ਅਬੋਹਰ ਨੂੰ ਸਾਫ ਸੁਥਰਾ ਰੱਖਣ ਲਈ ਜਾਰੀ ਹਨ ਨਗਰ ਨਿਗਮ ਦੇ ਉਪਰਾਲੇ

ਅਬੋਹਰ (ਦ ਸਟੈਲਰ ਨਿਊਜ਼): ਨਗਰ ਨਿਗਮ ਅਬੋਹਰ ਵੱਲੋਂ ਲੋਕਾਂ ਦੇ ਘਰਾਂ ਤੋਂ ਹੀ ਕੂੜੇ ਦਾ ਵਰਗੀਕਰਨ ਕਰਕੇ ਇੱਕਤਰ ਕਰਨ ਦੇ ਨਾਲ ਨਾਲ ਇਸ ਕੂੜੇ ਤੋਂ ਕੰਪੋਸਟ ਬਣਾਉਣ ਅਤੇ ਇਸ ਦੇ ਸੁੱਕੇ ਕੂੜੇ ਤੋਂ ਕਈ ਲੋਕਾਂ ਨੂੰ ਰੋਜਗਾਰ ਮੁਹਈਆ ਕਰਵਾਉਣ ਦਾ ਉਪਰਾਲਾ ਕੀਤਾ ਹੋਇਆ ਹੈ। ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ:ਸੋਨੂੰ ਦੁੱਗਲ ਨੇ ਦਿੱਤੀ ਹੈ ਜ਼ੋ ਕਿ ਨਗਰ ਨਿਗਮ ਅਬੋਹਰ ਦੇ ਕਮਿਸ਼ਨਰ ਵੀ ਹਨ। ਉਨ੍ਹਾਂ ਨੇ ਦੱਸਿਆ ਕਿ ਨਗਰ ਨਿਗਮ ਅਬੋਹਰ ਅਧੀਨ ਕੁੱਲ 50 ਵਾਰਡ ਹਨ। ਇਨ੍ਹਾਂ 50 ਵਾਰਡਾਂ ਵਿੱਚੋਂ 25 ਕੂੜਾ ਕੂਲੈਕਸ਼ਨ ਟਿੱਪਰ ਅਤੇ 100 ਸਾਇਕਲ ਰੇੜੀਆਂ ਕੂੜਾ ਇੱਕਠਾ ਕਰਨ ਲਈ ਲਗਾਇਆ ਹੋਈਆਂ ਹਨ, ਜੋ ਹਰ ਘਰ ਵਿੱਚੋਂ ਗਿੱਲਾ ਅਤੇ ਸੁੱਕਾ ਕੂੜਾ ਵੱਖਰੇ ਤੌਰ ਤੇ ਇੱਕਠਾ ਕਰਦੇ ਹਨ। ਇਸ ਤੋਂ ਇਲਾਵਾ 1 ਜੇ.ਸੀ.ਬੀ ਅਤੇ 5 ਟ੍ਰੈਕਟਰ ਟਰਾਲੀਆਂ ਅਤੇ 1 ਵਾਟਰ ਟੈਂਕਰ ਸ਼ਾਮਿਲ ਹੈ। ਨਗਰ ਨਿਗਮ ਅਧੀਨ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ 6 ਐਮਆਰਐਫ ਸੈਂਟਰ ਅਤੇ 6 ਕੰਪੋਸਟ ਯੂਨਿਟ ਬਣੇ ਹੋਏ ਹਨ। ਐਮਆਰਐਫ ਸੈਂਟਰ ਨੂੰ ਸੁੱਕੇ ਕੂੜੇ ਨੂੰ ਵੱਖ-ਵੱਖ ਕਰਨ ਲਈ ਭੇਜਿਆ ਜਾਂਦਾ ਹੈ।

