
ਫਿਰੋਜ਼ਪੁਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹਾ ਪੁਲਿਸ ਵੱਲੋ ਨਸ਼ਾ ਤਸਕਰ ਖਿਲਾਫ ਵੱਡੀ ਕਾਰਵਾਈ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਨਸ਼ਾ ਤਸਕਰ ਪਰਮਜੀਤ ਸਿੰਘ ਉਰਫ ਪੰਮਾ ਦੀ 25,00,000 ਰੁਪਏ ਦੀ ਗੈਰ ਕਾਨੂੰਨੀ ਜਾਇਦਾਦ ਫ੍ਰੀਜ਼ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਪਰਮਜੀਤ ਪਾਬੰਦੀਸ਼ੁਦਾ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਕਰਦਾ ਸੀ ਅਤੇ ਉਸਨੇ ਇਹ ਜ਼ਾਇਦਾਦ ਬਣਾਈ ਸੀ। ਪੁਲਿਸ ਨੇ ਪਰਮਜੀਤ ਤੋ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆ ਅਤੇ ਉਸਦੇ ਪਿੰਡ ਵਿੱਚ ਬਣਿਆ 7.5 ਮਰਲੇ ਦਾ ਮਕਾਨ ਨੂੰ ਫ੍ਰੀਜ਼ ਕਰਵਾਇਆ ਗਿਆ ਹੈ ਅਤੇ ਫ੍ਰੀਜਿੰਗ ਦੇ ਆਰਡਰਾਂ ਨੂੰ ਉਸਦੇ ਘਰ ਦੇ ਬਾਹਰ ਲਗਾਇਆ ਗਿਆ ਹੈ।












