ਸਿੰਧੂ ਬੱਸ ਸਰਵਿਸ ਦੇ ਕੰਡਕਟਰ ਨੂੰ ਜ਼ਖਮੀ ਕਰਕੇ ਨਕਦੀ ਤੇ ਟਿਕਟਾਂ ਕੱਟਣ ਵਾਲੀ ਮਸ਼ੀਨ ਖੋਹੀ

ਮੇਹਟਿਆਣਾ (ਦ ਸਟੈਲਰ ਨਿਊਜ਼), ਰਿਪੋਰਟ- ਹੀਰਾ): ਬਿਸਤ ਦੁਆਬ ਨਹਿਰ ‘ਤੇ ਐਕਟਿਵਾ ‘ਤੇ ਜਾ ਰਹੇ ਪ੍ਰਾਈਵੇਟ ਬੱਸ ‘ ਦੇ ਕੰਡਕਟਰ ਨੂੰ ਚਾਰ ਦੇ ਕਰੀਬ ਲੁਟੇਰਿਆਂ ਨੇ ਆਪਣੀ ਆਲਟੋ ਗੱਡੀ ਮਾਰ ਕੇ ਜ਼ਖ਼ਮੀ ਕਰ ਕੇ ਉਸ ਕੋਲੋਂ 15 ਹਜ਼ਾਰ ਤੋਂ ਵੱਧ ਦੀ ਨਕਦੀ ਤੇ ਟਿਕਟਾਂ ਕੱਟਣ ਵਾਲੀ ਮਸ਼ੀਨ ਖੋਹ ਕੇ ਫ਼ਰਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਨੀਰਜ ਕੁਮਾਰ ਪੁੱਤਰ ਬਾਲ ਗੰਧਰਵ ਵਾਸੀ ਪਿੰਡ ਪਚਨੰਗਲਾਂ ਜੋ ਸਿੰਧੂ ਬੱਸ ਸਰਵਿਸ ‘ਚ ਕੰਡਕਟਰ ਹੈ, ਨੂੰ ਡਿਊਟੀ ਤੋਂ ਘਰ ਵਾਪਸ ਜਾਂਦੇ ਸਮੇਂ ਸ਼ਾਮ ਸਵਾ ਅੱਠ ਵਜੇ ਦੇ ਕਰੀਬ ਬਿਸਤ ਦੁਆਬ ਵਾਲੀ ਸੜਕ ‘ਤੇ ਪਿੱਛੋਂ ਆ ਰਹੀ ਆਲਟੋ ਕਾਰ ਨੇ ਉਸਦੇ ਸਕੂਟਰੀ ‘ਚ ਟੱਕਰ ਮਾਰ ਦਿੱਤੀ ਜਿਸ ਨਾਲ ਉਹ ਸੜਕ ‘ਤੇ ਡਿਗ ਪਿਆ ਤੇ ਜ਼ਖ਼ਮੀ ਹੋ ਗਿਆ।

Advertisements

ਇਸ ਤੋਂ ਬਾਅਦ ਉਕਤ ਗੱਡੀ ‘ਚੋਂ ਇਕ ਨੌਜਵਾਨ ਬਾਹਰ ਆਇਆ ਤੇ ਉਸ ਦੀਆਂ ਜੇਬਾਂ ਫਰੋਲਣ ਲੱਗ ਪਿਆ। ਇੰਨੇ ਨੂੰ ਉਸ ਦਾ ਦੂਜਾ ਸਾਥੀ ਗੱਡੀ ‘ਚੋਂ ਬਾਹਰ ਆਇਆ ਤੇ ਲੋਹੇ ਦੀ ਰਾਡ ਨਾਲ ਉਸ ਦੇ ਸਿਰ ਤੇ ਪੈਰ ਉੱਪਰ ਵਾਰ ਕਰ ਕੇ ਉਸ ਨੂੰ ਜ਼ਖ਼ਮੀ ਕਰ ਕੇ ਉਸ ਦਾ ਐਕਟਿਵਾ ਨਾਲ ਟੰਗਿਆ ਬੈਗ ਜਿਸ ‘ਚੋਂ 15 ਹਜ਼ਾਰ ਰੁਪਏ ਤੋਂ ਵੱਧ ਦੀ ਨਗਦੀ ਤੇ ਟਿਕਟਾਂ ਕੱਟਣ ਵਾਲੀ ਮਸ਼ੀਨ ਲੈ ਕੇ ਰਫ਼ੂ ਚੱਕਰ ਹੋ ਗਏ।

LEAVE A REPLY

Please enter your comment!
Please enter your name here