ਵਿਧਾਇਕ ਪਿੰਕੀ ਦੇ ਯਤਨਾਂ ਸਦਕਾ ਨਗਰ ਕੌਂਸਲ ਨੂੰ 1 ਕਰੋੜ 63 ਲੱਖ ਦੀ ਗ੍ਰਾਂਟ ਜਾਰੀ

ਫਿਰੋਜ਼ਪੁਰ (ਦ ਸਟੈਲਰ ਨਿਊਜ਼): 15 ਵੇਂ ਵਿੱਤ ਕਮਿਸ਼ਨ ਦੇ ਤਹਿਤ ਫਿਰੋਜ਼ਪੁਰ ਸ਼ਹਿਰੀ ਵਿਧਾਇਕ ਸ੍ਰ ਪਰਮਿੰਦਰ ਸਿੰਘ ਪਿੰਕੀ  ਨੇ ਆਪਣੇ  ਯਤਨਾਂ ਸਦਕਾ ਨਗਰ ਕੌਂਸਲ ਫਿਰੋਜ਼ਪੁਰ ਲਈ 1ਕਰੋੜ 63 ਲੱਖ ਰੁਪਏ ਦੀ ਗ੍ਰਾਂਟ ਜਾਰੀ ਕਰਵਾਈ। ਇਸ ਮੌਕੇ  ਵਿਧਾਇਕ ਸ੍ਰ ਪਿੰਕੀ ਨੇ ਦੱਸਿਆ ਕਿ ਇਹ ਗ੍ਰਾਂਟ ਹਲਕੇ ਦੇ ਵਿਕਾਸ ਕਾਰਜਾਂ ਲਈ  ਜਾਰੀ ਕੀਤੀ ਗਈ ਹੈ। ਪਾਰਟੀਆਂ ਦੇ ਵਿਧਾਇਕਾਂ ਅਤੇ ਮੰਤਰੀਆਂ ਦੇ ਕਾਰਜਕਾਲ ਦਾ ਲੇਖਾ ਜੋਖਾ ਕਰਨ ਤੋਂ ਬਾਅਦ ਪਤਾ ਲੱਗੇਗਾ ਕਿ ਫਿਰੋਜ਼ਪੁਰ ਦੇ ਵਿਕਾਸ ਲਈ ਕਿਸ ਨੇ  ਦਿਨ ਰਾਤ ਮਿਹਨਤ ਕੀਤੀ ਹੈ ।           

Advertisements

ਇਸ ਮੌਕੇ ਨਗਰ ਕੌਂਸਲ ਪ੍ਰਧਾਨ ਰਿੰਕੂ ਗਰੋਵਰ ਨੇ ਵਿਧਾਇਕ ਸ੍ਰ ਪਿੰਕੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਧਾਇਕ  ਪਿੰਕੀ ਨੇ ਹਲਕਾ ਵਾਸੀਆਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਹਨ। ਭਾਵੇਂ ਇਹ ਪੀਣ ਵਾਲੇ ਪਾਣੀ ਦੀ ਸਮੱਸਿਆ ਹੋਵੇ ਜਾਂ ਨਿਕਾਸੀ ਪਾਣੀ ਦੀ ਸਮੱਸਿਆ, ਸੀਵਰੇਜ ਟਰੀਟਮੈਂਟ ਪਲਾਂਟ, ਸ਼ਹਿਰ ਵਿੱਚ ਸੜਕ ਕਿਨਾਰੇ ਡਰੇਨ ਸਿਸਟਮ, ਸ਼ਹਿਰ ਦੇ ਹਰ ਵਾਰਡ ਵਿੱਚ ਪੱਕੀਆਂ ਗਲੀਆਂ ਤੇ ਨਾਲੀਆਂ ਅਤੇ ਪਾਰਕਾਂ ਵਿੱਚ ਖੁੱਲ੍ਹੇ ਜਿੰਮ ਲਗਵਾਉਣਾ ਆਦਿ।  ਉਨ੍ਹਾਂ ਦੱਸਿਆ ਕਿ ਪਹਿਲਾਂ ਨਗਰ ਕੌਂਸਲ ਨੂੰ ਬਿਜਲੀ ਦੇ ਬਿੱਲਾਂ ਅਤੇ ਕਰਮਚਾਰੀਆਂ ਦੀਆਂ ਤਨਖਾਹਾਂ ਦੇਣੀਆਂ ਪੈਂਦੀਆਂ ਸਨ ਪਰ ਹੁਣ ਕਰੋੜਾਂ ਰੁਪਏ ਐਡਵਾਂਸ ਵਿੱਚ ਨਗਰ ਕੌਂਸਲ ਦੇ ਖਾਤੇ ਵਿੱਚ ਪਏ ਹਨ।

LEAVE A REPLY

Please enter your comment!
Please enter your name here