ਮੁਹੱਲਾ ਈਦਗਾਹ ਤੇ ਜਲਾਖੜੀ ਵਿੱਚ ਕੋਰੋਨਾ ਪਾਜਿਟਵ ਮਰੀਜ਼ ਪਾਏ ਜਾਣ ਤੇ ਦਿੱਤੀਆਂ ਛੋਟਾਂ ਦੇ ਆਦੇਸ ਰੱਦ

ਪਠਾਨਕੋਟ (ਦ ਸਟੈਲਰ ਨਿਊਜ਼)। ਗੁਰਪ੍ਰੀਤ ਸਿੰਘ ਖਹਿਰਾ ਜਿਲਾ ਮੈਜਿਸਟ੍ਰੇਟ ਪਠਾਨਕੋਟ ਨੇ ਹੁਕਮ ਜਾਰੀ ਕੀਤੇ ਹਨ ਕਿ ਵਾਰਡ ਨੰ. 12, ਮੁਹੱਲਾ ਈਦਗਾਹ, ਸੁਜਾਨਪੁਰ (ਸ਼ਹਿਰੀ) ਤਹਿਸੀਲ ਤੇ ਜਿਲਾ ਪਠਾਨਕੋਟ ਅਤੇ ਵਾਰਡ ਨੰਬਰ 8, ਮੁਹੱਲਾ ਜਲਾਖੜੀ (ਕਬੀਰ ਨਗਰ), ਸੁਜਾਨਪੁਰ ਵਿੱਚ ਕੋਰੋਨਾ ਪਾਜਿਟਵ ਮਰੀਜ਼ ਪਾਏ ਗਏ ਹਨ।

Advertisements

ਉਪਰੋਕਤ ਦੋਨੋ ਸਥਾਨਾਂ ਤੇ ਕਰਫਿਊ ਹੁਕਮ ਪੂਰੀ ਤਰਾਂ ਨਾਲ ਲਾਗੂ ਹੋਣਗੇ

ਇਸ ਲਈ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਕੋਵਿਡ-19 ਦੇ ਜਾਨਲੇਵਾ ਪ੍ਰਭਾਵ ਤੋਂ ਬਚਣ ਲਈ 23-03-2020 ਜਾਰੀ ਕੀਤੇ ਗਏ ਕਰਵਿਊ ਹੁਕਮਾਂ ਸਬੰਧੀ ਸਮੇਂ-ਸਮੇਂ ਤੇ ਇਸ ਦਫਤਰ ਵਲੋਂ ਜਾਰੀ ਕੀਤੀਆਂ ਗਈਆਂ ਛੋਟਾਂ ਨੂੰ ਤੁਰੰਤ ਪ੍ਰਭਾਵ ਤੋਂ ਵਾਰਡ ਨੰ. 12, ਮੁਹੱਲਾ ਈਦਗਾਹ, ਸੁਜਾਨਪੁਰ (ਸ਼ਹਿਰੀ) ਤਹਿਸੀਲ ਤੇ ਜਿਲਾ ਪਠਾਨਕੋਟ ਤਹਿਸੀਲ ਤੇ ਜਿਲਾ ਪਠਾਨਕੋਟ ਲਈ ਅਗਲੇ ਹੁਕਮਾਂ ਤੱਕ ਰੱਦ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਵਾਰਡ ਨੰ: 12, ਮੁਹੱਲਾ ਈਦਗਾਹ, ਸੁਜਾਨਪੁਰ (ਸ਼ਹਿਰੀ) ਤਹਿਸੀਲ ਤੇ ਜਿਲਾ ਪਠਾਨਕੋਟ ਅਤੇ ਵਾਰਡ ਨੰਬਰ 8, ਮੁਹੱਲਾ ਜਲਾਖੜੀ (ਕਬੀਰ ਨਗਰ), ਸੁਜਾਨਪੁਰ ਤੇ ਉਕਤ ਜਾਰੀ ਹੋਏ ਕਰਫਿਊ ਹੁਕਮ ਪੂਰੀ ਤਰਾਂ ਨਾਲ ਲਾਗੂ ਹੋਣਗੇ। ਇਸ ਸਬੰਧੀ ਕਿਸੇ ਵੀ ਤਰਾਂ ਦੀ ਕੋਈ ਛੋਟ ਨਹੀਂ ਹੋਵੇਗੀ।

LEAVE A REPLY

Please enter your comment!
Please enter your name here