ਫੂਡ ਸੇਫਟੀ ਟੀਮ ਵੱਲੋ ਹੁਸ਼ਿਆਰਪੁਰ ਦੀਆ ਵੱਖ-ਵੱਖ ਮਿਠਾਈਆ ਦੀਆ ਦੁਕਾਨਾ ਤੇ ਰੈਸਟੋਰੈਟ ਤੋ ਲਏ ਗਏ 14 ਸੈਪਲ  

ਹਸ਼ਿਆਰਪੁਰ (ਦ ਸਟੈਲਰ ਨਿਊਜ਼): ਪੰਜਾਬ ਸਰਕਾਰ ਵੱਲੋ ਲੋਕਾਂ ਨੂੰ ਜਰੂਰੀ ਸੇਵਾਵਾ ਘਰ ਘਰ ਤੱਕ ਮੁਹੀਆ ਕਰਵਾਉਣ ਅਤੇ ਤਿਉਹਾਰਾ ਨੂੰ ਮੁੱਖ ਰੱਖਦੇ ਹੋਏ ਜਿਲਾਂ ਸਿਹਤ ਅਫਸਰ ਡਾ. ਲਖਵੀਰ ਸਿੰਘ ਅਤੇ ਫੂਡ ਸੇਫਟੀ ਅਫਸਰ ਮੁਨੀਸ਼ ਕੁਮਾਰ ਤੇ ਫੂਡ ਸੇਫਟੀ ਟੀਮ ਵੱਲੋ ਹੁਸ਼ਿਆਰਪੁਰ ਸ਼ਹਿਰ ਦੀਆ ਵੱਖ ਵੱਖ ਰੈਸਟੋਰੈਟ ਤੇ  ਮਿਠਾਈਆ ਦੀਆ ਦੁਕਾਨਾ ਤੋ 14 ਸੈਪਲ ਲਏ ਗਏ ।  ਵਿਸ਼ੇਸ ਤੋਰ ਤੇ ਸੋਇਆ ਕੈਫੈ ਵਿੱਚ ਛਾਪੇਮਾਰੀ ਕੀਤੀ ਗਈ ਤੇ ਦੇਖ ਕੁ ਹੈਰਾਨ ਰਹਿ ਗਏ ਤੇ ਰਸੋਈ ਇਹਨੀ ਜਿਆਦਾ ਗੰਦੀ ਸੀ ਕੇ ਉਸ ਵਿੱਚ ਬਹੁਤ ਸਾਰੇ ਖਾਣੇ ਨੰਗੇ  ਪਏ ਸਨ  ਕੋਕਰੇਚ ਤੇ ਮਰੀਆ ਹੋਈਆ ਮੱਖੀਆ ਦੀ ਭਰਮਾਰ ਸੀ ।

Advertisements

ਇਸ ਤੇ ਸਿਹਤ ਵਿਭਾਗ ਵੱਲੋ ਇਕ ਸੈਪਲ ਸੋਇਆ ਚਾਪ ਅਤੇ ਇਕ ਸੈਪਲ ਪਨੀਰ ਦਾ ਲਿਆ ਗਿਆ ਤੇ ਜਿਲਾ ਸਿਹਤ ਅਫਸਰ ਵੱਲੋ ਇਕ ਹਫਤੇ ਦਾ ਟਾਇਮ ਦਿੱਤੀ ਗਿਆ ਜੇਕਰ ਇਹ ਹਾਲ ਰਿਹਾ ਤੇ ਅਗਲੇ ਹਫਤੇ ਸੋਇਆ ਕੈਫੇ ਸੀਲ ਕਰ ਦਿੱਤੀ ਜਾਵੇਗੀ । ਇਸ ਮੋਕੇ ਫੂਡ ਸੇਫਟੀ ਅਫਸਰ  ਮੁਨੀਸ਼ ਕੁਮਾਰ ਅਤੇ ਰਾਮ ਲਭਾਈਆ, ਨਰੇਸ਼ ਕੁਮਾਰ ਅਤੇ ਮੀਡੀਆ ਵਿੰਗ ਵੱਲੋ ਗੁਰਵਿੰਦਰ ਸ਼ਾਨੇ ਵੀ ਹਾਜਰ ਸੀ । ਇਸ ਮੋਕੇ ਜਿਲਾਂ ਸਿਹਤ ਅਫਸਰ ਨੇ ਦੱਸਿਆ  ਕਿ  ਸ਼ਹਿਰ ਵਿੱਚ ਨਾਮੀ ਰੈਸਟੋਰੇਟਾ ਤੇ ਛਾਪੇ ਮਾਰੀ ਕੀਤੀ ਗਈ ਤੇ ਵਿਸ਼ੇਸ ਤੇਰ ਤੇ ਰਸੋਈ ਚੈਕ ਕੀਤੀਆ ਗਿਆ ਤੇ ਵੱਡੀ ਪੱਧਰ ਤੇ ਸੈਪਲ ਲਏ ਗਏ ਤੇ ਉਹਨਾਂ ਰੈਸਟੋਰੈਟ ਮਾਲਿਕ ਨੂੰ ਤਾੜਨਾ ਕੀਤੀ ਕਿ ਜੇਕਰ ਸਾਫ ਸਫਾਈ ਨਹੀ ਕਰਦੇ ਤੇ ਵੱਡੇ ਪੱਧਰ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਜੇਕਰ ਫਿਰ ਵੀ ਇਹ ਲੋਕ ਦੀ ਜਿੰਦਗੀ ਨਾਲ ਖਿਲਵਾੜ ਕਰਦੇ ਰਹੇ ਤਾ ਅਗਲੇ ਹਫਤੇ ਇਹ ਰੈਸਟੋਰੈਟ ਸੀਲ ਕਰ ਦਿੱਤੇ ਜਾਣਗੇ  

