ਮੁੱਖਮੰਤਰੀ ਮਾਨ ਦੀ ਪਟਵਾਰੀਆਂ ਤੇ ਕਾਨੂੰਨਗੋਆਂ ਨੂੰ ਦੋ ਟੁੱਕ ਬਿਆਨ ਦੀ ਆਮ ਜਨਤਾ ਨੇ ਕਿੱਤੀ ਸ਼ਲਾਘਾ 

ਚੰਡੀਗੜ੍ਹ (ਦ ਸਟੈਲਰ ਨਿਊਜ਼)। ਪੰਜਾਬ ਚ ਸਰਕਾਰੀ ਨੌਕਰਸ਼ਾਹੀ ਵਲੋਂ ਕਲਮਛੋੜ੍ਹ ਹੜਤਾਲ, ਧਰਨਾ ਪ੍ਰਦਰਸ਼ਨ ਦਿਨੋਂ ਦਿਨ ਤੇਜੀ ਨਾਲ ਵੱਧ ਰਹੇ ਹਨ ਦੇਖਣ ਚ ਆਉਂਦਾ ਹੈ ਕਈ ਵਾਰ ਇਹ ਹੜਤਾਲਾਂ ਤੇ ਪ੍ਰਦਰਸ਼ਨ ਜਾਇਜ਼ ਵੀ ਹੁੰਦੇ ਹਨ। ਪ੍ਰੰਤੂ ਕਈ ਵਾਰ ਬੇਵਜ੍ਹਾ ਹੀ ਪੰਜਾਬ ਪੱਧਰ ਤੇ ਹੜਤਾਲ ਕਰ ਦਿੱਤੀ ਜਾਂਦੀ ਹੈ ਇਹ ਹੜਤਾਲਾਂ ਅਤੇ ਧਰਨੇ  ਚਾਹੇ ਜਾਇਜ਼ ਹੋਣ ਜਾ ਨਾਜਾਇਜ਼ ਪ੍ਰੰਤੂ ਇਸਦਾ ਸਿੱਧਾ ਨੁਕਸਾਨ ਆਮ ਜਨਤਾ ਨੂੰ ਹੀ ਝੱਲਣਾ ਪੈਂਦਾ ਹੈ। ਕਿਉਂਕਿ ਕੋਈ ਵੀ ਆਮ ਇਨਸਾਨ ਜਦੋ ਸਰਕਾਰੀ ਦਫਤਰ ਚ ਚਿਰਾਂ ਤੋਂ ਲਟਕੇ ਆਪਣੇ ਸਰਕਾਰੀ ਕੰਮ ਨੂੰ ਕਰਵਾਉਣ ਜਾਂਦਾ ਹੈ ਤੇ ਓਥੇ ਜਾਕੇ ਪਤਾ ਲੱਗਦਾ ਹੈ ਕਿ ਤਾ ਸਾਰੇ ਮੁਲਾਜ਼ਮ ਹੜਤਾਲ ਤੇ ਹੈ।

Advertisements

ਹੜਤਾਲ ਵੀ ਇੱਕ ਦਿਨ ਦੀ ਨਹੀਂ ਕਈ ਕਈ ਦਿਨਾਂ ਦੀ ਫਿਰ ਹੜਤਾਲ ਚਲਦੀ ਹੈ ਓਥੇ ਜਨਤਾ ਕਿੰਨੀ ਪ੍ਰੇਸ਼ਾਨ ਹੁੰਦੀ ਹੈ ਇਹ ਅੰਦਾਜ਼ਾ ਉਸ ਬੰਦੇ ਨੂੰ ਹੀ ਹੁੰਦਾ ਹੈ। ਜਿਸਦਾ ਕਈ ਗੇੜੇ ਮਾਰਨ ਤੋਂ ਬਾਦ ਵੀ ਜਾਇਜ਼ ਸਰਕਾਰੀ ਕੰਮ ਨਹੀਂ ਹੁੰਦਾ ਉਸ ਵੇਲੇ ਉਹ ਇਨਸਾਨ ਸਿਸਟਮ ਅਤੇ ਸਰਕਾਰ ਨੂੰ ਕੋਸਦਾ ਹੈ ਤੇ ਵਿਦੇਸ਼ ਦੇ ਵਧੀਆ ਸਿਸਟਮ ਨੂੰ ਯਾਦ ਕਰਦਾ ਹੈ। ਨਵੀ ਜਾਣਕਾਰੀ ਮੁਤਾਬਿਕ ਪਟਵਾਰੀ ਅਤੇ ਕਾਨੂੰਨਗੋ ਕਿਸੇ ਰਿਸ਼ਵਤ ਮਾਮਲੇ ਚ ਫਸੇ ਅਪਣੇ ਇੱਕ ਸਾਥੀ ਦੇ ਹੱਕ ਚ ਅਤੇ ਡੀਸੀ ਦਫ਼ਤਰ ਕਰਮਚਾਰੀ ਆਪਣੀਆਂ ਨਿੱਜੀ ਮੰਗਾਂ ਨੂੰ ਲੈ ਕੇ ਆਉਂਦੇ ਦਿਨਾਂ ਚ 11 ਸਿਤੰਬਰ ਤੋਂ ਲੈਕੇ 13 ਸਿਤੰਬਰ ਤੱਕ ਪੰਜਾਬ ਚ ਕਲਮ ਛੋੜ੍ਹ ਹੜਤਾਲ ਕਰਨਗੇ।

