ਚੌਕੀ ਇੰਚਾਰਜ਼ ਭੂੰਗਾ ਨੂੰ ਸੁਸਾਇਟੀ ਧੂਤਕਲਾਂ ਦੇ ਘਪਲੇ ਦੀ ਜਾਂਚ ਤੋਂ ਕੀਤਾ ਬਾਹਰ, ਪੀੜਤਾਂ ਦੇ ਜਾਮ ਤੋਂ ਬਾਅਦ 2 ਹੋਰ ਮਾਮਲੇ ਦਰਜ

ਹਰਿਆਣਾ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰੀਤੀ ਪਰਾਸ਼ਰ। ਪਿੰਡ ਧੂਤਕਲਾਂ ਕੋ-ਅਪਰੇਟਿਵ ਸੁਸਾਇਟੀ ਵਿਖੇ ਸੈਕਟਰੀ ਬਲਵੀਰ ਸਿੰਘ ਵਲੋਂ ਕੀਤੇ ਗਏ ਕਥਿਤ ਘਪਲੇ ਦੇ ਸਬੰਧ ’ਚ ਪੀੜਤ ਪਰਿਵਾਰਾਂ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬੀਤੇ ਦਿਨ ਪੁਲਿਸ ਪ੍ਰਸਾਸ਼ਨ ਖਿਲਾਫ ਅੱਡਾ ਦੋਸੜਕਾ (ਧੂਤਕਲਾਂ) ਵਿਖੇ ਕੀਤੇ ਗਏ ਰੋਡ ਜਾਮ ਤੋਂ ਬਾਅਦ ਇੰਚਾਰਜ਼ ਪੁਲਿਸ ਚੌਕੀ ਭੂੰਗਾ ਏ.ਐਸ.ਆਈ ਜਗਦੀਸ਼ ਕੁਮਾਰ ਨੂੰ ਉਕਤ ਘਪਲੇ ਦੀ ਜਾਂਚ ਤੋਂ ਤੁਰੰਤ ਹੀ ਲਾਭੇ ਕਰਕੇ ਕਥਿਤ ਦੋਸ਼ੀ ਬਲਵੀਰ ਸਿੰਘ ਖਿਲਾਫ ਵੱਖ ਵੱਖ ਧਾਰਾਵਾਂ ਅਧੀਨ 2 ਹੋਰ ਮਾਮਲੇ ਦਰਜ਼ ਕੀਤੇ ਗਏ ਹਨ।

Advertisements

ਦੱਸਣਯੋਗ ਹੈ ਕਿ ਬੀਤੇ ਦਿਨਬਲਵੀਰ ਸਿੰਘ ਪਿੰਡਧੂਤਕਲਾਂ ਨੂੰ ਪੁਲਿਸ ਵਲੋਂ ਪਿਛਲੇ ਲੰਬੇ ਸਮੇਂ ਤੋਂ ਗ੍ਰਿਫਤਾਰ ਨਾ ਕਰਨ ਦੇ ਰੋਸ਼ ਵਜੋਂ ਅਤੇ ਹੋਰ ਪੀੜਤ ਪਰਿਵਾਰਕ ਮੈਬਰਾਂ ਵਲੋਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤਾਂ ਦਰਜ਼ ਕਰਵਾਉਣ ਦੇ ਬਾਵਜੂਦ ਵੀ ਪੁਲਿਸ ਵਲੋਂ ਕਾਰਵਾਈ ਨਾ ਕਰਨ ਤੋਂ ਖਫਾ ਹੋ ਕਿ ਪੀੜਤ ਪਰਿਵਾਰਕ ਮੈਬਰਾਂ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਰੋਡ ਜਾਮ ਕਰਕੇ ਧਰਨਾ ਲਗਾ ਦਿੱਤਾ। ਧਰਨੇ ’ਤੇ ਆਏ ਤਲਵਿੰਦਰ ਸਿੰਘ ਡੀ.ਐਸ.ਪੀ (ਆਰ), ਐਸ.ਆਈ ਗੁਰਪ੍ਰੀਤ ਸਿੰਘ ਐਸ.ਐਚ.ਓ ਹਰਿਆਣਾ ਪੀੜਤ ਪਰਿਵਾਰਕ ਮੈਬਰਾਂ ਦੀ ਮੰਗ ’ਤੇ ਉਕਤ ਜਾਂਚ ਤੋਂ ਏ.ਐਸ.ਆਈ ਜਗਦੀਸ਼ ਕੁਮਾਰ ਨੂੰ ਹਟਾ ਕੇ ਜਾਂਚ ਐਸ.ਆਈ ਗੁਰਪ੍ਰੀਤ ਸਿੰਘ ਐਸ.ਐਚ.ਓ ਹਰਿਆਣਾ ਨੂੰ ਦਿੱਤੀ।

ਜਿਨ੍ਹਾਂ ਨੇ ਤੁਰੰਤ ਹੀ ਕਾਰਵਾਈ ਕਰਦੇ ਹੋਏ ਪੀੜਤ ਮੈਬਰਾਂ ਦੇ ਬਿਆਨ ਦਰਜ਼ ਕਰਵਾਏ ਗਏ ਤੇ ਪੁਲਿਸ ਵਲੋਂ ਤਰਨਜੀਤ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਧੂਤਕਲਾਂ ਦੇ ਬਿਆਨਾਂ ਉਸ ਦੇ ਪਿਤਾ ਸਰਵਣ ਸਿੰਘ ਮੌਤ ਤੋਂ ਬਾਅਦ 232650 ਰੁਪਏ ਦੀ ਠੱਗੀ ਮਾਰਨ ਅਤੇ ਪ੍ਰੀਤਮ ਸਿੰਘ (82) ਪੁੱਤਰ ਉਜਾਗਰ ਸਿੰਘ ਵਾਸੀ ਧੂਤਕਲਾ ਦੇ ਬਿਆਨਾ ’ਤੇ 113950 ਰੁਪਏ ਦੀ ਠੱਗੀ’ ਤੇ ਬਲਵੀਰ ਸਿੰਘ ਪੁੱਤਰ ਚਮਨ ਲਾਲ ਵਾਸੀ ਧੂਤਕਲਾ ਸੈਕਟਰੀ ਕੋਅਪਰੇਟਿਵ ਸੁਸਾਇਟੀ ਧੂਤਕਲਾਂ ਤੇ ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਧਾਰਾ 409, 420, 406, 465, 468, 471, 120 ਬੀ ਅਧੀਨ ਮਾਮਲੇ ਦਰਜ ਕਰਕੇ ਤਫਤੀਸ਼ ਜਾਰੀ ਕਰ ਦਿੱਤੀ ਹੈ।

LEAVE A REPLY

Please enter your comment!
Please enter your name here