ਮੱਛੀ ਫੜਨ ਵਾਲੇ ਡਰੇਨਾਂ ਦੀ ਬੋਲੀ 16 ਅਤੇ 17 ਅਗਸਤ ਨੂੰ ਸ਼ੁਰੂ

ਫਾਜਿਲਕਾ (ਦ ਸਟੈਲਰ ਨਿਊਜ਼): ਅਲੋਕ ਚੌਧਰੀ ਕਾਰਜਕਾਰੀ ਇੰਜੀਨੀਅਰ/ਫਾਜਿਲਕਾ, ਡਰੇਨੇਜ ਕਮ ਮਾਈਨਿੰਗ ਅਤੇ ਜਿਆਲੋਜੀ ਮੰਡਲ, ਜਲ ਸਰੋਤ ਵਿਭਾਗ ਪੰਜਾਬ ਨੇ ਦੱਸਿਆ ਕਿ ਇਸ ਮੰਡਲ ਅਧੀਨ ਪੈਂਦੀਆਂ ਡਰੇਨਾਂ ਦੀ ਮੱਛੀ ਦੀ ਬੋਲੀ ਕਰਵਾਈ ਜਾਣੀ ਹੈ। ਜਲਾਲਾਬਾਦ ਦੀਆਂ 15 ਡਰੇਨਾਂ, ਫਾਜ਼ਿਲਕਾ ਦੀਆਂ 10 ਅਬੋਹਰ ਦੀਆਂ 8 ਅਤੇ ਫਿਰੋਜ਼ਪੁਰ ਦੀਆਂ 14 ਡਰੇਨਾਂ ਹਨ।

Advertisements

ਉਨ੍ਹਾਂ ਦੱਸਿਆ ਕਿ ਡਰੇਨੇਜ ਕਮ ਮਾਈਨਿੰਗ ਉਪ ਮੰਡਲ ਜਲਾਲਾਬਾਦ ਅਤੇ ਫਿਰੋਜ਼ਪੁਰ ਅਧੀਨ ਆਉਂਦੀਆਂ ਡਰੇਨਾਂ ਦੀ ਬੋਲੀ ਮਿਤੀ 16 ਅਗਸਤ 2023 ਨੂੰ ਕਮਰਾ ਨੰ 1 ਨੇੜੇ ਸਾਡੀ ਰਸੋਈ, ਸਰਕਾਰੀ ਕੰਨਿਆ ਕਾਲਜ, ਜਲਾਲਾਬਾਦ ਵਿਖੇ ਅਤੇ ਡਰੇਨੇਜ ਕਮ ਮਾਇਨਿੰਗ ਉਪ ਮੰਡਲ ਫਾਜ਼ਿਲਕਾ ਅਤੇ ਅਬੋਹਰ ਅਧੀਨ ਆਉਂਦੀਆਂ ਡਰੇਨਾਂ ਦੀ ਬੋਲੀ ਮਿਤੀ 17 ਅਗਸਤ 2023 ਨੂੰ ਕੈਨਾਲ ਕਲੋਨੀ ਫਾਜਿਲਕਾ ਵਿਖੇ ਸਵੇਰੇ 11 ਵਜੇ ਤੋਂ ਸ਼ੁਰੂ ਕਰਵਾਈ ਜਾਣੀ ਹੈ।  

ਉਨ੍ਹਾਂ ਜ਼ਿਲ੍ਹੇ ਦੇ ਸਮੂਹ ਮੱਛੀ ਠੇਕੇਦਾਰ ਉਕਤ ਮਿਤੀ ਅਨੁਸਾਰ ਉਕਤ ਸਥਾਨ ਤੇ ਬੋਲੀ ਵਿੱਚ ਸਮੇਂ ਸਿਰ ਹਾਜ਼ਰ ਹੋਣ।  ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਜਿਲ੍ਹਾ ਫਾਜਿਲਕਾ ਦੀ ਵੈਬਸਾਈਟ https://fazilka.nic.in ਅਤੇ ਜਲ ਸਰੋਤ ਵਿਭਾਗ ਦੀ ਵੈਬਸਾਈਟ https://irrigation.punjab.gov.in ਤੇ ਵਿਜਟ ਕੀਤੀ ਜਾ ਸਕਦੀ ਹੈ।

LEAVE A REPLY

Please enter your comment!
Please enter your name here