ਇਸ ਤਾਜ਼ਾ ਮੁਦੇ ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਪਟਵਾਰੀਆਂ ਤੇ ਕਾਨੂੰਨਗੋਆਂ ਨੂੰ ਧਮਕੀ ਭਰੇ ਲਹਿਜੇ ਵਿਚ ਕਿਹਾ ਕਿ, ਜਾਣਕਾਰੀ ਮੁਤਾਬਿਕ ਪਟਵਾਰੀ ਕਾਨੂੰਨਗੋ ਕਿਸੇ ਰਿਸ਼ਵਤ ਮਾਮਲੇ ਚ ਫਸੇ ਅਪਣੇ ਇੱਕ ਸਾਥੀ ਦੇ ਹੱਕ ਚ ਅਤੇ ਡੀਸੀ ਦਫ਼ਤਰ ਕਰਮਚਾਰੀ ਆਪਣੀਆਂ ਨਿੱਜੀ ਮੰਗਾਂ ਨੂੰ ਲੈ ਕੇ ਆਉਂਦੇ ਦਿਨਾਂ ਚ ਕਲਮ ਛੋੜ੍ਹ ਹੜਤਾਲ ਕਰਨਗੇ। ਮਾਨ ਨੇ ਅੱਗੇ ਲਿਖਿਆ ਕਿ, ਮੈਂ ਦੱਸਣਾ ਚਾਹੁੰਦਾ ਹਾਂ ਕਿ ਕਲਮ ਛੋੜ੍ਹ ਹੜਤਾਲ ਕਰੋ ਪਰ ਬਾਅਦ ਵਿੱਚ ਕਲਮ ਥੋਡੇ ਹੱਥਾਂ ਚ ਦੇਣੀ ਹੈ ਜਾਂ ਨਹੀਂ ਇਹ ਫੈਸਲਾ ਸਰਕਾਰ ਕਰੇਗੀ। ਸਾਡੇ ਕੋਲ ਬਹੁਤ ਪੜ੍ਹੇ ਲਿਖੇ ਬੇਰੁਜ਼ਗਾਰ ਮੌਜੂਦ ਨੇ ਜੋ ਤੁਹਾਡੇ ਵਾਲੀਆਂ ਕਲਮਾਂ ਫੜ੍ਹਣ ਨੂੰ ਤਿਆਰ ਬੈਠੇ ਨੇ..ਪੰਜਾਬ ਦੇ ਲੋਕਾਂ ਦੀ ਖੱਜਲ ਖੁਆਰੀ ਨਹੀ ਹੋਣ ਦਿੱਤੀ ਜਾਵੇਗੀ।

ਮੁੱਖਮੰਤਰੀ ਦੇ ਇਸ ਬਿਆਨ ਨਾਲ ਚਾਹੇ ਧਰਨਾ ਦੇਣ ਵਾਲੀ ਜੱਥੇਬੰਦੀਆਂ ਅਤੇ ਵਿਰੋਧੀ ਸਿਆਸੀ ਪਾਰਟੀਆਂ ਨਾਖ਼ੁਸ਼ ਹੋਣ ਪ੍ਰੰਤੂ ਇਸ ਬਿਆਨ ਨਾਲ ਆਮ ਜਨਤਾ ਬਹੁਤ ਖੁਸ਼ ਹੈ ਅਤੇ ਸੋਸ਼ਲ ਮੀਡਿਆ ਤੇ ਆਮ ਜਨਤਾ ਮੁੱਖਮੰਤਰੀ ਦੇ ਹੱਕ ਚ ਹਾਂਪੱਖੀ ਕਮੈਂਟ ਕਰ ਰਹੇ ਹਨ ਮੁੱਖਮੰਤਰੀ ਦੇ ਇਸ ਬਿਆਨ ਨੇ ਜਿਂਵੇ ਆਮ ਜਨਤਾ ਦੀ ਮੂੰਹ ਦੀ ਗੱਲ ਹੀ ਕਹਿ ਦਿੱਤੀ ਹੋਵੇ ਕਰੀਬ ਪੰਜ ਦਹਾਕੇ ਪਹਿਲਾ ਵੀ ਪੰਜਾਬ ਤੇ ਤੱਤਕਾਲੀ ਮੁੱਖਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਵੀ ਪਟਵਾਰੀਆਂ ਨੂੰ ਹੜਤਾਲ ਕਰਨ ਤੇ ਇਹ ਦੇ ਵਰਗਾ ਹੀ ਬਿਆਨ ਦਿੱਤਾ ਸੀ ਤੇ ਅਗਲੇ ਦਿਨ ਸਾਰੇ ਪਟਵਾਰੀ ਹੜਤਾਲ ਦੀ ਬਜਾਏ ਦਫਤਰਾਂ ਚ ਬੈਠਕੇ ਕੰਮ ਕਰਨ ਲੱਗ ਗਏ ਸੀ ਇਸ ਵਾਰ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਦੇ ਪਟਵਾਰੀ ਤੇ ਕਾਨੂੰਗੋ ਅਤੇ ਡੀਸੀ ਦਫ਼ਤਰ ਕਰਮਚਾਰੀ ਆਪਣੀਆਂ ਨਿੱਜੀ ਮੰਗਾਂ ਨੂੰ ਲੈ ਕੇ ਆਉਂਦੇ ਦਿਨਾਂ ਚ ਕਲਮ ਛੋੜ੍ਹ ਹੜਤਾਲ ਕਰਨਗੇ ਜਾਂ ਦਫਤਰਾਂ ਚ ਆਕੇ ਆਪਣਾ ਕੰਮ ਕਰਨਗੇ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ 

LEAVE A REPLY

Please enter your comment!
Please enter your name here