ਟਰਾਂਸਜੈਡਰ ਵੀ ਪੰਜਾਬ ਪੁਲਿਸ ਦੀ ਭਰਤੀ ਵਿੱਚ ਲੈ ਸਕਣਗੇ ਹਿੱਸਾ, ਰਿਜ਼ਰਵ ਸ਼੍ਰੇਣੀ ਦੇ ਮਿਲਣਗੇ ਬਰਾਬਰ ਲਾਭ

ਚੰਡੀਗੜ੍ਹ (ਦ ਸਟੈਲਰ ਨਿਊਜ਼), ਪਲਕ। ਟਰਾਂਸਜੈਡਰ ਵੀ ਪੰਜਾਬ ਪੁਲਿਸ ਵਿੱਚ ਭਵਿੱਖ ਵਿੱਚ ਹੋਣ ਵਾਲੀ ਭਰਤੀ ਪ੍ਰਕਿਰਿਆ ਵਿੱਚ ਹਿੱਸਾ ਲੈ ਸਕਣਗੇ। ਪੁਲਿਸ ਨੇ ਟਰਾਂਸਜੈਂਡਰ ਐਕਟ 2019 ਨੂੰ ਲਾਗੂ ਕਰਕੇ ਇਸ ਸਬੰਧੀ ਨੀਤੀ ਬਣਾਈ ਹੈ। ਇਸ ਸਬੰਧੀ ਪੁਲਿਸ ਹੈੱਡਕੁਆਰਟਰ ਵੱਲੋਂ ਸਾਰੀਆਂ ਸ਼ਾਖਾਵਾਂ ਨੂੰ ਹੁਕਮ ਜਾਰੀ ਕਰ ਦਿੱਤੇ ਹਨ। ਹੁਕਮਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ ਰਿਜ਼ਰਵ ਸ਼੍ਰੇਣੀ ਵਿੱਚ ਰੱਖਿਆ ਜਾਵੇਗਾ। ਭਰਤੀ ਪ੍ਰਕਿਰਿਆ ਵਿੱਚ ਹਿੱਸਾ ਲੈਣ ਵਾਲੇ ਟਰਾਂਸਜੈਂਡਰਾਂ ਲਈ ਜ਼ਿਲ੍ਹਾਂ ਮੈਜਿਸਟਰੇਟ ਦੁਆਰਾ ਜਾਰੀ ਇੱਕ ਸਰਟੀਫਿਕੇਟ ਲਾਜ਼ਮੀ ਕੀਤਾ ਗਿਆ ਹੈ।

Advertisements

ਇਸ ਦੇ ਨਾਲ ਹੀ ਉਹ ਉਮਰ ਵਰਗ, ਅਰਜ਼ੀ ਫੀਸ ਅਤੇ ਹੋਰ ਰਾਖਵੀਆਂ ਸ਼੍ਰੇਣੀਆਂ ਵਾਂਗ ਹੋਰ ਛੋਟਾਂ ਪ੍ਰਾਪਤ ਕਰ ਸਕਣਗੇ। ਇਸ ਦੇ ਨਾਲ ਹੀ ਫਿਜ਼ੀਕਲ ਮਾਪ ਟੈਸਟ ਅਤੇ ਫਿਜ਼ੀਕਲ ਸਕ੍ਰੀਨਿੰਗ ਟੈਸਟ ਵਿੱਚ, ਉਨ੍ਹਾਂ ਨੂੰ ਮਹਿਲਾਂ ਉਮੀਦਵਾਰਾਂ ਦੇ ਬਰਾਬਰ ਮੰਨਿਆ ਜਾਵੇਗਾ। ਭਰਤੀ ਪ੍ਰਕਿਰਿਆ ਦੇ ਇਸ਼ਤਿਹਾਰ ਵਿੱਚ ਵਿੱਦਿਅਕ ਯੋਗਤਾ ਨਿਰਧਾਰਤ ਕੀਤੀ ਜਾਵੇਗੀ, ਪਰ ਉਨ੍ਹਾਂ ਨੂੰ ਇਸ ਦੀ ਪਾਲਣਾ ਕਰਨੀ ਪਵੇਗੀ। ਡੀਜੀਪੀ ਗੌਰਵ ਯਾਦਵ ਵੱਲੋਂ ਜਾਰੀ ਪੱਤਰ ਵਿੱਚ ਉਮੀਦ ਜਤਾਈ ਗਈ ਹੈ ਕਿ ਇਸ ਨਾਲ ਟਰਾਂਸਜੈਂਡਰ ਲੋਕਾਂ ਨੂੰ ਫਾਇਦਾ ਹੋਵੇਗਾ।

LEAVE A REPLY

Please enter your comment!
Please enter your name here