ਥਾਣਾ ਸਿਟੀ ਕਪੂਰਥਲਾ ਦੇ ਖੇਤਰ ਨੂੰ 2 ਹਿੱਸਿਆਂ ’ਚ ਵੰਡਿਆ, ਆਰਜੀ ਥਾਣਾ ਅਰਬਨ ਅਸਟੇਟ ਬਣਾਇਆ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਐਸ.ਐਸ.ਪੀ. ਰਾਜਪਾਲ ਸਿੰਘ ਸੰਧੂ ਵਲੋਂ ਥਾਣਾ ਸਿਟੀ ਕਪੂਰਥਲਾ ਦੇ ਖੇਤਰ ਨੂੰ 2 ਭਾਗਾਂ ਵਿਚ ਵੰਡਦਿਆਂ ਇੱਕ ਹਿੱਸੇ ਨੂੰ ਮੌਜੂਦਾ ਥਾਣਾ ਸਿਟੀ ਕਪੂਰਥਲਾ ਅਤੇ ਦੂਜੇ ਹਿੱਸੇ ਨੂੰ ਆਰਜੀ ਥਾਣਾ ਅਰਬਨ ਅਸਟੇਟ ਬਣਾਇਆ ਗਿਆ ਹੈ ਅਤੇ ਆਰਜੀ ਥਾਣਾ ਅਰਬਨ ਅਸਟੇਟ ਵਿਖੇ ਐਸ.ਆਈ. ਬਲਜਿੰਦਰ ਸਿੰਘ ਨੂੰ ਮੁੱਖ ਥਾਣਾ ਅਫਸਰ ਲਗਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਨੇ ਦੱਸਿਆ ਕਿ ਇਹ ਫੈਸਲਾ ਸ਼ਹਿਰ ਵਿਚ ਮੌਜੂਦਾ ਕਰਾਈਮ ਦੇ ਮੱਦੇਨਜ਼ਰ ਕੀਤਾ ਗਿਆ ਹੈ ਕਿਉਂਕਿ ਥਾਣਾ ਸਿਟੀ ਕਪੂਰਥਲਾ ਦਾ ਏਰੀਆ ਕਾਫੀ ਜਿਆਦਾ ਹੈ। ਉਨ੍ਹਾਂ ਦੱਸਿਆ ਕਿ ਥਾਣਾ ਸਿਟੀ ਅਤੇ ਥਾਣਾ ਅਰਬਨ ਅਸਟੇਟ ਦੇ ਖੇਤਰਾਂ ਦੀ ਵੰਡ ਕੀਤੀ ਜਾ ਚੁੱਕੀ ਹੈ ਅਤੇ ਹੇਠ ਲਿਖੇ ਮੁਹੱਲਿਆਂ ਦੇ ਵਸਨੀਕ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਵਿਚ ਥਾਣਾ ਅਰਬਨ ਅਸਟੇਟ ਕਪੂਰਥਲਾ ਦੇ ਦਫਤਰ ਜੋ ਕਿ ਪੁਲਿਸ ਲਾਈਨ ਕਪੂਰਥਲਾ ਵਿਖੇ ਸਥਿਤ ਹੈ, ਵਿਚ ਜਾ ਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।

