ਅਪਰਾਧ, ਹਿੰਸਾ ਅਤੇ ਨਸ਼ੇ ਦੇ ਖਾਤਮੇ ਲਈ ਮਹੱਤਵਪੂਰਨ ਭੂਮਿਕਾ ਨਿਭਾਅ ਰਹੀ ਹੈ ਪੰਜਾਬ ਪੁਲਿਸ: ਸ਼ਸੀ ਪ੍ਰਭਾ ਦਿਵੇਦੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਬੇਸਿਕ ਰਿਕਰੂਟਸ ਕੋਰਸ ਬੈਚ ਨੰਬਰ 264 (ਜਿ਼ਲ੍ਹਾ ਕੇਡਰ) ਦੀ ਪਾਸਿੰਗ ਆਊਟ ਪਰੇਡ ਪੀ.ਆਰ.ਟੀ.ਸੀ.ਜਹਾਨਖੇਲਾਂ ਦੇ ਚਮਨ ਸਟੇਡੀਅਮ ਵਿਖੇ ਕਰਵਾਈ ਗਈ ਜਿਸ ਵਿੱਚ ਕੁੱਲ 263  ਰਿਕਰੂਟਸ ਸਿਖਿਆਰਥੀਜਿਸ ਵਿੱਚ 231 ਰਿਕਰੂਟਸ ਸਿਪਾਹੀ ਅਤੇ 32 ਮਹਿਲਾ ਰਿਕਰੂਟਸ ਸਿਪਾਹੀ ਸ਼ਾਮਿਲ ਸਨ, ਨੂੰ ਪਾਸ ਆਊਟ ਕੀਤਾ ਗਿਆ ਹੈ। ਸ਼੍ਰੀਮਤੀ ਸ਼ਸ਼ੀ ਪ੍ਰਭਾ ਦਿਵੇਦੀਆਈ.ਪੀ.ਐਸ.ਵਧੀਕ ਡਾਇਰੈਕਟਰ ਜਨਰਲ ਪੁਲਿਸਐਚ.ਆਰ.ਡੀ.ਪੰਜਾਬ,ਚੰਡੀਗੜ੍ਹ ਨੇ ਬਤੌਰ ਮੁੱਖ ਮਹਿਮਾਨ ਪਰੇਡ ਦਾ ਨਿਰੀਖਣ ਕੀਤਾ ਅਤੇ ਇੱਕ ਪ੍ਰਭਾਵਸ਼ਾਲੀ ਮਾਰਚ ਪਾਸਟ ਤੋਂ ਸਲਾਮੀ ਲਈ।

Advertisements

ਮੁੱਖ ਮਹਿਮਾਨ ਸ਼ਸ਼ੀ ਪ੍ਰਭਾ ਦਿਵੇਦੀ ਨੇ ਪਾਸ ਆਊਟ ਹੋ ਕੇ ਜਾ ਰਹੇ ਸਿਖਿਆਰਥੀਆਂ ਨੂੰ ਲੋਕ ਸੇਵਾ ਦੇ ਸੰਕਲਪ ਹਿੱਤ ਸੁਚੇਤ ਕਰਾਇਆ ਅਤੇ ਆਖਿਆ ਕਿ ਅੱਜ ਦੇ ਸਮੇਂ ਵਿੱਚ ਪੰਜਾਬ ਪੁਲਿਸ ਸਮਾਜ ਵਿਚੋਂ ਅਪਰਾਧਹਿੰਸਾ ਅਤੇ ਨਸ਼ੇ ਦੇ ਖਾਤਮੇ ਲਈ ਬਹੁਤ ਹੀ ਮਹੱਤਵਪੂਰਨ ਭੂਮਿਕਾ ਅਦਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਕਾਂਸਟੇਬਲਰੀ ਪੁਲਿਸ ਵਿਭਾਗ ਦੀ ਰੀੜ੍ਹ ਦੀ ਹੱਡੀ ਹੈ ਅਤੇ ਪੁਲਿਸ ਕਰਮੀ ਵਾਸਤੇ ਦੇਸ਼ ਅਤੇ ਸਮਾਜ ਆਪਣੇ ਨਿੱਜ ਅਤੇ ਪਰਿਵਾਰ ਤੋਂ ਪਹਿਲਾਂ ਆਉਂਦੇ ਹਨ। ਉਨ੍ਹਾਂ ਪਾਸ ਆਊਟ ਹੋ ਰਹੇ ਸਮੂਹ ਸਿਖਿਆਰਥੀਆਂ ਨੂੰ ਹਰ ਤਰ੍ਹਾਂ ਦੀ ਚੁਣੌਤੀ ਅਤੇ ਆਮ ਜੁਰਮ ਆਦਿ ਦਾ ਸਾਹਮਣਾ ਕਰਨ ਲਈ ਪ੍ਰੇਰਣਾ ਦਿੱਤੀ। ਮੁੱਖ ਮਹਿਮਾਨ ਨੇ ਦੱਸਿਆ ਕਿ ਜੇਕਰ ਜਾਂਬਾਜ਼ ਅਤੇ ਸੁਲਝੇ ਹੋਏ ਪੁਲਿਸ ਕਰਮੀ ਨਾ ਹੋਣ ਤਾਂ ਸਮਾਜ ਵਿੱਚ ਮਾੜੇ ਅਨਸਰ ਅਪਰਾਧ ਅਤੇ ਹਿੰਸਾ ਫ਼ੈਲਾਅ ਕੇ ਵੱਡੇ ਪੱਧਰ ਤੇ ਨੁਕਸਾਨ ਕਰ ਸਕਦੇ ਹਨ।