ਇਸ ਮੋਕੇ ਉਹਨਾਂ ਦੱਸਿਆ ਕਿ ਸ਼ਹਿਰ ਦੀਆ ਵੱਖ ਵੱਖ ਰੈਸਟੋਰੈਟ ਤੇ ਹਲਵਾਈ ਦੀਆ ਦੁਕਾਨਾ ਤੋ 14 ਸੈਪਲ ਲਏ ਗਏ ਹਨ ਜਿਨਾ ਵਿੱਚ 6 ਸੈਪਲ ਬਨਸਪਤੀ ,1 ਚਾਵਲ , 1 ਮੋਠ ਦਾਲ , 1 ਰੋਗੀ ਦੀ ਦਾਲ , , 1 ਮਸਰ ਦਾਲ , 1 ਮੂੰਗੀ ਦੀ ਦਾਲ ,1 ਰੋਗੀ  , 1 ਪਨੀਰ , 1 ਚਾਪ , ਸੈਪਲ ਲੈ ਕੇ ਲੈਬ ਨੂੰ ਭੇਜ ਦਿੱਤੇ ਗਏ ਹਨ ।  ਇਸ ਮੋਕੇ ਉਹਨਾ  ਫੂਡ ਵਿਕਰੇਤਾ ਉਪਰੇਟਰਾਂ ਨੂੰ ਫੂਡ ਸੇਫਟੀ ਐਡ ਸਟੈਡਰਡ ਐਕਟ ਤਹਿਤ ਜਰੂਰੀ ਲੈਈਸੈਸ ਅਤੇ ਰਜਿਸਟ੍ਰੇਸ਼ਨ ਲੈਣੀ ਅਤਿ ਜਰੂਰੀ ਹੈ ਉਹਨਾਂ ਵੱਲੋ ਕਈ ਦੁਕਾਨਦਾਰਾ ਕੋਲ ਫੂਡ ਲਾਈਸੈਸ ਦੀ ਤਰੀਖ ਲੰਘ ਚੂਕੀ ਜਾ ਬਣਾਵਏ ਹੀ ਨਹੀ ਸਨ । ਉਹਨਾਂ ਐਫ. ਬੀ. ਉ. ਨੂੰ ਅਦੇਸ਼ ਦਿੱਤੇ ਕਿ ਇਹ ਲਾਈਸੈਸ ਬਹੁਤ ਜਰੂਰੀ ਹਨ,   ਜੇਕਰ ਇਹ ਲਾਈਸੈਸ ਨਹੀ ਤਾ ਵਿਭਾਗ ਵੱਲੋ ਜੁਰਾਮਨਾ ਵੀ ਕੀਤਾ ਜਾਵੇਗਾ ਜਾ ਦੁਕਾਨ ਨੂੰ ਸੀਲ ਵੀ ਕੀਤਾ ਜਾ ਸਕਦਾ ਹੈ । ਉਹਨਾਂ ਇਸ ਮੋਕੇ ਉਹਨਾਂ ਇਹ ਵੀ ਦੱਸਿਆ ਕਿ ਮੈਡੀਕਲ ਸਟੋਰਾੰ ਵਾਲਿਆ ਨੂੰ ਵੀ ਇਹ ਲਾਈਸੈਸ ਬਣਾਉਣਏ ਪੈਣਗੇ ਉਹ ਵੀ ਕਈ ਤਰਾਂ ਦੇ ਫੂਡ ਪ੍ਰਡੱਕਟ ਵੇਚਦੇ ਹਨ ।

ਉਹਨਾਂ ਦੱਸਿਆ ਕਿ 12 ਲੱਖ ਤੋ ਵੱਧ ਸੈਲ ਵਾਲੇ ਦੁਕਾਦਾਰਾ ਨੂੰ ਲਾਈਸੈਸ ਲੈਣਾ ਪਵੇਗਾ ਜਿਸ ਦੀ ਫੀਸ ਇਕ ਸਾਲ ਦੀ 2000 ਹਜਾਰ ਰੁਪਏ ਹੋਵੇਗੀ ਅਤੇ ਘੱਟ ਵਾਲੇ  ਨੂੰ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ ਇਕ ਸਾਲ ਦੀ 100 ਰੁਪਏ ਅਤੇ ਪੰਜ ਸਾਲ ਲਈ 500 ਰੁਪਏ ਸਰਕਾਰੀ ਫੀਸ ਦੇਣੀ ਪਵੇਗੀ । ਪੰਜਾਬ ਸਰਕਾਰ ਵੱਲੋ ਚਲਾਏ ਗਏ ਮਿਸ਼ਨ ਤੰਦਰੁਸਤ  ਨੂੰ ਲਾਗੂ ਕੀਤਾ ਜਾਵੇਗਾ ਤਾ ਜੋ ਲੋਕਾਂ ਨੂੰ ਵਧੀਆ ਤੇ ਸਾਫ ਸੁਥਾਰਾ ਪਾਦ ਪਦਾਰਥ ਮੁਹਾਈਆ ਕਰਵਾਏ ਜਾਣ ।

LEAVE A REPLY

Please enter your comment!
Please enter your name here