪੰਜਾਬ ਵਿੱਚ ਬਣਾਈ ਜਾ ਸਕਦੀ ਹੈ।

ਸ. ਜਸਵੀਰ ਸਿੰਘ ਪ੍ਰਧਾਨ ਬਸਪਾ ਪੰਜਾਬ ਨੇ ਕਾਂਗਰਸ ਪਾਰਟੀ ਵੱਲੋਂ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਅਤੇ ਦਲਿਤ ਸਮਾਜ ਨਾਲ ਕੀਤੇ ਵਾਅਦਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਦਲਿਤ ਸਮਾਜ ਨਾਲ ਕੀਤਾ ਕੋਈ ਵੀ ਚੋਣ ਵਾਅਦਾ ਪੂਰਾ ਨਹੀਂ ਕੀਤਾ। ਬਸਪਾ ਵਰਕਰਾਂ ਵਿੱਚ 15 ਮਾਰਚ ਦੀ ਰੈਲੀ ਵਿੱਚ ਪਹੁੰਚਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੁਖਦੇਵ ਸਿੰਘ ਬਿੱਟਾ ਜ਼ਿਲ•ਾ ਇੰਚਾਰਜ ਬਸਪਾ ਹੁਸ਼ਿਆਰਪੁਰ, ਮਨੀਸ਼ ਕੁਮਾਰ, ਸਾਧੂ ਰਾਮ, ਰਾਜ ਕੁਮਾਰ ਬਾਘਾ ਸੈਕਟਰ ਪ੍ਰਧਾਨ, ਮਦਨ ਲੋਈ, ਨਿਰਮਲ, ਕੁਲਦੀਪ, ਸੁਖਦੇਵ, ਰਾਜੂ, ਰਾਹੁਲ ਸਮੇਤ ਭਾਰੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।

LEAVE A REPLY

Please enter your comment!
Please enter your name here