ਉਨ੍ਹਾਂ ਕਿਹਾ ਕਿ ਪੁਲਿਸ ਕਰਮਚਾਰੀਆਂ ਨੇ ਅੱਤਵਾਦ ਦੇ ਮਾੜੇ ਸਮੇਂ ਦੌਰਾਨ ਜਿਸ ਤਰ੍ਹਾਂ ਦਲੇਰੀ ਨਾਲ ਡਿਊਟੀ ਨਿਭਾਈ ਹੈ ਉਸੇ ਤਰ੍ਹਾਂ ਹੁਣ ਕੋਵਿਡ19 ਮਹਾਂਮਾਰੀ ਦੌਰਾਨ ਵੀ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਬਹੁਤ ਦਲੇਰੀ ਨਾਲ ਡਿਊਟੀ ਨਿਭਾਈ ਹੈਜੋ ਉਨ੍ਹਾਂ ਨੂੰ ਦਿੱਤੀ ਟ੍ਰੇਨਿੰਗ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਅਤੇ ਇਸ ਦੇ ਗੁਆਂਢੀ ਰਾਜਾਂ ਵਿੱਚ ਗੈਂਗਸਟਰਾਂਲੁਟੇਰਿਆਂ ਅਤੇ ਨਸ਼ਾ ਤਸਕਰਾਂ ਵੱਲੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਯਤਨ ਕੀਤਾ ਜਾ ਰਿਹਾ ਹੈਜਿਸ ਦਾ ਪੰਜਾਬ ਪੁਲਿਸ ਵੱਲੋਂ ਸਖ਼ਤੀ ਨਾਲ ਮੁਕਾਬਲਾ ਕਰਦੇ ਹੋਏ ਇਸ ਤੇ ਕਾਬੂ ਪਾਇਆ ਜਾ ਰਿਹਾ ਹੈ ਅਤੇ ਜਲਦ ਹੀ ਇਸ ਨੂੰ ਵੀ ਜੜ੍ਹੋਂ ਖਤਮ ਕਰ ਦਿੱਤਾ ਜਾਵੇਗਾ। ਮੁੱਖ ਮਹਿਮਾਨ ਨੇ ਟਰੇਨੀਜ਼ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਵੀ ਮੁਬਾਰਕਬਾਦ ਦਿੱਤੀ ਅਤੇ ਆਸ ਪ੍ਰਗਟਾਈ ਕਿ ਪੀ.ਆਰ.ਟੀ.ਸੀ.ਜਹਾਨਖੇਲਾਂ ਤੋਂ ਮਿਆਰੀ ਟ੍ਰੇਨਿੰਗ ਪ੍ਰਾਪਤ ਕਰਕੇ ਇਹ ਟਰੇਨੀਜ਼ ਫ਼ੀਲਡ ਵਿੱਚ ਪੂਰੀ ਮਿਹਨਤ ਨਾਲ ਡਿਊਟੀ ਕਰਨਗੇ। ਮੁੱਖ ਮਹਿਮਾਨ ਵੱਲੋਂ ਪਰੇਡ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਕੇਂਦਰ ਦੇ ਕਮਾਂਡੈਂਟਅਧਿਕਾਰੀਆਂ ਅਤੇ ਸਮੂਹ ਸਟਾਫ਼ ਦੀ ਸ਼ਲਾਘਾ ਕੀਤੀ।

