ਪਿੰਡ ਬ੍ਰਹਮਜੀਤ ਦੇ ਹੈਲਥ ਐਂਡ ਵੈਲਨੈਸ ਸੈਂਟਰ ਵਿਖੇ ਨਵ ਜੰਮੇ ਬੱਚਿਆਂ ਦੇ ਪੀ.ਸੀ.ਵੀ. ਦੇ ਟੀਕਾਕਰਣ ਦੀ ਰਸਮੀ ਸ਼ੁਰੂਆਤ ਕੀਤੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਬੱਚਿਆਂ ਨੂੰ ਨਿਊਮੋਕੋਕਲ ਬਿਮਾਰੀ ਤੋਂ ਬਚਾਣ ਲਈ ਨਿਊਮੋਕੋਕਲ ਕੰਜੂਗੇਟ ਵੈਕਸੀਨ (ਪੀ.ਸੀ.ਵੀ. ) ਨੂੰ ਨਿਯਮਿਤ ਟੀਕਾਕਰਣ ਪ੍ਰੋਗਰਾਮ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਹ ਜਾਣਕਾਰੀ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਜੀ ਨੇ ਬਤੌਰ ਮੁੱਖ ਮਹਿਮਾਨ ਪਿੰਡ ਬ੍ਰਹਮਜੀਤ ਦੇ ਹੈਲਥ ਐਂਡ ਵੈਲਨੈਸ ਸੈਂਟਰ ਵਿਖੇ ਨਵ ਜੰਮੇ ਬੱਚਿਆਂ ਦੇ ਪੀ.ਸੀ.ਵੀ. ਦੇ ਟੀਕਾਕਰਣ ਦੀ ਰਸਮੀ ਸ਼ੁਰੂਆਤ ਕਰਨ ਦੌਰਾਨ ਸਾਂਝੀ ਕੀਤੀ। ਸੀਨੀਅਰ ਮੈਡੀਕਲ ਅਫ਼ਸਰ ਪੀ.ਐਚ.ਸੀ. ਚੱਕੋਵਾਲ ਡਾ. ਬਲਦੇਵ ਸਿੰਘ ਜੀ ਦੀ ਅਗਵਾਈ ਹੇਠ ਕਰਵਾਏ ਗਏ ਇਸ ਉਦਘਾਟਨੀ ਪ੍ਰੋਗਰਾਮ ਵਿੱਚ ਜਿਲ੍ਹਾ ਟੀਕਾਕਰਣ ਅਫ਼ਸਰ ਡਾ. ਸੀਮਾ ਗਰਗ ਵੀ ਵਿਸ਼ੇਸ਼ ਤੌਰ ਤੇ ਉਪਸਥਿਤ ਹੋਏ। ਇਸ ਮੌਕੇ ਰਮਨਦੀਪ ਕੌਰ ਬੀ.ਈ.ਈ, ਗੁਰਦੇਵ ਸਿੰਘ ਹੈਲਥ ਇੰਸਪੈਕਟਰ, ਗਿਆਨ ਕੌਰ ਐਲ.ਐਚ.ਵੀ., ਡਾ. ਚਰਨਜੀਤ ਕੌਰ ਸੀ.ਐਚ.ਓ., ਪਰਮਜੀਤ ਕੌਰ ਏ.ਐਨ.ਐਮ., ਹਰਪ੍ਰੀਤ ਸਿੰਘ ਮੇਲ ਵਰਕਰ, ਪਿੰਡ ਦੇ ਪੰਚਾਇਤ ਮੈਂਬਰ ਅਤੇ ਆਸ਼ਾ ਵਰਕਰਾਂ ਸ਼ਾਮਿਲ ਹੋਈਆਂ।

