ਰਵਿੰਦਰਾ ਇੰਟਰਪ੍ਰਾਈਜਿਜ਼ ਇਲੈਕਟ੍ਰੋਨਿਕਸ ਸਟੋਰ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ

ਬੁੱਲੋਵਾਲ (ਦ ਸਟੈਲਰ ਨਿਊਜ਼), ਰਿਪੋਰਟ- ਅਭਿਸ਼ੇਕ ਕੁਮਾਰ। ਭੋਗਪੁਰ ਸ਼ਹਿਰ ਵਿਚ ਸ਼ਾਮ ਸਮੇਂ ਇਕ ਇਲੈਕਟ੍ਰੋਨਿਕਸ ਸਟੋਰ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਜਾਣਕਾਰੀ ਅਨਸਾਰ ਭੋਗਪੁਰ ਸ਼ਹਿਰ ਦੇ ਮੇਨ ਬਾਜ਼ਾਰ ਵਿਚ ਰਵਿੰਦਰਾ ਇੰਟਰਪ੍ਰਾਈਜਿਜ਼ ਨਾਮੀ ਇਲੈਕਟ੍ਰੋਨਿਕਸ ਦੀ ਦੁਕਾਨ ਵਿਚ ਅੱਜ ਦੇਰ ਸ਼ਾਮ ਅਚਾਨਕ ਅੱਗ ਲੱਗ ਗਈ। ਬਾਜ਼ਾਰ ਵਿਚੋਂ ਲੰਘ ਰਹੀਆਂ ਕੁਝ ਔਰਤਾਂ ਨੇ ਦੁਕਾਨ ਦੇ ਸ਼ੱਟੋਰ ਦੇ ਹੇਠੋਂ ਅਚਾਨਕ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖੀਆਂ ਤਾਂ ਉਨ੍ਹਾਂ ਤੁਰੰਤ ਨਾਲ ਲੱਗਦੀ ਦੁਕਾਨ, ਜੋ ਕਿ ਖੁੱਲ੍ਹੀ ਹੋਈ ਸੀ, ਦੇ ਮਾਲਕ ਨੂੰ ਦੱਸਿਆ ਕਿ ਨਾਲ ਵਾਲੀ ਦੁਕਾਨ ਵਿਚ ਅੱਗ ਲੱਗੀ ਹੋਈ ਹੈ।

Advertisements

ਉਕਤ ਦੁਕਾਨਦਾਰ ਵੱਲੋਂ ਅੱਗ ਦੀ ਭੇਟ ਚੜ੍ਹੀ ਦੁਕਾਨ ਦੇ ਮਾਲਕਾਂ ਨੂੰ ਅੱਗ ਦੀ ਘਟਨਾ ਸਬੰਧੀ ਸੂਚਿਤ ਕੀਤਾ ਗਿਆ ਤਾਂ ਦੁਕਾਨ ਮਾਲਕ ਅਤੇ ਸ਼ਹਿਰ ਵਾਸੀ ਇਸ ਦੁਕਾਨ ਦੇ ਬਾਹਰ ਪੁੱਜੇ ਅਤੇ ਦੁਕਾਨ ਦਾ ਸ਼ੱਟਰ ਖੋਲ੍ਹਿਆ ਤਾਂ ਦੁਕਾਨ ਦੇ ਅੰਦਰ ਅੱਗ ਦੀਆਂ ਲਪਟਾਂ ਉੱਠ ਰਹੀਆਂ ਸਨ। ਸ਼ਹਿਰ ਦੇ ਦੁਕਾਨਦਾਰਾਂ ਵੱਲੋਂ ਤੁਰੰਤ ਆਸਪਾਸ ਦੀਆਂ ਦੁਕਾਨਾਂ ਤੋਂ ਅੱਗ ਬੁਝਾਊ ਯੰਤਰ ਅਤੇ ਦੁਕਾਨ ਨਾਲ ਲੱਗਦੇ ਇਕ ਘਰ ਤੋਂ ਪਾਣੀ ਦੀ ਸਪਲਾਈ ਪਾਇਪ ਲਾ ਕੇ ਅੱਗ ਨੂੰ ਬਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਕੁਝ ਸਮੇਂ ਬਾਅਦ ਅੱਗ ’ਤੇ ਕਾਬੂ ਪਾ ਲਿਆ ਗਿਆ ਪਰ ਤੱਦ ਤੱਕ ਦੁਕਾਨ ਅੰਦਰ ਪਏ ਇਲੈਕਟ੍ਰੋਨਿਕਸ ਦਾ ਸਾਮਾਨ ਅੱਗ ਦੀ ਭੇਟ ਚੜ੍ਹ ਚੁੱਕਾ ਸੀ। ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਸੀ।

LEAVE A REPLY

Please enter your comment!
Please enter your name here