ਤਹਿਤ ਲਘੂ ਅਤੇ ਛੋਟੀਆਂ ਫੂਡ ਪ੍ਰੋਸਿਸੰਗ ਇਕਾਈਆਂ ਨੂੰ ਪ੍ਰਫੁੱਲਤ ਕਰਨ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ

ਅਬੋਹਰ,(ਦ ਸਟੈਲਰ ਨਿਊਜ਼): ਸਰਕਾਰ ਵਲੋਂ ਪੀਐਮਐਫਐਮਈ ਸਕੀਮ ਤਹਿਤ ਲਘੂ ਅਤੇ ਛੋਟੀਆਂ ਫੂਡ ਪ੍ਰੋਸਿਸੰਗ ਇਕਾਈਆਂ ਨੂੰ ਪ੍ਰਫੁੱਲਤ ਕਰਨ ਲਈ ਜਾਗਰੂਕਤਾ ਕੈਂਪ ਬੀਡੀਪੀਓ ਦਫ਼ਤਰ ਅਬੋਹਰ ਦੇ ਮੀਟਿੰਗ ਹਾਲ ਵਿਚ ਲਗਾਇਆ ਗਿਆ। ਜਿਸ ਵਿਚ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਤੋਂ ਲਘੂ ਇਕਾਈਆਂ ਦੇ ਉਦਮੀਆਂ ਨੇ ਹਿੱਸਾ ਲਿਆ। ਇਸ ਜਾਗਰੂਕਤਾ ਕੈਂਪ ਵਿਚ ਮੱਛੀ ਪਾਲਣ ਵਿਭਾਗ, ਬਾਗਬਾਨੀ ਵਿਭਾਗ , ਖੇਤੀਬਾੜੀ ਵਿਭਾਗ ਅਤੇ ਹੋਰਨਾਂ ਵਿਭਾਗਾਂ ਵਲੋਂ ਦਿੱਤੀਆਂ ਜਾ ਰਹੀਆਂ ਸਬਸਿਡੀਆਂ ਅਤੇ ਸਕੀਮਾਂ ਬਾਰੇ ਜਾਣੂੰ ਕਰਵਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਡੀਆਰਪੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸਰਕਾਰ ਵਲੋਂ ਵਿਅਕਤੀਗਤ ਇਕਾਈਆਂ, ਮੌਜੂਦਾ ਲਘੂ , ਛੋਟੀਆਂ ਅਤੇ ਫੂਡ ਪ੍ਰੋਸਿੰਸਗ ਇਕਾਈਆਂ ਅਤੇ ਉਦਮੀਆਂ ਨੂੰ ਯੂਨਿਟਾਂ ਦੀ ਉਸਾਰੀ ਅਤੇ ਮਸ਼ੀਨਾਂ ਦੇ ਖਰਚੇ ਦੀ ਲਾਗਤ ਦਾ 3.5 ਫ਼ੀਸਦੀ ਕ੍ਰੈਡਿਟ ਲਿਕਡ ਕੈਪੀਟਲ ਸਬਸਿਡੀ ਵਜੋਂ ਵੱਧ ਤੋਂ ਵੱਧ 10 ਲੱਖ ਰੁਪਏ ਦੇ ਲੋਨ ਦਿੱਤੇ ਜਾਂਦੇ ਹਨ।

Advertisements

ਉਨ੍ਹਾਂ ਦੱਸਿਆ ਕਿ ਇੰਨ੍ਹਾਂ ਇਕਾਈਆਂ ਵਲੋਂ ਗੁੜ, ਆਟਾ ਚੱਕੀ, ਚਾਵਲਾਂ ਦਾ ਸ਼ੈਲਰ , ਸਰ੍ਹੋਂ ਦਾ ਤੇਲ, ਬਿਸਕੁੱਟ , ਅਚਾਰ ਮੁਰੱਬਾ, ਪਸ਼ੂ ਖੁਰਾਕ ਆਦਿ ਦਾ ਕੰਮ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਸਕੀਮ 2020 ਤੋਂ ਸ਼ੁਰੂ ਕੀਤੀ ਗਈ ਹੈ। ਜਿਸ ਦੇ ਤਹਿਤ ਉਦਮੀਆਂ ਨੂੰ ਵਿੱਤੀ, ਤਕਨੀਕੀ ਅਤੇ ਵਪਾਰਕ ਸਹਾਇਤਾ ਮਿਲ ਜਾਂਦੀ ਹੈ। ਇਸ ਮੌਕੇ ਕੈਂਪ ਵਿਚ ਪਹੁੰਚੇ ਉਦਮੀਆਂ ਨੇ ਆਪਣੇ ਸਵਾਲ ਕੀਤੇ ਅਤੇ ਜਵਾਬ ਹਾਸਲ ਕੀਤੇ। ਇਸ ਮੌਕੇ ਕੁਲਵੰਤ ਵਰਮਾ ਫੰਕਸ਼ਨਲ ਮੈਨੇਜ਼ਰ, ਅਰੁਣ ਬਲਾਕ ਪੱਧਰ ਪ੍ਰਸ਼ਾਰ ਅਫ਼ਸਰ, ਰਮਨਦੀਪ ਕੌਰ ਐਚਡੀਓ ਅਬੋਹਰ, ਅਮਰਜੀਤ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here