ਮਹਿਲਾ ਸਰਪੰਚ ਵਲੋਂ ਨਜਾਇਜ਼ ਢੰਗ ਨਾਲ ਮਿੱਟੀ ਵੇਚਣ ਤੇ ਪੰਚਾਇਤ ਮੈਂਬਰਾਂ ਚ ਰੋਸ਼, ਦਿੱਤੀ ਸ਼ਿਕਾਇਤ

ਗੜਸ਼ੰਕਰ( ਦ ਸਟੈਲਰ ਨਿਊਜ਼) ਸਥਾਨਕ ਚੰਡੀਗੜ-ਹੁਸ਼ਿਆਰਪੁਰ ਮੁੱਖ ਮਾਰਗ ‘ਤੇ ਪੈਂਦੇ ਪਿੰਡ ਬਡੇਸਰੋਂ ਦੇ ਮਹਿਲਾ ਸਰਪੰਚ ਅਤੇ ਉਸਦੇ ਪੰਚ ਪਤੀ ਵਲੋਂ ਪਿੰਡ ਦੇ ਟੋਭੇ ਦੀ ਜ਼ਮੀਨ ਵਿੱਚੋਂ ਜੇਸੀਬੀ ਨਾਲ30 ਤੋਂ ਵੱਧ ਟਰਾਲੀਆਂ ਮਿੱਟੀ ਪੁੱਟ ਕੇ ਵੇਚਣ ਦਾ ਮਾਮਲਾ ਸਾਹਮਣਾ ਆਇਆ ਹੈ। ਇਸ ਸਬੰਧੀ ਪਿੰਡ ਦੇ ਬਾਕੀ ਪੰਜ ਪੰਚਾਇਤ ਮੈਂਬਰਾਂ ਵਲੋਂ ਬੀਡੀਪੀਓ ਗੜਸ਼ੰਕਰ ਨੂੰ ਇਕ ਸ਼ਿਕਾਇਤ ਵੀ ਕੀਤੀ ਗਈ। ਜਿਸ ਵਿੱਚ ਪੰਚਾਇਤ ਮੈਂਬਰਾਂ ਚੂਹੜ ਸਿੰਘ, ਰਾਕੇਸ਼ ਕੁਮਾਰ, ਵਿਜੇ ਕੁਮਾਰ, ਮੀਨਾ ਕੁਮਾਰੀ ਅਤੇ ਬਲਜਿੰਦਰ ਕੋਰ ਨੇ ਦੋਸ਼ ਲਾਇਆ ਕਿ ਪਿੰਡ ਦੀ ਮਹਿਲਾ ਸਰਪੰਚ ਅਤੇ ਉਸਦੇ ਪੰਚਾਇਤ ਮੈਂਬਰ ਪਤੀ ਵਲੋਂ ਛੱਪੜ ਵਾਲੀ ਜ਼ਮੀਨ ਦੇ ਪੰਚਾਇਤੀ ਰਕਬੇ ਵਿੱਚੋਂ ਨਜਾਇਜ਼ ਢੰਗ ਨਾਲ ਮਿੱਟੀ ਦੀਆਂ 30 ਤੋਂ 35 ਟਰਾਲੀਆਂ ਪੁੱਟ ਕੇ  ‘ਤੇ ਵੇਚ ਦਿੱਤੀਆਂ ਹਨ।
 
ਉਨਾਂ ਕਿਹਾ ਕਿ ਮਹਿਲਾ ਸਰਪੰਚ ਅਤੇ ਉਸਦੇ ਪਤੀ ਵਲੋਂ ਇਸ ਸਬੰਧੀ ਕੋਈ ਪੰਚਾਇਤੀ ਮਤਾ ਨਹੀਂ ਪਾਇਆ ਗਿਆ ਅਤੇ ਅਜਿਹਾ ਕਰਨਾ ਪੰਚਾਇਤੀ ਅਹੁਦੇ ਦੀ ਦੁਰਵਰਤੋਂ ਹੈ। ਉਨਾਂ ਇਸ ਸਬੰਧੀ ਜਾਂਚ ਦੀ ਮੰਗ ਕਰਦਿਆਂ ਵਿਭਾਗੀ ਕਾਰਵਾਈ ਦੀ ਅਪੀਲ ਕੀਤੀ। ਇਸ ਬਾਰੇ ਮਹਿਲਾ ਸਰਪੰਚ ਨਾਲ ਗੱਲ ਕਰਨ ‘ਤੇ ਉਸਦੇ ਪੰਚ ਪਤੀ ਖਵਿੰਦਰ ਸਿੰਘ ਨੇ ਫੋਨ ਚੁੱਕਿਆ ਅਤੇ ਉਕਤ ਦੋਸ਼ਾਂ ਨੂੰ ਨਕਾਰ ਦਿੱਤਾ ਅਤੋ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ। ਜਦੋ ਇਸ ਸਬੰਧ ਚ ਬੀਡੀਪੀਓ ਗੜਸ਼ੰਕਰ ਮਨਜਿੰਦਰ ਕੌਰ ਨਾਲ ਗੱਲ ਕੀਤੀ ਤਾ ਉਨਾ ਨੇ ਕਿਹਾ ਕਿ ਸ਼ਿਕਾਇਤ ਦੇ ਆਧਾਰ ‘ਤੇ ਉਨਾਂ ਨੇ ਮਿੱਟੀ ਪੁੱਟਣ ਵਾਲੀ ਥਾਂ ਦਾ ਦੌਰਾ ਕੀਤਾ ਸੀ ਜਿਥੋਂ ਦੱਸੀ ਗਈ ਸ਼ਿਕਾਇਤ ਤੋਂ ਵੀ ਵੱਧ ਮਿੱਟੀ ਪੁੱਟੀ ਪਾਈ ਗਈ। ਉਨਾਂ ਕਿਹਾ ਕਿ ਸਬੰਧਤ ਸਰਪੰਚ ਨੂੰ ਇਸ ਬਾਰੇ ਸਪੱਸ਼ਟੀਕਰਨ ਲਈ ਦੋ ਨੋਟਿਸ ਜਾਰੀ ਕੀਤੇ ਗਏ ਹਨ ਪਰ ਕੋਈ ਜਵਾਬ ਨਹੀਂ ਆਇਆ। ਉਨਾਂ ਕਿਹਾ ਕਿ ਇਸ ਬਾਰੇ ਉੱਚ ਅਧਿਕਾਰੀਆਂ ਨੂੰ ਰਿਪੋਰਟ ਭੇਜ ਦਿੱਤੀ ਗਈ ਹੈ ਚੂਹੜ ਸਿੰਘ ਪੰਚ ਨੇ ਦੱਸਿਆ ਕਿ ਮਹਿਲਾ ਸਰਪੰਚ ਦੇ ਪਤੀ ਖਵਿੰਦਰ ਸਿੰਘ ਪੰਚ ਨੇ ਲੋਕਡਾਊਨ ਦੇ ਦੋਰਾਨ ਇਹ ਸਭ ਕੁਝ ਕੀਤਾ ਹੈ ਜੋ ਕਿ ਸਰਾ ਸਰ ਕਾਨੂੰਨ ਦੀ ਉਲੰਘਣਾ ਹੈ।

LEAVE A REPLY

Please enter your comment!
Please enter your name here