ਵੱਖ-ਵੱਖ ਕਿਸਮ ਦੇ ਵਸੀਕਿਆਂ ਦੀ ਰਜਿਸਟ੍ਰੇਸ਼ਨ ਦੇ ਕੰਮ ਨੂੰ ਮੁੜ ਸ਼ੁਰੂ ਕਰਨ ਲਈ ਜ਼ਿਲਾ ਮੈਜਿਸਟ੍ਰੇਟ ਵਲੋਂ ਹੁਕਮ ਜਾਰੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲਾ ਮੈਜਿਸਟ੍ਰੇਟ ਅਪਨੀਤ ਰਿਆਤ ਵਲੋਂ ਵੱਖ-ਵੱਖ ਕਿਸਮ ਦੇ ਵਸੀਕਿਆਂ ਦੀ ਰਜਿਸਟ੍ਰੇਸ਼ਨ ਦੇ ਕੰਮ ਨੂੰ ਮੁੜ ਸ਼ੁਰੂ ਕਰਨ ਲਈ ਹੁਕਮ ਜਾਰੀ ਕੀਤਾ ਗਿਆ ਹੈ। ਜਾਰੀ ਕੀਤੇ ਹੁਕਮ ਵਿੱਚ ਉਨਾਂ ਦੱਸਿਆ ਕਿ ਜ਼ਿਲਾ ਹੁਸ਼ਿਆਰਪੁਰ ਸੰਤਰੀ ਜ਼ੋਨ ਵਿੱਚ ਹੈ, ਇਸ ਲਈ ਆਨਲਾਈਨ ਸਿਸਟਮ ਰਾਹੀਂ ਦਸਤਾਵੇਜ਼ਾਂ ਨੂੰ ਰਜਿਸਟਰ ਕਰਵਾਉਣ ਲਈ ਮੌਜੂਦਾ ਨਿਸ਼ਚਿਤ ਗਿਣਤੀ ਦੇ 33 ਫੀਸਦੀ ਗਿਣਤੀ ਮਿੱਥ ਕੇ ਵਸੀਕੇ ਰਜਿਸਟਰਡ ਕੀਤੇ ਜਾਣਗੇ। ਉਨ•ਾਂ ਦੱਸਿਆ ਕਿ ਆਨਲਾਈਨ ਦਸਤਾਵੇਜ਼ਾਂ ਦੀ ਰਜਿਸਟ੍ਰੇਸ਼ਨ ਕੰਮ ਵਿੱਚ ਬਾਇਓਮੈਟਰਿਕ ਹਾਲ ਦੀ ਘੜੀ ਬੰਦ ਰੱਖੇ ਜਾਣਗੇ। ਉਨਾਂ ਦੱਸਿਆ ਕਿ ਉਕਤ ਤੋਂ ਇਲਾਵਾ ਹੋਰ ਦਸਤਾਵੇਜ਼ਾਂ ਨੂੰ ਰਜਿਸਟਰਡ ਕਰਵਾਉਣ ਲਈ ਵੇਚਣ ਵਾਲੇ/ਵਸੀਕਾ ਤਸਦੀਕ ਕਰਵਾਉਣ ਵਾਲੇ ਦੀ ਫੋਟੋ ਪਹਿਲਾਂ ਵਾਂਗ ਹੀ ਲਈ ਜਾਵੇਗੀ, ਜਦਕਿ ਵਸੀਕੇ ਨਾਲ ਸਬੰਧਤ ਖਰੀਦ/ਦੂਜੀ ਧਿਰ ਅਤੇ ਗਵਾਹਾਂ ਆਦਿ ਦੀਆਂ ਤਾਜਾ ਪਾਸਪੋਰਟ ਸਾਈਜ਼, ਸਵੈ ਤਸਦੀਕ ਕੀਤੀਆਂ ਫੋਟੋਆਂ ਦਸਤਾਵੇਜ਼ਾਂ ਉਤੇ ਲਗਾਈਆਂ ਜਾਣਗੀਆਂ। ਉਨਾਂ ਦੱਸਿਆ ਕਿ ਹਾਲ ਦੀ ਘੜੀ ਖੂਨੀ ਰਿਸ਼ਤਿਆਂ ਵਿੱਚ ਕੀਤੇ ਜਾਂਦੇ ਤਬਦੀਲ ਮਲਕੀਅਤ ਦੇ ਵਸੀਕਿਆਂ ਨੂੰ ਰਸਿਟਰ ਕਰਨ ‘ਤੇ ਪੂਰਨ ਰੋਕ ਹੋਵੇਗੀ ਅਤੇ ਇਸ ਮੁੱਦੇ ਸਬੰਧੀ ਫੈਸਲਾ ਮੌਜੂਦਾ ਸਥਿਤੀ ਨੂੰ ਵਿਚਾਰ ਕੇ ਬਾਅਦ ਵਿੱਚ ਲਿਆ ਜਾਵੇਗਾ।

