ਹਰਿਆਣਾ ਕਾਲਜ ਵਿਖੇ ਖੇਤਰੀ ਯੁਵਕ ਅਤੇ ਵਿਰਾਸਤੀ ਮੇਲੇ ਦਾ ਤੀਸਰਾ ਦਿਨ ਸਫਲਤਾਪੂਰਵਕ ਸੰਪੰਨ ਹੋਇਆ

ਹਰਿਆਣਾ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰੀਤੀ ਪਰਾਸ਼ਰ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਧੀਨ ਪੈਂਦੇ ਹੁਸ਼ਿਆਰਪੁਰ ਦੇ ਕਾਲਜਾਂ ਦੇ ਜ਼ੋਨ ਬੀ ਦੇ ਜੀ.ਜੀ.ਜੀ.ਡੀ.ਐਸ.ਡੀ.ਕਾਲਜ ਹਰਿਆਣਾ ਵਿਖ ਚੱਲ ਰਹੇ ‘ਖੇਤਰੀ ਯੁਵਕ ਤੇ ਵਿਰਾਸਤੀ ਮੇਲੇ* ਦੌਰਾਨ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀ ਕਲਾਕਾਰਾਂ ਦੀਆਂ ਵਿਭਿੰੰਨ ਕਲਾਤਮਿਕ ਪੇਸ਼ਕਾਰੀਆਂ ਦੇ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲੇ।ਕਾਲਜ ਕਮੇਟੀ ਦੇ ਪ੍ਰਧਾਨ ਡਾ.ਦੇਸ਼ ਬੰਧੂ ਜੀ ਅਤੇ ਸਕੱਤਰ ਡਾ.ਗੁਰਦੀਪ ਕੁਮਾਰ ਸ਼ਰਮਾ ਅਤੇ ਪ੍ਰਿੰਸੀਪਲ ਡਾ.ਰਾਜੀਵ ਕੁਮਾਰ ਦੀ ਦੇਖ—ਰੇਖ *ਚ ਕਰਵਾਏ ਜਾ ਰਹੇ ਇਸ ਵਿਰਾਸਤੀ ਮੇਲੇ ਵਿੱਚ ਯੁਵਕ ਮੇਲੇ ਦੇ ਤੀਸਰੇ ਦਿੰਨ ਸਵੇਰ ਦੇ ਸ਼ੈਸ਼ਨ ਵਿੱਚ ਹਲਕਾ ਦਸੂਹਾ ਵਿਧਾਇਕ ਕਰਮਵੀਰ ਸਿੰਘ ਘੁੰਮਣ ਨੇ ਪੋ੍ਰਗਰਾਮ ਦੀ ਪ੍ਰਧਾਨਗੀ ਕਰਦਿਆਂ ਵਿਦਿਆਰਥੀ ਕਲਾਕਾਰਾਂ ਨੂੰ ਆਪਣੇ ਕਲਾਤਮਿਕ ਹੁਨਰ ਨੂੰ ਪੰਜਾਬ ਅਤੇ ਦੇਸ਼ ਦੀ ਬਿਹਤਰੀ ਵਾਸਤੇ ਲਾਉਣ ਦਾ ਸੱਦਾ ਦਿੱਤਾ। ਇਸ ਸ਼ੈਸ਼ਨ ਵਿੱਚ ਬਤੌਰ ਮੁੱਖ ਮਹਿਮਾਨ ਬ੍ਰੰਹਮ ਸ਼ੰਕਰ ਜਿੰਪਾ (ਕੈਬਨਿਟ ਮੰਤਰੀ ਪੰਜਾਬ) ਨੇ ਹਾਜ਼ਰੀ ਲਵਾਉਦਿਆਂ ਇਸ ਖੇਤਰੀ ਯੁਵਕ ਮੇਲੇ ਦੀ ਮੇਜ਼ਬਾਨੀ ਕਰਨ ਲਈ ਸਥਾਨਕ ਕਾਲਜ ਨੂੰ ਮੁਬਾਰਿਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭੰਗਵਤ ਸਿੰਘ ਮਾਨ ਦੀ ਅਗਵਾਈ ਵਿੱਚ ਆਪ ਸਰਕਾਰ ਪੰਜਾਬ ਵਿੱਚ ਸਿੱਖਿਆ ਖੇਡਾਂ ਸਿਹਤ ਅਤੇ ਸੱਭਿਆਚਾਰਕ ਸਰਗਰਮੀਆਂ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ। ਉਨ੍ਹਾਂ ਨੇ ਆਪਣੇ ਅਖਤਿਆਰੀ ਫੰਡ ਵਿੱਚੋਂ ਹਰਿਆਣਾ ਕਾਲਜ ਨੂੰ 2 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਇਲਾਨ ਕੀਤਾ।

Advertisements

ਯੁਵਕ ਮੇਲੇ ਦੇ ਦੂਜ਼ੇ ਸ਼ੈਸ਼ਨ ਵਿੱਚ ਪ੍ਰਿੰਸੀਪਲ ਡਾ. ਨਿਸ਼ਾ ਭਾਰਗਵ (ਐਮ.ਸੀ.ਐਮ.ਡੀ.ਏ.ਵੀ.ਕਾਲਜ, ਚੰਡੀਗੜ੍ਹ) ਜੀ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਉਨ੍ਹਾਂ ਇਸ ਤਰ੍ਹਾਂ ਦੇ ਯੁਵਕ ਮੇਲਿਆਂ ਨੂੰ ਵਿਦਿਆਰਥੀਆਂ ਦੀ ਸ਼ਖਸ਼ੀਅਤ ਨੂੰ ਨਿਖਾਰਨ ਲਈ ਸਭ ਤੋਂ ਮਹੱਤਵਪੂਰਨ ਸਾਧਨ ਦੱਸਿਆ। ਇਸ ਸ਼ੈਸ਼ਨ ਵਿੱਚ ਬਤੌਰ ਵਿਸ਼ੇਸ਼ ਮਹਿਮਾਨ ਉੱਘੇ ਪੰਜਾਬੀ ਫਿਲਮ ਨਿਰਦੇਸ਼ਕ ਤੇ ਪਰਾਇਮ ਏਸ਼ੀਆ ਟੀਵੀ ਦੇ ਸੀ.ਈ.ੳ ਅਮਨ ਖਟਕੜ ਤੇ ਪੱਤਰਕਾਰ ਲੇਖਕ ਪਰਮਵੀਰ ਬਾਠ ਨੇ ਖੇਤਰੀ ਯੁਵਕ ਮੇਲਿਆਂ ਵਿੱਚ ਵਿਦਿਆਰਥੀ ਕਲਾਕਾਰਾਂ ਦੀ ਭਰਮੀ ਸ਼ਮੂਲੀਅਤ ਨੂੰ ਪੰਜਾਬ ਦੇ ਚੰਗੇਰੇ ਭਵਿੱਖ ਦੀ ਉਮੀਦ ਦੱਸਦਿਆਂ ਵਿਦਿਆਰਥੀਆਂ ਨੂੰ ਕਾਮਯਾਬੀ ਲਈ ਸਖਤ ਮਿਹਨਤ ਕਰਨ ਦੀ ਸੱਦਾ ਦਿੱਤਾ। ਇਸ ਮੌਕੇ ਪੰਜਾਬੀ ਵਿਕਾਸ ਮੰਚ ਹਰਿਆਣਾ ਦੇ ਸਹਿਯੋਗ ਨਾਲ ਲਗਾਈ ਗਈ ਪੁਸਤਕ ਪ੍ਰਦਰਸ਼ਨੀ ਵੀ ਵਿਦਿਆਰਥੀ ਕਲਾਕਾਰਾਂ ਲਈ ਖਿਚ ਦਾ ਕੇਂਦਰ ਬਣੀ।