
ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਫਾਰਮੇਸੀ ਅਫਸਰ ਐਸੋਸੀਏਸ਼ਨ ਦੀ ਮੀਟਿੰਗ ਸ਼ੁਭ ਸ਼ਰਮਾ ਜ਼ਿਲ੍ਹਾ ਪ੍ਰਧਾਨ ਜੀ ਦੀ ਪ੍ਰਧਾਨਗੀ ਵਿੱਚ ਹੋਈ ਇਸ ਮੀਟਿੰਗ ਵਿੱਚ ਫਾਰਮੇਸੀ ਅਫਸਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਬਾਰੇ ਸਿਵਲ ਸਰਜਨ ਡਾਕਟਰ ਗੁਰਿੰਦਰ ਕੌਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਵਿੱਚ ਵਿਸ਼ਵ ਫਾਰਮੇਸੀ ਦਿਨ ਮਨਾਉਣ ਬਾਰੇ ਫੈਸਲਾ ਲਿਆ ਗਿਆ। ਜ਼ਿਲਾ ਕਪੂਰਥਲਾ ਵਿੱਚ ਹੋਟਲ ਰਮਾਡਾ ਵਿੱਚ ਮਨਾਇਆ ਜਾਵੇਗਾ।ਉਸ ਦਿਨ ਰਿਟਾਇਰ ਹੋਏ ਫਾਰਮੇਸੀ ਅਫਸਰਾਂ ਨੂੰ ਵਿਦਾਇਗੀ ਦਿੱਤੀ ਜਾਵੇਗੀ ਅਤੇ ਜ਼ਿਲ੍ਹਾ ਪ੍ਰੀਸ਼ਦ ਫਾਰਮੇਸੀ ਅਫਸਰ ਅਤੇ ਨਵ ਨਿਯੁਕਤ ਫਾਰਮੇਸੀ ਅਫਸਰਾਂ ਦਾ ਸਵਾਗਤ ਕੀਤਾ ਜਾਵੇਗਾ।

ਆਖਿਰ ਵਿੱਚ ਸ਼ੁਭ ਸ਼ਰਮਾ ਜ਼ਿਲ੍ਹਾ ਪ੍ਰਧਾਨ ਨੇ ਮੀਟਿੰਗ ਵਿੱਚ ਆਏ ਹੋਏ ਫਾਰਮੇਸੀ ਅਫਸਰਾਂ ਦਾ ਧੰਨਵਾਦ ਕੀਤਾ ਅਪੀਲ ਕੀਤੀ ਕਿ ਮਿਤੀ 23/9/2022 ਨੂੰ ਸਾਰੇ ਫਾਰਮੇਸੀ ਅਫਸਰ ਸਵੇਰੇ 11 ਵਜੇ ਹੋਟਲ ਰਮਾਡਾ ਵਿੱਚ ਪਹੁੰਚਣ ਤਾ ਜੋ ਆਪਾ ਵਿਸ਼ਵ ਫਾਰਮੇਸੀ ਦਿਨ ਮਨਾ ਸਕੀਏ।












