ਪਿੰਡ ਘਾਈਮਾਜਰਾ ਨੇੜੇ ਮਿੰਨੀ ਬੱਸ ਪਲਟੀ, 12 ਸਵਾਰੀਆਂ ਹੋਈਆਂ ਜਖਮੀ

ਰੂਪਨਗਰ (ਦ ਸਟੈਲਰ ਨਿਊਜ਼),ਰਿਪੋਰਟ-ਧਰੂਵ ਨਾਰੰਗ: ਜ਼ਿਲ੍ਹਾ ਪੁਲਿਸ ਮੁਖੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਨੂਰਪੁਰ ਬੇਦੀ (ਰੂਪਨਗਰ) ਤੋਂ ਬਲਾਚੋਰ (ਨਵਾਸ਼ਹਿਰ) ਜਾ ਰਹੀ ਮਿੰਨੀ ਬੱਸ ਘਾਈਮਾਜਰਾ ਪਿੰਡ ਨੇੜੇ ਅਚਾਨਕ ਪਲਟ ਗਈ ਜਿਸ ਉਪਰੰਤ 3 ਗੰਭੀਰ ਜਖਮੀ ਸਵਾਰੀਆਂ ਨੂੰ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ ਅਤੇ ਬਾਕੀ 7 ਸਰਕਾਰੀ ਹਸਪਤਾਲ ਸਿੰਘਪੁਰ ਵਿੱਚ ਜ਼ੇਰੇ ਇਲਾਜ ਹਨ ਜਦਕਿ 2 ਜਖਮੀ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।

Advertisements

ਉਨ੍ਹਾਂ ਦੱਸਿਆ ਕਿ ਅੱਜ ਦੁਪਹਿਰ ਨੂੰ ਸੂਚਨਾ ਮਿਲੀ ਕਿ ਨੂਰਪੁਰਬੇਦੀ (ਰੂਪਨਗਰ) ਤੋਂ ਬਲਾਚੋਰ (ਨਵਾਸ਼ਹਿਰ) ਜਾ ਰਹੀ ਮਿੰਨੀ ਬੱਸ ਘਾਈਮਾਜਰਾ ਪਿੰਡ ਨੇੜੇ ਪਲਟ ਗਈ ਅਤੇ 12 ਸਵਾਰੀਆਂ ਜਖਮੀ ਹੋ ਗਈਆਂ ਹਨ ਜਿਸ ਉਪਰੰਤ ਉਨਾਂ ਵਲੋਂ ਤੁਰੰਤ ਐਸ ਐਚ ਓ, ਨੁਰਪੁਰਬੇਦੀ ਅਤੇ ਸੀਨੀਅਰ ਮੈਡੀਕਲ ਅਫ਼ਸਰ, ਸਿੰਘਪੁਰ ਨਾਲ ਸੰਪਰਕ ਕੀਤਾ ਗਿਆ ਅਤੇ ਮੌਕੇ ਉਤੇ ਜਾ ਕੇ ਜਖਮੀਆਂ ਦੀ ਮਦਦ ਕਰਨ ਲਈ ਕਿਹਾ।

ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਉਹ ਕੁਝ ਹੀ ਸਮੇਂ ਵਿੱਚ ਹੀ ਮੌਕੇ ਉੱਤੇ ਪਹੁੰਚੇ ਅਤੇ ਹਾਲਾਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਕੇਵਲ ਇੱਕ ਜਖਮੀ ਮਹਿਲਾ ਦੀ ਲੱਤ ਟੁੱਟਣ ਅਤੇ ਸਿਹਤ ਨਾਜ਼ੁਕ ਹੋਣ ਕਾਰਣ ਸਰਕਾਰੀ ਹਸਪਤਾਲ 32 ਚੰਡੀਗੜ੍ਹ ਵਿੱਚ ਰੈਫਰ ਕੀਤਾ ਗਿਆ ਹੈ ਅਤੇ ਬਾਕੀ ਮਰੀਜ਼ ਠੀਕ ਹਨ। ਇਸ ਮੌਕੇ ਐਸ.ਡੀ.ਐਮ ਅਤੇ ਡੀ.ਐਸ.ਪੀ ਅਨੰਦਪੁਰ ਸਾਹਿਬ ਵੀ ਮੌਜੂਦ ਸਨ।

LEAVE A REPLY

Please enter your comment!
Please enter your name here