ਕੁੜੀਆਂ ਦੇ ਗਿੱਧੇ ਦੇ ਮੁਕਾਬਲੇ ਵਿੱਚ ਚੱਕ ਅੱਲਾ ਬਕਸ਼ ਮੁਕੇਰੀਆਂ ਨੇ ਪਹਿਲਾ, ਸਰਕਾਰੀ ਕਾਲਜ ਹੁਸ਼ਿਆਰਪੁਰ ਨੇ ਦੂਸਰਾ, ਐਸ.ਪੀ.ਐਨ ਮੁਕੇਰੀਆਂ ਤੇ ਜੀ.ਜੀ.ਡੀ.ਐਸ.ਡੀ.ਕਾਲਜ ਹਰਿਆਣਾ ਨੇ ਤੀਸਰ ਸਥਾਨ ਹਾਸਿਲ ਕੀਤਾ।

ਡਿਬੇਟ ਮੁਕਾਬਲੇ ਵਿੱਚ ਸਰਕਾਰੀ ਕਾਲਜ ਹੁਸ਼ਿਆਰਪੁਰ ਨੇ ਪਹਿਲਾ, ਸਰਕਾਰੀ ਕਾਲਜ ਤਲਵਾੜਾ ਨੇ ਦੂਸਰਾ ਅਤੇ ਡੀ.ਏ.ਵੀ ਦਸੂਹਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਯੁਵਕ ਮੇਲੇ ਦੇ ਕਵਿਤਾ ਲੇਖਣ ਮੁਕਾਬਲਿਆਂ ਵਿੱਚ ਸਰਕਾਰੀ ਕਾਲਜ ਹੁਸ਼ਿਆਰਪੁਰ ਨੇ ਪਹਿਲਾ, ਜੀ.ਜੀ.ਡੀ.ਐਸ.ਡੀ.ਕਾਲਜ ਹਰਿਆਣਾ ਨੇ ਦੂਸਰਾ ਅਤੇ ਚੱਕਾ ਅੱਲਾ ਬਕਸ਼ ਮਕੇਰੀਆਂ ਨੇ ਤੀਸਰ ਸਥਾਨ ਹਾਸਿਲ ਕੀਤਾ। ਕਹਾਣੀ ਲੇਖਣ ਮੁਕਾਬਲੇ ਵਿੱਚ ਜੀ.ਜੀ.ਡੀ.ਐਸ.ਡੀ.ਕਾਲਜ ਹਰਿਆਣਾ ਨੇ ਪਹਿਲਾ, ਐਸ.ਪੀ.ਐਨ ਮੁਕੇਰੀਆਂ ਨੇ ਦੂਸਰਾ ਅਤੇ ਜੀ.ਟੀ.ਬੀ.ਦਸੂਹਾ ਤੇ ਡੀ.ਏ.ਵੀ ਦਸੂਹਾ ਨੇ ਸਾਝੇ ਤੌਰ ਤੇ ਤੀਸਰਾ ਸਥਾਨ ਹਾਸਿਲ ਕੀਤਾ। ਕਹਾਣੀ ਲੇਖਣ (ਲੇਖ) ਮੁਕਾਬਲੇ ਵਿੱਚ ਐਸ.ਪੀ.ਐਨ ਕਾਲਜ ਮੁਕੇਰੀਆਂ ਨੇ ਪਹਿਲਾ, ਚੱਕ ਅੱਲਾ ਬਕਸ਼ ਮੁਕੇਰੀਆਂ ਨੇ ਦੂਸਰਾ ਅਤੇ ਚੱਕ ਅੱਲਾ ਬਕਸ਼ ਮੁਕੇਰੀਆਂ ਅਤੇ ਡੀ.ਏ.ਵੀ ਦਸੂਹਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਹੱਥ ਲੇਖਣ (ਪੰਜਾਬੀ) ਮੁਕਾਬਲੇ ਵਿੱਚ ਜੀ.ਜੀ.ਡੀ.ਐਸ.ਡੀ.