ਇਸ ਮੌਕੇ ਪੇਸ਼ ਕਾਰਗੁਗ਼ਾਰੀ ਰਿਪੋਰਟ ਵਿੱਚ ਪੀ.ਆਰ.ਟੀ.ਸੀ.ਜਹਾਨਖੇਲਾਂ ਦੇ ਕਮਾਂਡੈਂਟ ਸ਼੍ਰੀ ਹਰਪ੍ਰੀਤ ਸਿੰਘ ਮੰਡੇਰਪੀ.ਪੀ.ਐਸ. ਨੇ ਸਿਖਲਾਈ ਦੌਰਾਨ ਸਿਖਿਆਰਥੀਆਂ ਨੂੰ ਦਿੱਤੀ ਪੇਸ਼ੇਵਰਾਨਾ ਸਿਖਲਾਈ ਜਿਵੇਂ ਕਿ ਸੰਕਟਮਈ ਹਾਲਤਾਂ ਵਿੱਚ ਪੁਲਿਸ ਕਰਮਚਾਰੀਆਂ ਦੀ ਭੂਮਿਕਾਅਮਨ ਸ਼ਾਤੀ ਕਾਇਮ ਰੱਖਣਾਅਪਰਾਧ ਤੇ ਕਾਬੂ ਪਾਉਣਾਸੰਵੇਦਨਸ਼ੀਲ ਡਿਊਟੀਆਂਕੰਪਿਊਟਰਸੀ ਸੀ ਟੀ ਵੀ ਬਾਇਓਮੀਟਰਿਕਸਅਕਸੈਸ ਕੰਟਰੋਲ ਆਦਿ ਦੀ ਭੂਮਿਕਾ ਅਤੇ ਡਿਜ਼ਾਸਟਰ ਮੈਨੇਜਮੈਂਟਐਂਟੀਸਾਬੋਤਾਜ ਚੈਕਿੰਗਫਸਟ ਏਡ ਤੋ ਇਲਾਵਾ ਇਲੈਕਟ੍ਰੋਨਿਕ ਉਪਕਰਣਾਂ ਦਾ ਇਸਤੇਮਾਲ ਆਦਿ ਦੇ ਹੁਨਰਾਂ ਦਾ ਵੇਰਵਾ ਦਿੱਤਾ। ਮੌਜੂਦਾ ਹਲਾਤ ਨੂੰ ਮੁੱਖ ਰੱਖਦੇ ਹੋਏ ਗੈਂਗਸਟਰਾਂ ਦੀਆਂ ਅਪਰਾਧਿਕ ਗਤੀਵਿਧੀਆਂ ਅਤੇ ਡਰੱਗ ਸਮੱਗਲਿੰਗ ਨੂੰ ਰੋਕਣ ਲਈ ਪੁਲਿਸ ਸਾਹਮਣੇ ਜੋ ਬਹੁਤ ਵੱਡੀ ਚੁਣੌਤੀ ਹੈ ਦਾ ਬਹਾਦਰੀ ਨਾਲ ਟਾਕਰਾ ਕਰਨ ਸਬੰਧੀ ਵੀ ਸਿਖ਼ਲਾਈ ਦਿੱਤੀ ਗਈ ਹੈ। ਸੁਰੱਖਿਆ ਨਾਲ ਜੁੜੀਆਂ ਹੋਈਆਂ ਮਹੱਤਵਪੂਰਨ ਵਿਹਾਰਿਕ ਕਾਰਜ ਪ੍ਰਣਾਲੀਆਂ ਅਤੇ ਉਨ੍ਹਾਂ ਦਾ ਸਹੀ ਤਰੀਕੇ ਨਾਲ ਉਪਯੋਗ ਕਰਨਾ ਵੀ ਇਨ੍ਹਾਂ  ਟਰੇਨੀਜ਼ ਨੂੰ ਸਿਖਾਇਆ ਗਿਆ ਹੈ।

