ਅਮਰ ਸ਼ਹੀਦ ਲਾਲਾ ਜਗਤ ਨਰਾਇਣ ਨੇ ਉਹ ਸ਼ਹਾਦਤ ਦਿੱਤੀ ਜੋ ਪੰਜਾਬ ਦੇ ਲੋਕ ਕਦੇ ਭੁੱਲ ਨਹੀਂ ਸਕਦੇ: ਖੋਜੇਵਾਲ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਦੇਸ਼, ਧਰਮ, ਅਤੇ ਸਮਾਜ ਦੀ ਸੇਵਾ ਕਰਦੇ ਹੋਏ ਸ਼ਹੀਦ ਹੋਣ ਵਾਲਿਆਂ ਦੀ ਕੁਰਬਾਨੀ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ। ਇਹ ਗੱਲਾਂ ਬੁੱਧਵਾਰ ਨੂੰ ਅਮਰ ਸ਼ਹੀਦ ਲਾਲਾ ਜਗਤ ਨਰਾਇਣ ਜੀ ਦੀ ਬਰਸੀ ਤੇ ਸੀਨੀਅਰ ਪੱਤਰਕਾਰ ਲਾਜਪਤ ਮਲਹੋਤਰਾ ਦੀ ਦੇਖਰੇਖ ਚ ਪੀਟੀਯੂ ਯੁਨਿਵਰਸਿਟੀ ਵਿਖੇ ਆਯੋਜਿਤ ਖੂਨਦਾਨ ਕੈਂਪ ਵਿੱਚ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਹੀਆਂ ਇਸ ਇਸ ਮੋਕੇ ਡੀ ਐਸ ਪੀ ਅਮਰੀਕ ਸਿੰਘ ਚਾਹਲ ਉਚੇਚੇ ਤੋਰ ਤੇ ਪੁੱਜੇ ਤੇ ਸ਼ਹੀਦ ਲਾਲਾ ਜੀ ਦੀ ਪ੍ਰਤਿਮਾ ਅੱਗੇ ਫੁੱਲ ਅਰਪਿਤ ਕੀਤੇ ਇਸ ਮੌਕੇ ਅਮਰ ਸ਼ਹੀਦ ਲਾਲਾ ਜਗਤ ਨਰਾਇਣ ਜੀ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਖੋਜੇਵਾਲ ਨੇ ਕਿਹਾ ਕਿ ਅਮਰ ਸ਼ਹੀਦ ਲਾਲਾ ਜਗਤ ਨਰਾਇਣ ਵਲੋਂ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਦਿੱਤੀ ਗਈ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

