ਬਾਰਾਮੂਲਾ ‘ਚ ਸੁਰੱਖਿਆ ਫੋਰਸਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ, 3 ਅੱਤਵਾਦੀ ਢੇਰ, 2 ਦੀ ਲਾਸ਼ ਬਰਾਮਦ

ਜੰਮੂ ਕਸ਼ਮੀਰ (ਦ ਸਟੈਲਰ ਨਿਊਜ਼), ਰਿਪੋਰਟ-ਅਨਿਲ ਭਾਰਤਵਾਜ। ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ ਐੱਲ.ਓ.ਸੀ. ਕੋਲ ਸੁਰੱਖਿਆ ਫੋਰਸਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਹੋਇਆ। ਜਿਸ ਵਿੱਚ 3 ਅੱਤਵਾਦੀ ਮਾਰੇ ਗਏ। ਮਾਰੇ ਗਏ ਅੱਤਵਾਦੀਆਂ ਵਿੱਚੋਂ 2 ਦੀ ਤਸਵੀਰ ਵੀ ਜਾਰੀ ਕੀਤੀ ਗਈ ਹੈ। ਤੀਸਰੇ ਅੱਤਵਾਦੀ ਦੀ ਲਾਸ਼ ਬਾਡਰ ਦੇ ਕੋਲ ਪਈ ਹੈ। ਪਾਕਿਸਤਾਨ ਪੋਸਟ ਤੋਂ ਲਗਾਤਾਰ ਗੋਲੀਬਾਰੀ ਹੋਣ ਕਾਰਨ ਲਾਸ਼ ਨੂੰ ਚੁੱਕਿਆ ਨਹੀਂ ਜਾ ਸਕਿਆ।

Advertisements

ਫਿਲਹਾਲ ਤਿੰਨੋਂ ਅੱਤਵਾਦੀਆਂ ਦੀ ਪਹਿਚਾਣ ਨਹੀਂ ਹੋ ਸਕੀ ਹੈ। ਪੁਲਿਸ ਨੇ ਸ਼ੋਸ਼ਲ ਮੀਡੀਆ ਰਾਹੀਂ ਦੱਸਿਆ ਕਿ ਬਾਰਾਮੂਲਾ ਜ਼ਿਲ੍ਹੇ ਦੇ ਹਥਲੰਗਾ ਵਿੱਚ ਉੜੀ ਦੇ ਸਰਹੱਦੀ ਇਲਾਕਿਆਂ ਵਿੱਚ ਅੱਤਵਾਦੀਆਂ ਅਤੇ ਫੌਜ਼ ਤੇ ਬਾਰਾਮੂਲਾ ਪੁਲਿਸ ਦੇ ਜਵਾਨਾਂ ਵਿਚਾਲੇ ਮੁਕਾਬਲਾ ਛਿੜ ਗਿਆ ਹੈ। ਜਿਸ ਵਿੱਚ 3 ਅੱਤਵਾਦੀ ਮਾਰੇ ਗਏ ਅਤੇ ਇਲਾਕੇ ਵਿਚ ਤਲਾਸ਼ ਮੁਹਿੰਮ ਅਜੇ ਜਾਰੀ ਹੈ।

LEAVE A REPLY

Please enter your comment!
Please enter your name here