Advertisements

ਇਸ ਕੰਮ ਲਈ ਕਬਾੜ ਵਿਚੋਂ ਛਾਂਟੀ ਕਰਨ ਵਾਲੇ ਕੁਝ ਪਰਿਵਾਰਾਂ ਨੂੰ ਇਸ ਕੰਮ ਵਿਚ ਲਗਾਇਆ ਗਿਆ ਹੈ ਜਿਸ ਨਾਲ ਇੰਨ੍ਹਾਂ ਨੂੰ ਰੁਜਗਾਰ ਮਿਲਿਆ ਹੈ। ਇਸ ਦੇ ਨਾਲ ਸ਼ਹਿਰ ਵਿੱਚੋਂ ਇੱਕਠੇ ਹੋਏ ਗਿੱਲੇ ਕੂੜੇ ਨੂੰ ਕੰਪੋਸਟ ਯੂਨਿਟ ਤੇ ਭੇਜ ਕੇ ਇਸ ਤੋਂ ਖਾਦ ਬਣਾਈ ਜਾਂਦੀ ਹੈ। ਇਸ ਖਾਦ ਨੂੰ ਸ਼ਹਿਰ ਦੇ ਪਾਰਕਾਂ ਅਤੇ ਗ੍ਰੀਨ ਬੈਂਲਟਸ ਦੇ ਵਿੱਚ ਵਰਤਿਆ ਜਾਂਦਾ ਹੈ।ਨਗਰ ਨਿਗਮ ਅਬੋਹਰ ਦੁਆਰਾ ਸਾਫ-ਸਫਾਈ ਅਤੇ ਕੱਚਰੇ ਦੇ ਪ੍ਰਬੰਧਨ ਲਈ ਸਫਾਈ ਸੇਵਕਾ ਦੀ ਜਰੂਰਤ ਨੂੰ ਦੇਖਦੇ ਹੋਏ ਸਫਾਈ ਸੇਵਕ ਵੇਲਫੇਅਰ ਸੁਸਾਇਟੀ ਦਾ ਗਠਨ ਕੀਤਾ ਗਿਆ, ਜਿਸ ਅਧੀਨ ਨਿਰੋਲ ਭਰਤੀ ਪ੍ਰਕਿਰਿਆ ਰਾਂਹੀ 260 ਤੋਂ ਵੱਧ ਸਫਾਈ ਸੇਵਕ ਅਤੇ ਲੋੜੀਦੇ ਸਟਾਫ ਦੀ ਭਰਤੀ ਕੀਤੀ ਗਈ। ਇਨ੍ਹਾਂ ਕਰਮਚਾਰੀਆਂ ਨੂੰ ਠੇਕੇਦਾਰੀ ਪ੍ਰਥਾ ਤੋਂ ਬਚਾਉਣ ਲਈ ਨਗਰ ਨਿਗਮ ਅਧੀਨ ਸਿੱਧੇ ਤੌਰ ਤੇ ਡੀਸੀ ਰੇਟ ਅਨੁਸਾਰ ਮਿਹਨਤਾਨਾ ਦਿੱਤਾ ਜਾਂਦਾ ਹੈ। ਜਿਸ ਨਾਲ ਸ਼ਹਿਰ ਦੀ ਸਾਫ-ਸਫਾਈ ਵਿੱਚ ਹੋਰ ਸੁਧਾਰ ਹੋਇਆ ਹੈ।

ਨਗਰ ਨਿਗਮ ਵੱਲੋਂ ਆਮ ਪਬਲਿਕ ਦੀ ਸਹੂਲਤ ਲਈ ਕਾਮਰਸ਼ਿਅਲ ਏਰਿਆ ਵਿੱਚ ਥੋੜੀ-ਥੋੜੀ ਦੂਰੀ ਤੇ ਗਿੱਲੇ ਅਤੇ ਸੁੱਕੇ ਕੂੜੇ ਲਈ ਡਸਟਬਿਨ ਲਗਾਏ ਗਏ ਹਨ, ਤਾਂ ਜੋ ਸੜਕਾਂ ਉਪਰ ਕਿਸੇ ਵੀ ਪ੍ਰਕਾਰ ਦਾ ਕੂੜਾ ਨਾ ਫੈਲੇ। ਇਸ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ 15 ਟੁਆਲੇਟ ਬਲਾਕ ਬਣਾਏ ਗਏ ਹਨ। ਇਹ ਟੁਆਲੇਟ ਬਲਾਕ ਰੋਜਾਨਾ ਸਵੇਰੇ 6 ਵਜੇ ਤੋਂ ਰਾਤ 10 ਵਜੇ ਤਕ ਖੁੱਲੇ ਰਹਿੰਦੇ ਹਨ। ਜਿਸ ਨਾਲ ਆਮ ਪਬਲਿਕ ਨੂੰ ਸਹੂਲਤ ਮਿਲਦੀ ਹੈ। ਨਗਰ ਨਿਗਮ ਅਧੀਨ ਸਿੰਗਲ ਯੂਜ ਪਲਾਸਟਿਕ (ਪੋਲੀਥੀਨ) ਨੂੰ ਪੂਰਨ ਰੂਪ ਵਿੱਚ ਬੰਦ ਕੀਤਾ ਗਿਆ ਹੈ। ਸ਼ਹਿਰ ਵਿੱਚ ਬੇ-ਸਹਾਰਾ ਪਸ਼ੂਆ ਨੂੰ ਪਕੜ ਕੇ ਨਗਰ ਨਿਗਮ ਦੀ ਟੀਮ ਵੱਲੋਂ ਗਊਸ਼ਾਲਾ ਭੇਜਿਆ ਜਾਂਦਾ ਹੈ।