ਸਿਖਿਆਰਥੀਆਂ ਵੱਲੋਂ ਇਸ ਮੌਕੇ ਵੱਖਵੱਖ ਪੇਸ਼ੇਵਾਰਾਨਾ ਅਤੇ ਸੱਭਿਆਚਾਰਕ ਗਤੀਵਿਧੀਆਂਸਮੂਹਿਕ ਸਰੀਰਿਕ ਕਸਰਤਾਂਬਿਨਾਂ ਹਥਿਆਰਾਂ ਦੇ ਲੜਾਈਮਲ਼ਖਮਮਲਵਈ ਗਿੱਧਾਭੰਗੜਾ ਆਦਿ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵਧੀਆ ਕਾਰਗੁਜ਼ਾਰੀ ਲਈ ਕੇਂਦਰ ਦੇ ਅਧਿਕਾਰੀਆਂਕਰਮਚਾਰੀਆਂ ਅਤੇ ਪੁਰਸਕਾਰ ਜੇਤੂਆਂ ਨੂੰ ਮੁੱਖ ਮਹਿਮਾਨ ਨੇ ਸਨਮਾਨਿਤ ਵੀ ਕੀਤਾ।

ਇਸ ਉਪਰੰਤ ਮੁੱਖ ਮਹਿਮਾਨ ਵੱਲੋਂ ਨਵੇਂ ਬਣੇ ਕੁਆਰਟਰ ਗਾਰਦ ਰੂਮਗੇਟ ਨੰ: 02 ਕੋਲ ਗਾਰਦ ਰੂਮ ਅਤੇ ਸੰਤਰੀ ਪੋਸਟਮੇਨ ਗੇਟ ਨਜ਼ਦੀਕ ਸਕਿਉਰਟੀ ਸਰਵੀਲੈਂਸ ਰੂਮ ਦਾ ਉਦਘਾਟਨ ਕੀਤਾ ਗਿਆ ਅਤੇ ਕੈਂਪਸ ਅੰਦਰ ਪਾਰਕ ਵਿੱਚ ਤ੍ਰਿਵੇਣੀ ਵੀ ਲਗਾਈ ਗਈ। ਇਸ ਮੌਕੇ ਸਰਤਾਜ ਸਿੰਘ ਚਾਹਲਆਈ.ਪੀ.ਐਸ.ਸੀਨੀਅਰ ਪੁਲਿਸ ਕਪਤਾਨਹੁਸਿ਼ਆਰਪੁਰਪਦਮਸ਼੍ਰੀਸ਼੍ਰੀ ਪ੍ਰੇਮ ਚੰਦ (ਅੰਤਰਰਾਸ਼ਟਰੀ ਬਾਡੀ ਬਿਲਡਰ)ਮਾਧੁਰੀ ਏ ਸਿੰਘ (ਅੰਤਰਰਾਸ਼ਟਰੀ ਐਥਲੀਟ) ਅਰਜਨਾ ਐਵਾਰਡੀਸ਼੍ਰੀ ਸੋਹਣ ਸਿੰਘਸੁਪਰਡੈਂਟ (ਟ੍ਰੇਨਿੰਗ ਬ੍ਰਾਂਚ)ਚੰਡੀਗੜ੍ਹਐਸ.ਆਈ. ਅਮਰੀਕ ਸਿੰਘ ਰੀਡਰ ਅਤੇ ਕੇਂਦਰ ਦੇ ਸ਼੍ਰੀ ਗੁਰਜੀਤ ਪਾਲ ਸਿੰਘਡੀ.ਐਸ.ਪੀ.ਸ਼੍ਰੀ ਹਰਜੀਤ ਸਿੰਘਡੀ.ਐਸ.ਪੀ.ਸ਼੍ਰੀ ਕੁਲਦੀਪ ਸਿੰਘਡੀ.ਐਸ.ਪੀ.ਸ਼੍ਰੀ ਮਲਕੀਅਤ ਸਿੰਘਡੀ.ਐਸ.ਪੀ.ਡਾ. ਸੌਰਭਸ਼੍ਰੀ ਅਮਿਤ ਧਵਨਏ.ਡੀ.ਏ.ਆਦਿ ਵੀ ਹਾਜ਼ਰ ਸਨ।        

LEAVE A REPLY

Please enter your comment!
Please enter your name here