ਜਿਲਾ ਪ੍ਰਸ਼ਾਸਨ ਨੇ ਕੋਟਾ ਤੋਂ ਆਏ ਵਿਦਿਆਰਥੀਆਂ ਨੂੰ ਕੁਆਰੰਟਾਈਨ ਕਰਕੇ ਭੇਜਿਆ ਘਰ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੇ ਆਦੇਸਾਂ ਤੋਂ ਬਾਅਦ ਜਿਲਾ ਪ੍ਰਸ਼ਾਸਨ ਵੱਲੋਂ ਕੋਟਾ ਵਿਖੇ ਪੜ ਰਹੇ ਵਿਦਿਆਰਥੀ ਨੂੰ ਜਿਲਾ ਪਠਾਨਕੋਟ ਵਿੱਚ ਵਾਪਿਸ ਆਉਂਣ ਤੇ ਸ੍ਰੀ ਸਾਂਈ ਕਾਲਜ ਬੰਧਾਨੀ ਵਿਖੇ ਕੋਰਿਨਟਾਈਨ ਕੀਤਾ ਗਿਆ ਸੀ। ਕੋਰਿਨਟਾਈਨ ਤੋਂ ਬਾਅਦ ਇਨਾਂ ਸਾਰੇ ਵਿਦਿਆਰਥਂੀਆਂ ਨੂੰ ਆਪਣੇ ਆਪਣੇ ਘਰਾਂ ਲਈ ਰਵਾਨਾਂ ਕਰ ਦਿੱਤਾ ਗਿਆ। ਇਹ ਪ੍ਰਗਟਾਵਾ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ। ਉਹਨਾਂ ਸਾਰੇ ਵਿਦਿਆਰਥੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਹਰੇਕ ਵਿਦਿਆਰਥੀ ਜਿਨਾਂ ਨੂੰ ਅੱਜ ਘਰ ਭੇਜਿਆ ਜਾ ਰਿਹਾ ਹੈ ਇਹ ਵਿਦਿਆਰਥੀ ਆਪਣੇ ਘਰਾਂ ਅੰਦਰ ਵੀ 14 ਦਿਨ ਕੋਰਿਨਟਾਈਨ ਰਹਿਣਗੇ ਅਤੇ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨਗੇ। ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨਾਂ ਦੋਰਾਨ ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਕੋਟਾ ਤੋਂ ਆਏ 10 ਲੜਕੇ ਅਤੇ 8 ਲੜਕੀਆਂ ਨੂੰ ਸ੍ਰੀ ਸਾਂਈ ਕਾਲਜ ਬੰਧਾਨੀ ਦੇ ਗਰਲਜ਼ ਹੋਸਟਲ ਵਿੱਚ ਕੋਰਿਨਟਾਈਨ ਕੀਤਾ ਗਿਆ ਸੀ।

Advertisements

ਉਹਨਾਂ ਦੱਸਿਆ ਕਿ ਇਨਾਂ ਸਾਰੇ ਵਿਦਿਆਰਥੀਆਂ ਦੀ ਸੈਂਪਲਿੰਗ ਕਰਵਾਈ ਗਈ ਸੀ ਜਿਨਾ ਵਿੱਚ ਇਨਾਂ ਦੀ ਮੈਡੀਕਲ ਰਿਪੋਰਟ ਨੇਗੇਟਿਵ ਆਈ ਸੀ। ਅੱਜ ਜਿਲਾ ਪ੍ਰਸਾਸਨ ਵੱਲੋਂ ਇਨਾਂ ਸਾਰੇ ਵਿਦਿਆਰਥੀਆਂ ਨੂੰ ਆਪਣੇ ਆਪਣੇ ਘਰਾਂ ਲਈ ਰਵਾਨਾ ਕਰ ਦਿੱਤਾ ਗਿਆ। ਇਸ ਮੋਕੇ ਤੇ ਇਨ•ਾਂ ਵਿਦਿਆਰਥੀਆਂ ਨੇ ਦੱਸਿਆ ਕਿ ਜਿਸ ਸਮੇਂ ਦੋਰਾਨ ਇਨਾਂ ਨੂੰ ਹੋਸਟਲ ਵਿੱਚ ਕੋਰਿਨਟਾਈਨ ਕੀਤਾ ਗਿਆ ਸੀ ਉਸ ਸਮੇਂ ਦੋਰਾਨ ਜਿਲਾ ਪ੍ਰਸਾਸਨ ਵੱਲੋਂ ਉਹਨਾਂ ਦੀ ਦੇਖਭਾਲ ਬਹੁਤ ਹੀ ਵਧੀਆਂ ਢੰਗ ਨਾਲ ਕੀਤੀ। ਵਿਦਿਆਰਥੀਆਂ ਨੇ ਕਿਹਾ ਕਿ ਉਹ ਇਸ ਸਮੇਂ ਦੋਰਾਨ ਜਿਲ•ਾ ਪ੍ਰਸਾਸਨ ਵੱਲੋਂ ਦਿੱਤੀਆਂ ਸੇਵਾਵਾਂ ਲਈ ਅਤੇ ਉਹਨਾ ਦੇ ਘਰ ਵਾਪਸ ਜਾਣ ਲਈ ਕੀਤੇ ਪੰਜਾਬ ਸਰਕਾਰ ਦੇ ਸਹਿਯੋਗ ਲਈ ਦਿਲੋਂ ਧੰਨਵਾਦ ਕਰਦੇ ਹਨ। ਡਿਪਟੀ ਕਮਿਸ਼ਨਰ ਪਠਾਨਕੋਟ ਗੁਰਪ੍ਰੀਤ ਸਿੰਘ ਖਹਿਰਾ ਨੇ ਕਿਹਾ ਕਿ ਉਨਾਂ ਦੀ ਸਾਰੇ ਜਿਲਾ ਨਿਵਾਸੀਆਂ ਅੱਗੇ ਬੇਨਤੀ ਹੈ ਕਿ ਸਿਹਤ ਵਿਭਾਗ ਅਤੇ ਜਿਲਾ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰੋਂ ਤਾਂ ਜੋ ਅਸੀਂ ਕਰੋਨਾ ਬੀਮਾਰੀ ਤੇ ਜਿੱਤ ਪ੍ਰਾਪਤ ਕਰੀਏ ਅਤੇ ਜਿਲਾ ਪਠਾਨਕੋਟ ਦਾ ਮਾਹੋਲ ਫਿਰ ਤੋਂ ਪਹਿਲਾ ਵਾਲਾ ਬਣ ਸਕੇ।

LEAVE A REPLY

Please enter your comment!
Please enter your name here