ਸਰਕਾਰੀ ਆਈਟੀਆਈ ਫਾਜ਼ਿਲਕਾ ਵਿੱਚ ਲੱਗਾ ਨਸ਼ਾ ਵਿਰੋਧੀ ਜਾਗਰੂਕ ਸੈਮੀਨਾਰ

ਫਾਜਿਲਕਾ, (ਦ ਸਟੈਲਰ ਨਿਊਜ਼)। ਸਰਕਾਰੀ ਆਈ ਟੀ ਆਈ ਫਾਜ਼ਿਲਕਾ ਦੇ ਪ੍ਰਿੰਸੀਪਲ ਹਰਦੀਪ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਰੈੱਡ ਰਿਬਨ ਕਲੱਬ ਅਤੇ ਬਡੀ ਗਰੁੱਪ ਵਲੋ ਐਨ ਐਸ ਐਸ ਪ੍ਰੋਗਰਾਮ ਅਫਸਰ ਦੁਆਰਾ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ ਇਸ ਪ੍ਰੋਗਰਾਮ ਵਿੱਚ ਜ਼ਿਲਾਂ ਪ੍ਰਸ਼ਾਸਨ ਵਲੋਂ ਸਰਕਾਰੀ ਸਾਂਝ ਕੇਂਦਰ ਫਾਜ਼ਿਲਕਾ ਦੀ ਟੀਮ ਵਿਸ਼ੇਸ਼ ਤੌਰ ਤੇ ਪਹੁੰਚੀ ਜਿਸ ਵਿਚ ਬਿੰਦਰ ਕੁਮਾਰ, ਗੁਰਮੀਤ ਕੌਰ, ਸ਼ਰਨ ਕੌਰ ਰਾਣਾ ਸਮਰਾ ਜੀ ਰਮਨਦੀਪ ਜੀ ਅਤੇ ਉਨ੍ਹਾਂ ਨਾਲ ਲੋਕ ਭਲਾਈ ਮੰਚ ਤੋਂ ਹਰੀਸ਼ ਉਤਮ ਜੀ ਵਿਸ਼ੇਸ਼ ਤੌਰ ਤੇ ਇਸ ਪ੍ਰੋਗਰਾਮ ਵਿਚ ਲੈਕਚਰ ਦੇਣ ਲਈ ਪਹੁੰਚੇ ਬਿੰਦਰ ਕੁਮਾਰ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਨਸ਼ੇ ਦੇ ਬੁਰੇ ਪ੍ਰਭਾਵਾਂ ਤੋਂ ਵਿਸਥਾਰ ਸਹਿਤ ਜਾਣੂ ਕਰਵਾਇਆ ਅਤੇ ਨਸ਼ਿਆਂ ਦਾ ਸੇਵਨ ਨਾ  ਕਰਨ ਦੀ ਨਸੀਹਤ ਦਿੱਤੀ

Advertisements

ਉਨ੍ਹਾਂ ਦੱਸਿਆ ਕਿ ਜਿਹੜੇ ਪਦਾਰਥ ਮਨੁੱਖੀ ਸਰੀਰ ਦੇ ਸੰਤੁਲਨ ਨੂੰ ਵਿਗਾੜਨ ਅਤੇ ਸੋਚਣ ਸ਼ਕਤੀ ਨੂੰ ਵੀ ਘੱਟ ਕਰਦੇ ਹਨ ਅਤੇ ਮਨੁੱਖੀ ਸਰੀਰ ਦੇ ਹਾਰਮੋਨ ਤੇ ਬੁਰਾ ਪ੍ਰਭਾਵ ਪਾਉਂਦੇ ਹਨ ਨਸ਼ੀਲੇ ਪਦਾਰਥਾਂ ਦੇ ਵਰਗ ਵਿਚ ਆਉਂਦੇ ਹਨ ਇਸ ਮੌਕੇ ਪ੍ਰਿੰਸੀਪਲ ਹਰਦੀਪ ਕੁਮਾਰ ਜੀ ਨੇ ਸਿਖਿਆਰਥੀਆਂ ਨੂੰ ਸਮਝਾਇਆ ਕਿ ਨਾ ਸਾਨੂੰ ਖੁਦ ਨੂੰ ਨਸ਼ਾ ਕਰਨਾ ਚਾਹੀਦਾ ਹੈ ਤੇ ਨਾ ਹੀ ਦੂਸਰਿਆਂ ਨੂੰ ਕਰਨ ਵਿੱਚ ਉਹਨਾਂ ਦੀ ਮਦਦ ਕਰਨੀ ਹੈ ਬਡੀ ਨੋਡਲ ਅਫਸਰ ਗੁਰਜੰਟ ਸਿੰਘ ਵੱਲੋਂ ਵੀ ਸੰਸਥਾ ਦੇ ਸਿਖਿਆਰਥੀਆਂ ਨੂੰ ਨਸ਼ੀਲੇ ਪਦਾਰਥਾਂ ਤੋਂ ਦੂਰ ਰਹਿਣ ਅਤੇ ਦੂਜਿਆਂ ਨੂੰ ਦੂਰ ਰੱਖਣ ਦੀ ਪ੍ਰੇਰਨਾ ਦਿੱਤੀ ਟ੍ਰੇਨਿੰਗ ਅਫਸਰ ਮਦਨ ਲਾਲ ਜੀ ਵੱਲੋਂ ਸਿਖਿਆਰਥੀ ਨੂੰ ਸਮਝਾਇਆ ਗਿਆ ਕਿ ਨਸ਼ੇ ਕਰਨ ਵਾਲੇ ਵਿਅਕਤੀ ਦੀ ਹਰ ਥਾ ਫਿਜੀਕਲੀ ਸਮਾਜਿਕ ਇਕਨਾਮਿਕਲੀ ਹਾਨੀ ਹੁੰਦੀ ਹੈ ਇਸ ਲਈ ਇਸਤੋਂ ਬਚੋ ਅਤੇ ਨਾਲ ਹੀ ਉਨ੍ਹਾਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ । ਇਸ ਪ੍ਰੋਗਰਾਮ ਵਿਚ ਮੌਕੇ ਤੇ ਹੋਰਨਾਂ ਤੋਂ ਇਲਾਵਾ ਨਵਜੋਤ ਕੌਰ ਸਚਿਨ ਗੁਸਾਂਈ  ਸੁਭਾਸ਼ ਚੰਦਰ ਰਣਜੀਤ ਸਿੰਘ ਅਮ੍ਰਿਤ ਪਾਲ  ਰਮੇਸ਼ ਕੁਮਾਰ ਜਸਵਿੰਦਰ ਸਿੰਘ ਰਾਕੇਸ਼ ਕੁਮਾਰ ਰਾਏ ਸਾਬ ਗੁਰਤੇਜ ਸਿੰਘ ਹਰਕਰਨ ਸਿੰਘ ਵਰਿੰਦਰ ਕੁਮਾਰ ਸਮੇਤ ਸਮੂਹ ਸਟਾਫ ਹਾਜ਼ਰ ਸੀ

LEAVE A REPLY

Please enter your comment!
Please enter your name here