Advertisements

ਉਨ੍ਹਾਂ ਨੇ ਕਿਹਾ ਕਿ ਅਮਰ ਸ਼ਹੀਦ ਲਾਲਾ ਜਗਤ ਨਰਾਇਣ ਜੀ ਨੇ ਆਪਣੇ ਜੀਵਨ ਵਿੱਚ ਦੇਸ਼ ਲਈ 2 ਅਹਿਮ ਲੜਾਈਆਂ ਲੜੀਆਂ ਹਨ, ਜਿਨ੍ਹਾਂ ਵਿੱਚ ਪਹਿਲੀ ਲੜਾਈ ਬਤੋਰ ਸੁਤੰਤਰਤਾ ਸੈਨਾਨੀ ਦੇਸ਼ ਦੀ ਆਜ਼ਾਦੀ ਲਈ ਅਤੇ ਉਸਦੇ ਬਾਅਦ ਕਲਮ ਦੀ ਤਾਕਤ ਨਾਲ ਅੱਤਵਾਦ ਦੇ ਖਿਲਾਫ ਲੜਾਈ ਲੜਦੇ ਹੋਏ ਉਹ ਸ਼ਹਾਦਤ ਨੂੰ ਪ੍ਰਾਪਤ ਹੋ ਗਏ।ਉਨ੍ਹਾਂ ਦੀ ਸ਼ਹਾਦਤ ਨੂੰ ਅਸੀ ਸਭ ਪ੍ਰਣਾਮ ਕਰਦੇ ਹਾਂ।ਖੋਜੇਵਾਲ ਨੇ ਕਿਹਾ ਕਿ ਅਮਰ ਸ਼ਹੀਦ ਲਾਲਾ ਜਗਤ ਨਰਾਇਣ ਜੀ ਇੱਕ ਯੁਗਪੁਰਸ਼ ਸਨ ਅਤੇ ਉਨ੍ਹਾਂ ਨੇ ਅਜ਼ਾਦੀ ਦੀ ਲੜਾਈ ਵਿੱਚ ਭਾਗ ਲਿਆ ਅਤੇ ਪੰਜਾਬ ਵਿੱਚ ਅੱਤਵਾਦ ਨੂੰ ਰੋਕਣ ਵਿੱਚ ਵੀ ਉਨ੍ਹਾਂ ਦੀ ਸਰਗਰਮ ਭੂਮਿਕਾ ਰਹੀ, ਜਿਸ ਕਾਰਨ ਉਨ੍ਹਾਂ ਨੇ ਆਪਣੇ ਪ੍ਰਾਣ ਵੀ ਦੇਸ਼ ਲਈ ਕੁਰਬਾਨ ਕਰ ਦਿੱਤੇ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਅੱਤਵਾਦ ਦੇ ਦੌਰ ਵਿੱਚ ਦੇਸ਼ ਦੀ ਅਖੰਡਤਾ ਅਤੇ ਏਕਤਾ ਨੂੰ ਮਜਬੂਤ ਕਰਣ ਲਈ ਉਹ ਲਗਾਤਾਰ ਆਪਣੀ ਅਵਾਜ ਬੁਲੰਦ ਕਰਦੇ ਰਹੇ ਅਤੇ ਧਮਕੀਆਂ ਦੀ ਪਰਵਾਹ ਕੀਤੇ ਬਿਨਾਂ ਉਨ੍ਹਾਂ ਨੇ ਅੱਤਵਾਦ ਦੇ ਵਿਰੁੱਧ ਲੜਾਈ ਅਤੇ ਲੋਕਾਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਸ਼ਹੀਦ ਕਿਸੇ ਇੱਕ ਕੋਮ ਦੇ ਨਹੀਂ ਸਗੋਂ ਸਮੁਹ ਦੇਸ਼ ਵਾਸੀਆਂ ਦੇ ਪ੍ਰੇਰਣਾਸ਼ਰੋਤ ਹੁੰਦੇ ਹੈ, ਪਰ ਅਮਰ ਸ਼ਹੀਦ ਲਾਲਾ ਜਗਤ ਨਰਾਇਣ ਜੀ ਨੇ ਉਹ ਸ਼ਹਾਦਤ ਦਿੱਤੀ ਜੋ ਪੰਜਾਬ ਦੇ ਲੋਕ ਕਦੇ ਭੁੱਲ ਨਹੀਂ ਸੱਕਦੇ। ਸੱਚਾਈ ਨੂੰ ਇਸੇ ਤਰ੍ਹਾਂ ਕੁਰਬਾਨੀ ਦੇਣੀ ਪੈਂਦੀ ਹੈ ਜੋ ਲਾਲਾ ਜੀ ਨੇ ਪੰਜਾਬ ਦੇ ਕਾਲੇ ਦੋਰ ਵਿੱਚ ਦਿੱਤੀ।

ਉਨ੍ਹਾਂ ਦੀ ਬਦੋਲਤ ਪੰਜਾਬ ਵਿੱਚ ਹਿੰਦੂ-ਸਿੱਖ ਭਾਈਚਾਰਾ ਮਜਬੂਤ ਹੈ। ਖੋਜੇਵਾਲ ਨੇ ਕਿਹਾ ਪੰਜਾਬ ਵਿੱਚ ਸ਼ਾਂਤੀ ਲਿਆਉਣ ਵਿੱਚ ਲਾਲਾ ਜਗਤ ਨਰਾਇਣ ਜੀ ਦਾ ਅਹਿਮ ਯੋਗਦਾਨ ਸੀ। ਉਨ੍ਹਾਂ ਨੇ ਕਿਹਾ ਕਿ ਜਦੋਂ ਪੰਜਾਬ ਅੱਤਵਾਦ ਦੀ ਭੱਠੀ ਵਿੱਚ ਸੜ ਰਿਹਾ ਸੀ, ਤੱਦ ਲਾਲਾ ਜਗਤ ਨਰਾਇਣ ਜੀ ਅਤੇ ਉਨ੍ਹਾਂ ਦੇ ਸਪੁਤਰ ਦੀ ਸ਼ਹੀਦੀ ਹੋਈ। ਉਨ੍ਹਾਂ ਨੇ ਕਿਹਾ ਦੀ ਅਸਲ ਵਿੱਚ ਪੰਜਾਬ ਕੇਸਰੀ ਜਗਬਾਣੀ ਸਮੂਹ ਨੇ ਜਿੱਥੇ ਅੱਤਵਾਦ ਦੇ ਖਿਲਾਫ ਡਟਕੇ ਲਿਖਿਆ ਉੱਥੇ ਹੀ ਪੰਜਾਬ ਦੀ ਸ਼ਾਂਤੀ ਲਈ ਵੀ ਅਹਿਮ ਰੋਲ ਅਦਾ ਕੀਤਾ।ਇਸ ਮੌਕੇ ਖੂਨਦਾਨੀਆਂ ਨੂੰ ਡੀ ਐਸ ਪੀ ਅਮਰੀਕ ਸਿੰਘ ਚਾਹਲ ਅਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਆਪਣੇ ਕਰ ਕਮਲਾ ਨਾਲ ਸਰਟੀਫਿਕੇਟ ਵੀ ਤਕਸੀਮ ਕੀਤੇ 

LEAVE A REPLY

Please enter your comment!
Please enter your name here