Advertisements

ਪੀ.ਸੀ.ਵੀ. ਟੀਕਾਕਰਣ ਦੀ ਰਸਮੀ ਸ਼ੁਰੂਆਤ ਦੇ ਇਸ ਮੌਕੇ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਘੋਤੜਾ ਨੇ ਕਿਹਾ ਕਿ ਪੀ.ਸੀ.ਵੀ. ਵੈਕਸੀਨ ਬੱਚਿਆਂ ਦੀ ਨਿਊਮੋਕੋਕਲ ਬਿਮਾਰੀ ਦੇ ਕਾਰਣ ਹੋਣ ਵਾਲੀਆਂ ਮੌਤਾਂ ਨੂੰ ਬਚਾਏਗਾ। ਗੰਭੀਰ ਨਿਊਮੋਕੋਕਲ ਬਿਮਾਰੀ ਦਾ ਸਭ ਤੋਂ ਵੱਧ ਖਤਰਾ ਉਮਰ ਦੇ ਪਹਿਲੇ ਸਾਲ ਵਿੱਚ ਹੁੰਦਾ ਹੈ, ਪਰ ਇਹ ਖਤਰਾ ਉਮਰ ਦੇ ਪਹਿਲੇ 24 ਮਹੀਨਿਆਂ ਤਕ ਰਹਿੰਦਾ ਹੈ। ਉਹਨਾਂ ਕਿਹਾ ਕਿ ਨਿਊਮੋਕੋਕਲ ਨਿਊਮੋਨੀਆ ਇੱਕ ਗੰਭੀਰ ਸਾਹ ਦੀ ਲਾਗ ਦਾ ਇਕ ਰੂਪ ਹੈ ਜੋ ਫੇਫੜਿਆਂ ਵਿੱਚ ਜਲਨ ਅਤੇ ਤਰਲ ਪਦਾਰਥ ਦਾ ਕਾਰਣ ਬਣਦਾ ਹੈ। ਜੇ ਬੱਚੇ ਗੰਭੀਰ ਰੂਪ ਨਾਲ ਬੀਮਾਰ ਹਨ, ਉਹ ਖਾਣ ਪੀਣ ਦੇ ਵੀ ਅਯੋਗ ਹੋ ਸਕਦੇ ਹਨ। ਪੀ.ਸੀ.ਵੀ. ਟੀਕਾਕਰਣ ਨਾ ਸਿਰਫ਼ ਟੀਕਾਕਰਣ ਕਰਵਾਉਣ ਵਾਲੇ ਬੱਚੇ ਨੂੰ ਬਚਾਏਗਾ, ਬਲਕਿ ਨਿਊਮੋਕੋਕਲ ਬਿਮਾਰੀ ਦਾ ਸਮਾਜ ਵਿੱਚ ਹੋਰ ਬੱਚਿਆਂ ਵਿੱਚ ਫੈਲਣ ਦਾ ਖਤਰਾ ਵੀ ਘੱਟ ਕਰੇਗਾ। ਡਾ. ਬਲਦੇਵ ਸਿੰਘ ਜੀ ਨੇ ਦੱਸਿਆ ਕਿ ਨਿਯਮਿਤ ਟੀਕਾਕਰਣ ਪ੍ਰੋਗਰਾਮ ਦੇ ਅਧੀਨ ਬੱਚਿਆਂ ਨੂੰ ਪੀ.ਸੀ.ਵੀ. ਦੀ ਤਿੰਨ ਖੁਰਾਕ 6 ਹਫ਼ਤੇ, 14 ਹਫ਼ਤੇ ਅਤੇ 9 ਮਹੀਨੇ ਵਿੱਚ ਦਿੱਤੀ ਜਾਵੇਗੀ। ਬੱਚਿਆਂ ਨੂੰ ਨਿਊਮੋਕੋਕਲ ਬਿਮਾਰੀ ਤੋਂ ਪ੍ਰਭਾਵਸ਼ਾਲੀ ਸੁਰੱਖਿਆ ਲਈ ਇਹ ਸਾਨੂੰ ਧਿਆਨ ਰੱਖਣਾ ਪਏਗਾ ਕੇ ਤਿੰਨੋ ਖੁਰਾਕ ਬੱਚਿਆਂ ਨੂੰ ਮਿਲੇ।

LEAVE A REPLY

Please enter your comment!
Please enter your name here