ਹਿਮਾਚਲ ਪ੍ਰਦੇਸ਼ (ਦ ਸਟੈਲਰ ਨਿਊਜ਼),ਪਲਕ। ਹਿਮਾਚਲ ਪ੍ਰਦੇਸ਼ ਵਿੱਚ ਕੁਦਰਤ ਦੇ ਕਹਿਰ ਨੇ ਭਾਰੀ ਤਬਾਹੀ ਮਚਾ ਦਿੱਤੀ ਹੈ। ਸ਼ਿਮਲਾ ਵਿੱਚ ਦੋ ਥਾਵਾਂ ਤੇ ਜ਼ਮੀਨ ਖਿਸਕ ਗਈ ਕਾਫੀ ਨੁਕਸਾਨ ਹੋ ਗਿਆ ਅਤੇ ਸੋਲਨ ਵਿੱਚ ਬਾਰਿਸ਼ ਦੌਰਾਨ ਬੱਦਲ ਫੱਟਣ ਕਾਰਨ ਕਰੀਬ 16 ਲੋਕਾਂ ਦੀ ਮੌਤ ਹੋ ਗਈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਦੱਸਿਆ ਕਿ ਸਮਰ ਹਿੱਲ ਖੇਤਰ ਵਿੱਚ ਇੱਕ ਸ਼ਿਵ ਮੰਦਰ ਢਹਿ ਗਿਆ ਅਤੇ ਦੂਜਾ ਫਾਗਲੀ ਖੇਤਰ ਵਿੱਚ ਜਿੱਥੇ ਕਈ ਘਰ ਮਿੱਟੀ ਤੇ ਚਿੱਕੜ ਥੱਲੇ ਦੱਬ ਗਏ। ਮਲਬੇ ਵਿੱਚੋਂ 9 ਲਾਸ਼ਾਂ ਕੱਢੀਆਂ ਗਈਆਂ।
ਸੋਲਨ ਜ਼ਿਲ੍ਹੇ ਵਿੱਚ ਬੱਦਲ ਫੱਟਣ ਕਾਰਨ ਇੱਕ ਹੀ ਪਰਿਵਾਰ ਦੇ 7 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਅਸੀਂ ਇਸ ਮੁਸ਼ਕਿਲ ਘੜੀ ਵਿੱਚ ਤੁਹਾਡਾ ਦਰਦ ਸਮਝਦੇ ਹਾਂ। ਅਸੀਂ ਅਧਿਕਾਰੀਆਂ ਨੂੰ ਇਸ ਮੁਸ਼ਕਲ ਸਮੇਂ ਦੌਰਾਨ ਪ੍ਰਭਾਵਿਤ ਪਰਿਵਾਰਾਂ ਦੀ ਹਰ ਸੰਭਵ ਮਦਦ ਤੇ ਸਹਾਇਤਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।