ਚੰਦਰਯਾਨ-3 ਇਤਿਹਾਸ ਰੱਚਣ ਤੋਂ ਕੁੱਝ ਹੀ ਕਦਮ ਦੂਰ, ਇਸਰੋਂ ਨੇ ਸਾਂਝੀਆਂ ਕੀਤੀਆਂ ਚੰਦਰਮਾ ਦੀਆਂ ਸ਼ਾਨਦਾਰ ਤਸਵੀਰਾਂ

ਨਵੀਂ ਦਿੱਲੀ (ਦ ਸਟੈਲਰ ਨਿਊਜ਼), ਪਲਕ। ਇਸਰੋ ਨੇ ਟਵੀਟ ਕਰਕੇ ਚੰਦਰਮਾ ਦੀਆਂ ਕੁੱਝ  ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਚੰਦਰਯਾਨ-3 ਇਤਿਹਾਸ ਰੱਚਣ ਤੋਂ ਕੁੱਝ ਹੀ ਕਦਮ ਦੂਰ ਹੈ। ਚੰਦਰਯਾਨ-3 ਦਾ ਲੈਂਡਰ ਵਿਕਰਮ ਚੰਦਰਮਾ ਦੀ ਸਤ੍ਹਾ ਤੇ ਉਤਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਇਹ 23 ਅਗਸਤ ਨੂੰ ਸੁਰੱਖਿਅਤ ਲੈਂਡਿੰਗ ਕਰੇਗਾ।

Advertisements

ਚੰਦਰਯਾਨ-3 ਨੇ ਲੈਂਡਿੰਗ ਤੋਂ ਪਹਿਲਾਂ ਲੈਂਡਰ ਹੈਜ਼ਰਡ ਡਿਟੈਕਸ਼ਨ ਐਂਡ ਅਵਾਇਡੈਂਸ ਕੈਮਰੇ ਦੀ ਵਰਤੋਂ ਕਰਕੇ ਇਹ ਤਸਵੀਰਾਂ ਸਾਂਝੀਆਂ ਕੀਤੀਆਂ। ਇਹ ਤਸਵੀਰਾਂ ਚੰਦਰਮਾ ਦੀ ਸਤ੍ਹਾ ਦੇ ਦੱਖਣੀ ਧਰੁਵ ਤੇ ਉਸ ਜਗ੍ਹਾ ਦੀਆਂ ਹਨ, ਜਿੱਥੇ ਚੰਦਰਯਾਨ-3 ਦਾ ਲੈਂਡਰ ਵਿਕਰਮ ਲੈਂਡ ਕਰਨ ਜਾ ਰਿਹਾ ਹੈ।

LEAVE A REPLY

Please enter your comment!
Please enter your name here