Tuesday, October 27, 2026
Home Chandigarh ਪੁਲਿਸ ਅਤੇ ਗੈਂਗਸਟਰ ਅਨਿਲ ਬਿਸ਼ਨੋਈ ਵਿਚਕਾਰ ਚੱਲੀਆਂ ਗੋਲੀਆਂ, ਗੈਂਗਸਟਰ ਦੇ ਪੈਰ ‘ਚ...

ਪੁਲਿਸ ਅਤੇ ਗੈਂਗਸਟਰ ਅਨਿਲ ਬਿਸ਼ਨੋਈ ਵਿਚਕਾਰ ਚੱਲੀਆਂ ਗੋਲੀਆਂ, ਗੈਂਗਸਟਰ ਦੇ ਪੈਰ ‘ਚ ਲੱਗੀ ਗੋਲੀ, ਗ੍ਰਿਫ਼ਤਾਰ

ਮੋਹਾਲੀ (ਦ ਸਟੈਲਰ ਨਿਊਜ਼), ਪਲਕ। ਬੀਤੀ ਸ਼ਾਮ ਨੂੰ ਮੋਹਾਲੀ ਪੁਲਿਸ ਅਤੇ ਅਨਿਲ ਬਿਸ਼ਨੋਈ ਵਿਚਕਾਰ ਐਨਕਾਊਂਟਰ ਹੋਇਆ, ਜਿਸ ਦੌਰਾਨ ਗੈਂਗਸਟਰ ਦੀ ਲੱਤ ਵਿੱਚ ਗੋਲੀ ਲੱਗੀ। ਦੱਸ ਦਈਏ ਕਿ ਅਨਿਲ ਬਿਸ਼ਨੋਈ ਮਸ਼ਹੂਰ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਗੈਂਗ ਨਾਲ ਜੁੜਿਆ ਹੋਇਆ ਹੈ। ਜਾਣਕਾਰੀ ਮੁਤਾਬਕ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਗੈਂਗਸਟਰ ਅਨਿਲ ਬਿਸ਼ਨੋਈ ਕਿਸੇ ਥਾਂ ਤੇ ਲੁਕਿਆ ਹੋਇਆ ਹੈ। ਪੁਲਿਸ ਨੂੰ ਕਤਲ ਦੇ ਇਰਾਦੇ ਨਾਲ ਹਮਲਾ ਕਰਨ ਨਾਲ ਜੁੜੇ ਇਕ ਕੇਸ ਵਿੱਚ ਅਨਿਲ ਬਿਸ਼ਨੋਈ ਦੀ  ਤਲਾਸ਼ ਸੀ। ਸੂਚਨਾ ਮਿਲਦੇ ਹੀ ਪੁਲਿਸ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕੀਤੀ।

Advertisements

ਮੌਕੇ ਤੇ ਮੌਜੂਦ ਪੁਲਿਸ ਟੀਮ ਨੇ ਜਦੋਂ ਅਨਿਲ ਨੂੰ ਸਰੰਡਰ ਕਰਨ ਲਈ ਕਿਹਾ ਤਾਂ ਉਸ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਵੀ ਜਵਾਬੀ ਫਾਇਰਿੰਗ ਕਰਨੀ ਪਈ। ਉੱਚ ਅਧਿਕਾਰੀ ਨੇ ਦੱਸਿਆ ਕਿ ਮੌਕੇ ਤੇ ਆਰੋਪੀ ਕੋਲੋ ਇਕ ਪਿਸਤੌਲ ਅਤੇ ਤਿੰਨ ਹੋਰ ਹਥਿਆਰ ਬਰਾਮਦ ਕੀਤੇ ਗਏ ਹਨ। ਉਸਦਾ ਇਕ ਸਾਥੀ ਉਸਨੂੰ ਮਿਲਣ ਆਉਣਾ ਸੀ, ਪਰ ਐਨਕਾਊਂਟਰ ਦੀ ਸੂਚਨਾ ਮਿਲਣ ਤੋਂ ਬਾਅਦ ਉਹ ਨਹੀਂ ਆਇਆ। ਪੁਲਿਸ ਕੋਲ ਉਸ ਬਾਰੇ ਪੂਰੀ ਜਾਣਕਾਰੀ ਹੈ। ਜਲਦੀ ਹੀ ਉਸਨੂੰ ਵੀ ਕਾਬੂ ਕਰ ਲਿਆ ਜਾਵੇਗਾ।

LEAVE A REPLY

Please enter your comment!
Please enter your name here