ਨਿਗਮ ਵਿੱਖੇ ਡੀ-ਸਲਜਰ ਉਪਰੇਟਰ ਕਰਵਾਉਣ ਖੁਦ ਨੂੰ ਰਜਿਸਟਰ: ਬਲਬੀਰ ਰਾਜ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਗਰ ਨਿਗਮ ਕਮਿਸ਼ਨਰ ਬਲਬੀਰ ਰਾਜ ਸਿੰਘ, ਪੀ.ਸੀ.ਐਸ. ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਠੋਸ ਕੂੜੇ ਦੇ ਪ੍ਰਬੰਧਨ ਐਕਟ 2016, ਵਾਤਾਵਰਨ ਸੁਰੱਖਿਆ ਐਕਟ 1986 ਅਤੇ ਨੈਸ਼ਨਲ ਗ੍ਰੀਨ ਟ੍ਰਿਬਿਉਨਲ ਦੀ ਹਦਾਇਤਾ ਅਨੁਸਾਰ ਨਗਰ ਨਿਗਮ ਦੀ ਹਦੂਦ ਅੰਦਰ ਪੈਂਦੇ ਡੀ-ਸਲਜਰ ਉਪਰੇਟਰ ਜੋ ਕਿ ਸੈਪਟੀਕ ਟੈਂਕਾਂ ਦੀ ਸਫਾਈ ਦਾ ਕੰਮ ਕਰਦੇ ਹਨ। ਉਹਨਾਂ ਨੂੰ ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਰਜਿਸਟਰਡ ਕੀਤਾ ਜਾਣਾ ਜਰੂਰੀ ਹੈ।

Advertisements

ਇਸ ਲਈ ਹਦੂਦ ਦੇ ਅੰਦਰ ਆ ਕੇ ਕੰਮ ਕਰਦੇ ਸਾਰੇ ਡੀ-ਸਲਜਰ ਉਪਰੇਟਰ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਨਗਰ ਨਿਗਮ ਦਫਤਰ ਆ ਕੇ ਆਉਣ ਵਾਲੇ 15 ਦਿਨਾਂ ਦੇ ਵਿੱਚ ਖੁੱਦ ਨੂੰ ਰਜਿਸਟਰਡ ਕਰਵਾਉਣ ਅਤੇ ਰਜਿਸਟਰਡ ਕਰਵਾਉਣ ਲਈ ਫਾਰਮ ਨਗਰ ਨਿਗਮ ਦੇ ਦਫਤਰ ਤੋਂ ਪ੍ਰਾਪਤ ਕਰਨ। ਅਗਰ ਇਸ ਮਿੱਥੇ ਸਮੇਂ ਤੋ ਬਾਅਦ ਕੋਈ ਵਿਅਕਤੀ ਸੈਪਟੀਕ ਟੈਂਕ ਸਾਫ ਕਰਦਾ ਹੈ ਤੇ ਉਹ ਨਗਰ ਨਿਗਮ ਵੱਲੋਂ ਰਜਿਸਟਰਡ ਨਹੀਂ ਹੈ ਤਾਂ ਉਸ ਦੇ ਖਿਲਾਫ ਠੋਸ ਕੂੜੇ ਦੇ ਪ੍ਰਬੰਧਨ ਐਕਟ 2016, ਵਾਤਾਵਰਨ ਸੁਰੱਖਿਆ ਐਕਟ 1986 ਅਤੇ ਨੈਸ਼ਨਲ ਗ੍ਰੀਨ ਟ੍ਰਿਬਿਉਨਲ ਦੀ ਹਦਾਇਤਾ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here