Friday, October 23, 2026
Home Jammu & Kashmir ਭਾਰਤੀ ਸੈਨਾ ਨੇ ਇੱਕ ਹੋਰ ਅੱਤਵਾਦੀ ਕੀਤਾ ਢੇਰ

ਭਾਰਤੀ ਸੈਨਾ ਨੇ ਇੱਕ ਹੋਰ ਅੱਤਵਾਦੀ ਕੀਤਾ ਢੇਰ

ਜੰਮੂ-ਕਸ਼ਮੀਰ (ਦ ਸਟੈਲਰ ਨਿਊਜ਼)। ਜੰਮੂ-ਕਸ਼ਮੀਰ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਸਨੇ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਹੁਵਾਰਾ ਪਿੰਡ ਖੇਤਰ ਵਿੱਚ ਇੱਕ ਮੁਕਾਬਲੇ ਵਿੱਚ ਇੱਕ ਸਥਾਨਕ ਅੱਤਵਾਦੀ ਨੂੰ ਮਾਰ ਦਿੱਤਾ ਹੈ। ਕਸ਼ਮੀਰ ਪੁਲਿਸ ਜ਼ੋਨ ਦੇ ਏਡੀਜੀਪੀ ਨੇ ਕਿਹਾ ਕਿ- ਆਪਰੇਸ਼ਨ ਵਿੱਚ ਇੱਕ ਸਥਾਨਕ ਅੱਤਵਾਦੀ ਮਾਰਿਆ ਗਿਆ ਅਤੇ ਉਸਦੀ ਪਹਿਚਾਣ ਅਲ ਬਦਰ ਅੱਤਵਾਦੀ ਦੀ ਤਰਜ਼ ਤੇ ਕੀਤੀ ਗਈ ਹੈ।

Advertisements

ਉਨ੍ਹਾਂ ਦੱਸਿਆਂ ਕਿ ਉਸ ਕੋਲੋਂ ਹਥਿਆਰ ਅਤੇ ਗੋਲਾ ਬਾਰੂਦ ਸਮੇਤ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਗਈ ਹੈ, ਪੂਰੀ ਤਲਾਸ਼ੀ ਲੈਣ ਤੋਂ ਬਾਅਦ ਕਾਰਵਾਈ ਨੂੰ ਰੋਕ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸ਼ੁਰੂਆਤੀ ਗੋਲੀਬਾਰੀ ਵਿੱਚ ਇੱਕ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਿਆ ਸੀ। ਜਿਸਨੂੰ ਤੁਰੰਤ ਨੇੜੇ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

LEAVE A REPLY

Please enter your comment!
Please enter your name here