Thursday, October 15, 2026
Home Crime ਦਿੱਲੀ ‘ਚ ਪੰਜ ਅਣਪਛਾਤਿਆਂ ਨੇ ਐਮੇਜ਼ੋਨ ਦੇ ਮੈਨੇਜ਼ਰ ਦਾ ਗੋਲੀ ਮਾਰ ਕੇ...

ਦਿੱਲੀ ‘ਚ ਪੰਜ ਅਣਪਛਾਤਿਆਂ ਨੇ ਐਮੇਜ਼ੋਨ ਦੇ ਮੈਨੇਜ਼ਰ ਦਾ ਗੋਲੀ ਮਾਰ ਕੇ ਕੀਤਾ ਕਤਲ

ਦਿੱਲੀ (ਦ ਸਟੈਲਰ ਨਿਊਜ਼), ਪਲਕ। ਦਿੱਲੀ ਦੇ ਭਜਨਪੁਰਾ ਇਲਾਕੇ ਵਿੱਚ ਐਮੇਜ਼ੋਨ ਦੇ ਸੀਨੀਅਰ ਮੈਨੇਜਰ ਦਾ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਦੱਸਿਆ ਕਿ ਵਾਰਦਾਤ ਬੀਤੀ ਰਾਤ ਕਰੀਬ 11.40 ਵਜੇ ਵਾਪਰੀ। ਸੁਭਾਸ਼ ਵਿਹਾਰ ਵਿੱਚ ਪੰਜ ਅਣਪਛਾਤਿਆਂ ਨੇ ਹਰਪ੍ਰੀਤ ਗਿੱਲ ਅਤੇ ਉਸਦੇ ਦੋਸਤ ਗੋਵਿੰਦ ਸਿੰਘ ਤੋ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਦੱਸਿਆਂ ਕਿ ਦੋਵਾਂ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਹਰਪ੍ਰੀਤ ਨੂੰ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ, ਪਰ ਗੋਵਿੰਦ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

Advertisements

ਪੁਲਿਸ ਨੇ ਉਪ ਕਮਿਸ਼ਨਰ ਜੌਏ ਟਿਰਕੀ ਨੇ ਕਿਹਾ ਕਿ ਹਰਪ੍ਰੀਤ ਐਮੇਜ਼ੋਨ ਕੰਪਨੀ ਵਿੱਚ ਸੀਨੀਅਰ ਮੈਨੇਜਰ ਵਜੋਂ ਕੰਮ ਕਰਦੇ ਸਨ। ਗੋਲੀ ਉਨ੍ਹਾਂ ਦੇ ਸਿਰ ਦੇ ਸੱਜੇ ਪਾਸੇ ਤੋਂ ਕੰਨ ਪਿੱਛੇ ਵੜੀ ਅਤੇ ਦੂਜੇ ਪਾਸਿਊਂ ਪਾਰ ਹੋ ਗਈ ਅਤੇ ਉਸਦੇ ਸਾਥੀ ਦੇ ਵੀ ਸਿਰ ਵਿੱਚ ਗੋਲੀ ਲੱਗੀ ਹੈ ਅਤੇ ਉਸਦੀ ਹਾਲਤ ਗੰਭੀਰ ਹੈ। ਪੁਲਿਸ ਨੇ ਕਿਹਾ ਕਿ ਮਾਮਲਾ ਦਰਜ਼ ਕਰਕੇ ਮੁਲਜ਼ਮਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here