Advertisements

ਜਿਕਰਯੋਗ ਹੈ ਕਿ ਮੁੱਖ ਅਫਸਰ ਐਸ.ਆਈ. ਬਲਜਿੰਦਰ ਸਿੰਘ ਦੇ ਮੋਬਾਈਲ ਨੰ. 98761-99954 ਜਾਂ 98761-99811 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਜਿਕਰਯੋਗ ਹੈ ਕਿ ਆਰਜੀ ਥਾਣਾ ਅਰਬਨ ਅਸਟੇਟ ਵਿਚ ਪੈਂਦੇ ਮੁਹੱਲਿਆਂ ਵਿਚ ਕੁੱਲ 85 ਏਰੀਏ ਹਨ, ਜਿਨਾਂ ਵਿਚ ਅਮਨ ਨਗਰ, ਬਿਮਲਾ ਇਨਕਲੇਵ, ਨਿਰੰਜਣ ਨਗਰ, ਜੀ.ਟੀ.ਬੀ. ਨਗਰ, ਮਾਡਲ ਟਾਊਨ, ਪ੍ਰੋਫੈਸਰ ਕਲੋਨੀ, ਗੋਬਿੰਦ ਨਗਰ, ਸ਼ਿਵਾਜੀ ਨਗਰ, ਪ੍ਰਕਾਸ਼ ਐਵੇਨਿਊ, ਮੁਹੱਲਾ ਸ਼ੇਰਾਂ ਵਾਲਾ ਗੇਟ, ਪੁਲਿਸ ਲਾਈਨ, ਸ਼ਾਲੀਮਾਰ ਐਵੇਨਿਊ, ਆਦਰਸ਼ ਨਗਰ, ਸੰਤ ਨਗਰ, ਰਣਜੀਤ ਐਵੇਨਿਊ, ਨਿਊ ਮਾਡਲ ਟਾਊਨ, ਕ੍ਰਿਸ਼ਨ ਨਗਰ ਪੁਰਾਣਾ ਹਸਪਤਾਲ, ਕ੍ਰਿਸ਼ਨ ਐਵੇਨਿਊ, ਜੱਟਪੁਰਾ, ਸੀਨਪੁਰਾ, ਗੁਰੂ ਤੇਗ ਬਹਾਦਰ ਨਗਰ, ਸ਼ਾਤੀ ਨਗਰ, ਅਮਨ ਨਗਰ, ਗੁਰੂ ਨਾਨਕ ਨਗਰ, ਨਿਊ ਗੁਰੂ ਨਾਨਕ ਨਗਰ, ਆਬਾਦੀ ਚੂਹੜਵਾਲ, ਅਜੀਤ ਐਵੇਨਿਊ, ਸੁੰਦਰ ਨਗਰ, ਅਜੀਤ ਨਗਰ, ਅਮਨ ਐਵੇਨਿਊ, ਅਮਨ ਇਨਕਲੇਵ, ਗੋਲਡਨ ਐਵੇਨਿਊ, ਡਿਪਸ ਕਲੋਨੀ, ਤਰਲੋਕਪੁਰਾ, ਗਰੇਟਰ ਕੈਲਾਸ਼, ਗਰੋਵਰ ਕਲੋਨੀ, ਕਰਤਾਰ ਨਗਰ, ਡਿਫੈਂਸ ਕਲੋਨੀ, ਬਾਬਾ ਦੀਪ ਸਿੰਘ ਨਗਰ, ਅਰਬਨ ਅਸਟੇਟ ਫੇਸ-2, ਗਰੇਟਰ ਕੈਲਾਸ਼, ਹਰਗੋਬਿੰਦ ਨਗਰ, ਨਿਊ ਗੁਰੂ ਤੇਗ ਬਹਾਦਰ ਨਗਰ, ਟੈਗੋਰ ਨਗਰ, ਪਟੇਲ ਨਗਰ, ਗ੍ਰੀਨ ਐਵੇਨਿਊ, ਅਰਬਨ ਅਸਟੇਟ, ਮਨਸੂਰਵਾਲ ਕਲੋਨੀ ਸ਼ਾਮਲ ਹਨ।

ਇਸੇ ਤਰ੍ਹਾਂ ਸਾਊਥ ਸਿਟੀ ਕਲੋਨੀ, ਸੁਖਜੀਤ ਨਗਰ, ਬਸੰਤ ਵਿਹਾਰ, ਲੋਅਰ ਮਾਲ ਰੋਡ, ਸਨੀ ਸਾਈਡ, ਫਰੈਂਡ ਕਲੋਨੀ, ਬੱਗੀ ਖਾਨਾ, ਜਰਮਨੀ ਦਾਸ ਪਾਰਕ, ਜਗਜੀਤ ਪਾਰਕ, ਆਫੀਸਰ ਕਲੋਨੀ, ਨਰਸਰੀ ਕਲੋਨੀ, ਸੈਂਟਰਲ ਟਾਊਨ, ਹਰਨਾਮ ਨਗਰ, ਮੁਹੱਬਤ ਨਗਰ, ਤਿਰਲੋਕੀ ਨਾਥ, ਸ਼ਕਤੀ ਨਗਰ, ਐਸ.ਐਸ.ਕੇ. ਫੈਕਟਰੀ, ਰਜਿੰਦਰ ਨਗਰ, ਅਰਜਨ ਨਗਰ, ਠਾਕਰ ਨਗਰ, ਅਸ਼ੋਕ ਵਿਹਾਰ, ਨਵੀਂ ਅਬਾਦੀ ਸਰਕੂਲਰ ਰੋਡ, ਪਾਵਰ ਕਲੋਨੀ, ਦੀਪ ਨਗਰ, ਰਾਜੀਵ ਗਾਂਧੀ ਐਨਕਲੇਵ, ਨਵਾਬ ਕਪੂਰ ਸਿੰਘ, ਪੰਜਾਬੀ ਬਾਗ, ਈਸਟ ਇਨਕਲੇਵ, ਫੈਕਟਰੀ ਏਰੀਆ,  ਮੰਗੀ ਕਲੋਨੀ, ਜੱਗੂ ਸ਼ਾਹ ਡੇਰਾ, ਦਸ਼ਮੇਸ਼ ਐਵੇਨਿਊ, ਕਰੋਲ ਬਾਗ, ਪਿੰਡ ਮਨਸੂਰਵਾਲ, ਸਰੋਜਨੀ ਨਗਰ ਅਤੇ ਮੋਤੀ ਬਾਗ ਇਲਾਕੇ ਸ਼ਾਮਿਲ ਹਨ।

LEAVE A REPLY

Please enter your comment!
Please enter your name here