ਕਾਲਜ ਹਰਿਆਣਾ ਨੇ ਪਹਿਲਾ ਸਥਾਨ, ਸਰਕਾਰੀ ਕਾਲਜ ਤਲਵਾੜਾ ਨੇ ਦੂਸਰਾ ਅਤੇ ਸਰਕਾਰੀ ਕਾਲਜ ਢੋਲਬਾਹਾ ਤੇ ਡੀ.ਏ.ਵੀ ਦਸੂਹਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਹੱਥ ਲੇਖਣ (ਅੰਗਰੇਜ਼ੀ) ਮੁਕਾਬਲੇ ਵਿੱਚ ਚੱਕ ਅੱਲਾ ਬਕਸ਼ ਮੁਕੇਰੀਆਂ ਨੇ ਪਹਿਲਾ, ਸਰਕਾਰੀ ਕਾਲਜ ਟਾਂਡਾ ਨੇ ਦਸੂਰਾ ਅਤੇ ਡੀ.ਏ.ਵੀ ਦਸੂਹਾ ਅਤੇ ਸਰਕਾਰੀ ਕਾਲਜ ਹੁਸ਼ਿਆਰਪੁਰ ਨੇ ਤੀਸਰਾ ਸਥਾਨ ਹਾਸਿਲ ਕੀਤਾ।

ਹੱਥ ਲੇਖਣ (ਹਿੰਦੀ) ਮੁਕਾਬਲੇ ਵਿੱਚ ਐਸ.ਵੀ.ਐਨ ਕਾਲਜ ਮੁਕੇਰੀਆਂ ਨੇ ਪਹਿਲਾ, ਸਰਕਾਰੀ ਕਾਲਜ ਤਲਵਾੜ੍ਹਾ ਨੇ ਦੂਸਰਾ ਅਤੇ ਜੀ.ਟੀ.ਬੀ ਦਸੂਹਾ ਅਤੇ ਸਰਕਾਰੀ ਕਾਲਜ ਤਲਵਾੜਾ ਨੇ ਤੀਸਰਾ ਸਥਾਨ ਹਾਸਿਲ ਕੀਤਾ।ਗਰੁੱਪ ਫੋਕ ਆਰਕੈਸਟਰਾ ਦੇ ਮੁਕਾਬਲੇ ਵਿੱਚ ਐਸ.ਪੀ.ਐਨ ਕਾਲਜ ਮੁਕੇਰੀਆਂ ਨੇ ਪਹਿਲਾ, ਚੱਕ ਅੱਲਾ ਬਕਸ਼ ਮੁਕੇਰੀਆਂ ਨੇ ਦੂਸਰਾ ਅਤੇ ਜੀ.ਟੀ.ਬੀ. ਦਸੂਹਾ ਨੇ ਤੀੋਸਰਾ ਸਥਾਨ ਹਾਸਿਲ ਕੀਤਾ। ਇਸ ਮੌਕੇ *ਤੇ ਆਰ.ਟੀ.ਏ ਹੁਸ਼ਿਆਰਪੁਰ ਰਵਿੰਦਰ ਸਿੰਘ ਗਿੱਲ, ਐਡਵੋਕੇਟ ਗੁਰਵੀਰ ਸਿੰਘ ਚੋਪਲਾ, ਐਡਵੋਕੇਟ ਅਮਨਦੀਪ ਸਿੰਘ ਘੁੰਮਣ, ਵਰਿੰਦਰ ਸਿੰਘ ਨਿਮਾਣਾ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਅੰਤ ਵਿੱਚ ਕਾਲਜ ਦੇ ਡੀਨ ਪ੍ਰੋ.ਸੁਰੇਸ਼ ਕੁਮਾਰ ਵੱਲੋਂ ਆਏ ਹੋਏ ਮਹਿਮਾਨਾਂ, ਪ੍ਰਿੰਸੀਪਲ ਸਾਹਿਬਾਨਾਂ, ਅਧਿਆਪਕਾਂ ਅਤੇ ਸਮੂਹ ਵਿਦਿਆਰਥੀਆਂ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here