ਤੇਜ਼ ਰਫ਼ਤਾਰ ਟੈਂਕਰ ਨੇ ਨਾਕੇ ਤੇ ਬੈਰੀਕੇਡ ਤੋੜਦੇ ਹੋਏ 2 ਪੁਲਿਸ ਮੁਲਾਜ਼ਮਾਂ ਨੂੰ ਕੁਚਲਿਆ, ਹਾਲਤ ਗੰਭੀਰ, ਹਾਦਸਾ ਸੀਸੀਟੀਵੀ ‘ਚ ਕੈਦ

ਗਿੱਦੜਬਾਹਾ (ਦ ਸਟੈਲਰ ਨਿਊਜ਼), ਪਲਕ। ਗਿੱਦੜਬਾਹਾ-ਬਠਿੰਡਾ ਰੋਡ ਤੇ ਪਿੰਡ ਦੌਲਾ ਨੇੜੇ ਪੁਲਿਸ ਹਾਈਟੈਕ ਨਾਕੇ ਤੇ ਬੈਰੀਕੇਡ ਤੋੜਦੇ ਹੋਏ ਦੁੱਧ ਦੇ ਟੈਂਕਰ ਨੇ ਦੋ ਪੁਲਿਸ ਵਾਲਿਆਂ ਨੂੰ ਕੁਚਲ ਦਿੱਤਾ। ਇਸ ਹਾਦਸੇ ਵਿੱਚ ਪੁਲਿਸ ਮੁਲਾਜ਼ਮ ਗੰਭੀਰ ਜ਼ਖਮੀ ਹੋ ਗਏ। ਦੋਵਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਸਾਰੀ ਘਟਨਾ ਨਾਕੇ ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ। ਜਾਣਕਾਰੀ ਮੁਤਾਬਕ ਪੁਲਿਸ ਨੇ ਪਿੰਡ ਦੌਲਾ ਨੇੜੇ ਹਾਈਟੈਕ ਨਾਕਾ ਲਗਾਇਆ ਹੋਇਆ ਸੀ।

Advertisements

ਤੇਜ਼ ਰਫਤਾਰ ਹੋਣ ਕਾਰਨ ਡਰਾਈਵਰ ਟੈਂਕਰ ਤੋਂ ਕੰਟਰੋਲ ਗੁਆ ਬੈਠਾ ਅਤੇ ਨਾਕੇ ਤੇ ਲੱਗੇ ਬੈਰੀਕੇਡ ਨੂੰ ਤੋੜਦਿਆਂ ਉੱਥੇ ਮੌਜੂਦ ਦੋ ਪੁਲਿਸ ਮੁਲਾਜ਼ਮਾਂ ਨੂੰ ਕੁਚਲ ਦਿੱਤਾ। ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਡੀਐਸਪੀ ਜਸਬੀਰ ਸਿੰਘ ਪੰਨੂ ਅਤੇ ਐਸਐਚਓ ਗੁਰਵਿੰਦਰ ਸਿੰਘ ਤੁਰੰਤ ਮੌਕੇ ਤੇ ਪਹੁੰਚੇ। ਉੱਥੇ ਪਹੁੰਚ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ ਗਈ ਤਾਂ ਹਾਦਸੇ ਦੀ ਪੂਰੀ ਫੁਟੇਜ ਸਾਹਮਣੇ ਆਈ। ਪੁਲਿਸ ਨੇ ਮੁਲਜ਼ਮ ਟੈਂਕਰ ਚਾਲਕ ਖਿਲਾਫ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here