ਨਗਰ ਨਿਗਮ ਵੱਲੋਂ ਪੁਰਾਣੇ ਕੂੜੇ ਦੇ ਖਾਤਮੇ ਲਈ ਰੇਮਿਡੇਸ਼ਨ ਮਸ਼ੀਨ ਲਗਾਈ ਗਈ ਹੈ। ਜਿਸ ਨਾਲ ਡੰਪ ਸਾਇਟ ਸਾਫ ਕੀਤਾ ਜਾ ਰਿਹਾ ਹੈ। ਨਗਰ ਨਿਗਮ ਵੱਲੋਂ ਸ਼ਹਿਰ ਨੂੰ ਹਰਾ-ਭਰਾ ਤੇ ਵਾਤਾਵਰਨ ਅਨੂਕੂਲ ਬਣਾਉਣ ਲਈ ਜਗ੍ਹਾ ਜਗ੍ਹਾ ਤੇ ਪੌਦੇ ਲਗਾਏ ਜਾ ਰਹੇ ਹਨ। ਇਸਦੇ ਨਾਲ ਆਮ ਪਬਲਿਕ ਦੇ ਪੈਦਲ ਚਲਣ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ, ਸੜਕਾਂ ਦੇ ਦੋਨੋ ਪਾਸੇ ਫੁੱਟਪਾਥ ਬਣਾਏ ਗਏ ਹਨ। ਨਗਰ ਨਿਗਮ ਨੇ ਇੱਕ ਹੋਰ ਉਪਰਾਲਾ ਕਰਦੀਆਂ ਸ਼ਹਿਰ ਦੇ ਬਿਲਕੁਲ ਵਿਚਕਾਰ ਆਰ ਆਰ ਆਰ ਸੈਂਟਰ ਸਥਾਪਿਤ ਕੀਤਾ ਹੈ। ਜਿਸ ਉਪਰ ਆਮ ਲੋਕ ਆਪਣੇ ਨਾ ਵਰਤੋਂ ਵਾਲੀਆਂ ਵਸਤੂਆ ਜਮ੍ਹਾਂ ਕਰਵਾ ਜਾਂਦੇ ਹਨ ਅਤੇ ਜਰੂਰਤਮੰਦ ਲੋਕ ਬਿਨਾਂ ਕਿਸੇ ਕੀਮਤ ਤੋਂ ਇਹ ਵਸਤੂਆ ਲੈ ਜਾਂਦੇ ਹਨ। ਇਸ ਦੇ ਨਾਲ ਹੀ ਨਗਰ ਨਿਗਮ ਨੇ ਆਮ ਲੋਕਾਂ ਦੀ ਸ਼ਿਕਾਇਤ ਅਤੇ ਸੁਝਾਵ ਲਈ ਇੱਕ ਵਿਸ਼ੇਸ਼ ਨੰਬਰ 750-850-9000 ਵੀ ਜਾਰੀ ਕੀਤਾ ਹੋਇਆ ਹੈ।

LEAVE A REPLY

Please enter your comment!
Please enter your name here