Thursday, October 29, 2026
Home Latest ਨਹਿਰ ਵਿੱਚ ਨਹਾਉਣ ਗਏ 2 ਬੱਚਿਆ ਦੀ ਮੌਤ, 1 ਦੀ ਭਾਲ ਜਾਰੀ

ਨਹਿਰ ਵਿੱਚ ਨਹਾਉਣ ਗਏ 2 ਬੱਚਿਆ ਦੀ ਮੌਤ, 1 ਦੀ ਭਾਲ ਜਾਰੀ

ਰਾਜਾਸਾਂਸੀ (ਦ ਸਟੈਲਰ ਨਿਊਜ਼)। ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਤੋਲਾ ਨੰਗਲ ਵਿਖੇ ਤਿੰਨ ਬੱਚਿਆਂ ਦੀ ਨਹਿਰ ਵਿੱਚ ਡੁੱਬ ਕੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕਾਂ ਦੀ ਪਹਿਚਾਣ ਜਸਕਰਨ ਸਿੰਘ, ਕ੍ਰਿਸ਼, ਲਵਪ੍ਰੀਤ ਸਿੰਘ ਵਾਸੀ ਪਿੰਡ ਤੋਲਾ ਨੰਗਲ ਵਜੋਂ ਹੋਈ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਚਾਰ ਬੱਚੇ ਨੇੜਲੇ ਪਿੰਡ ਸ਼ਬਾਜ਼ਪੁਰਾ ਵਿਖੇ ਮੇਲਾ ਬਾਬਾ ਵਡਭਾਗ ਦੇ ਗੁਰਦੁਆਰਾ ਸਾਹਿਬ ਵਿਖੇ ਮੇਲਾ ਦੇਖਣ ਗਏ ਸਨ ਤਾਂ ਜਦੋਂ ਉਹ ਮੇਲਾ ਦੇਖ ਕੇ ਵਾਪਸ ਆਏ ਤਾਂ ਬਾਅਦ ਵਿੱਚ ਲਾਹੌਰ ਬ੍ਰਾਂਚ ਨਹਿਰ ਵਿੱਚੋਂ ਨਹਾਉਣ ਲੱਗੇ ਤਾਂ ਇੱਕ ਦੂਜੇ ਨੂੰ ਬਚਾਉਂਦੇ ਹੋਏ ਰੁੜ੍ਹ ਗਏ ਤੇ ਇੱਕ ਬੱਚੇ ਨੂੰ ਸਥਾਨਕ ਲੋਕਾਂ ਨੇ ਬਚਾ ਲਿਆ ਤੇ ਬਾਕੀ ਨਹਿਰ ਵਿੱਚ ਡੁੱਬ ਗਏ, ਜਿਨ੍ਹਾਂ ਵਿਚੋਂ ਦੋ ਦੀ ਲਾਸ਼ ਨੂੰ ਬਰਾਮਦ ਕਰ ਲਈ ਹੈ ਤੇ ਇੱਕ ਦੀ ਭਾਲ ਜਾਰੀ ਹੈ।

LEAVE A REPLY

Please enter your comment!
Please enter your name here