Advertisements

ਜ਼ਿਲਾ ਮੈÎਜਿਸਟ੍ਰੇਟ ਨੇ ਦੱਸਿਆ ਕਿ ਰਜਿਸਟ੍ਰੇਸ਼ਨ ਦੇ ਕੰਮ ਤੋਂ ਇਲਾਵਾ ਮਾਲ ਵਿਭਾਗ ਵਿੱਚ ਫਰਦ ਕੇਂਦਰ ਵੀ ਖੋਲੇ ਜਾਣਗੇ, ਜੋ ਆਮ ਦਿਨਾਂ ਵਾਂਗ ਹੀ ਕੰਮ ਕਰਨਗੇ ਅਤੇ ਇਸ ਦੇ ਨਾਲ ਹੀ ਤਹਿਸੀਲ ਕੰਪਲੈਕਸ ਵਿੱਚ ਕੰਮ ਕਰਦੇ ਅਸ਼ਟਾਮ ਫਰੋਸ਼, ਵਸੀਕਾ ਨਵੀਸ, ਕੰਪਿਊਟਰ ਅਪਰੇਟਰ, ਫੋਟੋਗ੍ਰਾਫਰ ਅਤੇ ਅਰਜ਼ੀ ਨਵੀਸ ਆਦਿ ਵੀ ਉਕਤ ਸਾਰੀਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ ਆਪਣਾ ਕੰਮ ਸ਼ੁਰੂ ਕਰ ਲੈਣਗੇ। ਉਨ•ਾਂ ਦੱਸਿਆ ਕਿ ਸਬ-ਰਸਿਟਰਾਰ/ਸੰਯੁਕਤ ਰਜਿਸਟਰਾਰ ਦਫ਼ਤਰਾਂ ਵਿੱਚ ਰਜਿਸਟ੍ਰੇਸ਼ਨ ਦੇ ਸਮੇਂ ਅਤੇ ਫਰਦ ਕੇਂਦਰ ਵਿੱਚ ਡਿਊਟੀ ਕਰਦੇ ਸਮੇਂ ਅਤੇ ਤਹਿਸੀਲ ਵਿੱਚ ਕੰਮ ਕਰਦੇ ਵਸੀਕਾ ਨਵੀਸਾ, ਅਸ਼ਟਾਮ ਫਰੋਸ਼, ਅਰਜ਼ੀ ਨਵੀਸ, ਫੋਟੋਗ੍ਰਾਫਰ ਅਤੇ ਕੰਪਿਊਟਰ ਅਪਰੇਟਰ ਵਲੋਂ ਪੰਜਾਬ ਸਰਕਾਰ ਵਲੋਂ ਸਿਹਤ ਅਤੇ ਸੁਰੱਖਿਆ ਸਬੰਧੀ ਵੱਖ-ਵੱਖ ਸਮੇਂ ਜਾਰੀ ਕੀਤੀਆਂ ਹਦਾਇਤਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਮਾਜਿਕ ਦੂਰੀ ਬਰਕਰਾਰ ਰੱਖਣੀ ਵੀ ਜ਼ਰੂਰੀ ਹੈ।

ਜ਼ਿਲਾ ਮੈਜਿਸਟ੍ਰੇਟ ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਉਕਤ ਅਨੁਸਾਰ ਰਜਿਸਟ੍ਰੇਸ਼ਨ ਦਾ ਕੰਮ 11 ਮਈ ਤੋਂ ਸ਼ੁਰੂ ਹੋਵੇਗਾ ਅਤੇ ਇਹ ਕੰਮ ਦਿਨ ਸੋਮਵਾਰ ਤੋਂ ਦਿਨ ਸ਼ੁੱਕਰਵਾਰ ਤੱਕ ਕੀਤਾ ਜਾਵੇਗਾ। ਉਨ•ਾਂ ਦੱਸਿਆ ਕਿ ਰਜਿਸਟ੍ਰੇਸ਼ਨ ਦਾ ਕੰਮ ਸਬੰਧਤ ਅਧਿਕਾਰੀਆਂ ਵਲੋਂ ਖੁੱਲ•ੇ ਏਰੀਏ/ਬਰਾਂਡੇ ਵਿੱਚ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਹੀ ਕੀਤਾ ਜਾਵੇਗਾ। ਉਨ•ਾਂ ਦੱਸਿਆ ਕਿ ਦਫ਼ਤਰੀ ਕੰਮ ਸ਼ੁਰੂ ਕਰਨ ਸਮੇਂ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਪੰਜਾਬ ਸਰਕਾਰ ਵਲੋਂ ਜਾਰੀ ਕੀਤੀਆਂ ਹਦਾਇਤਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਮਾਜਿਕ ਦੂਰੀ ਬਰਕਰਾਰ ਰੱਖਣੀ ਵੀ ਜ਼ਰੂਰੀ ਹੈ। ਸਬ-ਰਜਿਸਟਰਾਰ/ਸੰਯੁਕਤ ਰਜਿਸਟਰਾਰ ਦੇ ਏਰੀਏ ਵਿੱਚ ਪੈਂਦੀਆਂ ਨਗਰ ਨਿਗਮ/ਨਗਰ ਕੌਂਸਲਾਂ ਨੂੰ ਹਦਾਇਤ ਕਰਦਿਆਂ ਜ਼ਿਲ•ਾ ਮੈਜਿਸਟ੍ਰੇਟ ਨੇ ਕਿਹਾ ਕਿ ਕੰਮ ਵਾਲੇ ਦਿਨ ਸਵੇਰੇ ਅਤੇ ਸ਼ਾਮ ਇਨ•ਾਂ ਦਫ਼ਤਰਾਂ ਨੂੰ ਸੈਨੇਟਾਈਜਰ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਨਾ ਕਰਨ ‘ਤੇ ਸਬੰਧਤ ਦਾ ਲਾਈਸੈਂਸ ਨਿਯਮਾਂ ਅਨੁਸਾਰ ਸਸਪੈਂਡ ਕਰ ਦਿੱਤਾ ਜਾਵੇਗਾ।  

LEAVE A REPLY

Please enter your comment!
Please enter your name here