ਭਾਰਤੀ ਜਨਤਾ ਪਾਰਟੀ ਨੇ 44ਵਾਂ ਸਥਾਪਨਾ ਦਿਵਸ ਮਨਾਇਆ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਜਿਲਾ ਪ੍ਰਧਾਨ ਭਾਜਪਾ ਕਪੂਰਥਲਾ ਰਣਜੀਤ ਸਿੰਘ ਖੋਜੇਵਾਲ ਵੱਲੋਂ ਜਾਰੀ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਭਾਰਤੀ ਜਨਤਾ ਪਾਰਟੀ ਦਾ 44ਵਾਂ ਸਥਾਪਨਾ ਦਿਵਸ ਦਾ ਕਾਰਜਕਰਮ ਕਪੂਰਥਲਾ ਦੇ ਮੰਡਲ-1ਦੇ ਪ੍ਰਧਾਨ ਰਾਜਿੰਦਰ ਸਿੰਘ ਧੰਜਲ ਅਤੇ ਮੰਡਲ-2 ਦੇ ਪ੍ਰਧਾਨ ਕਪਿਲ ਧੀਰ ਦੀ ਅਗਵਾਈ ਵਿੱਚ ਪਾਰਟੀ ਦੇ ਜ਼ਿਲਾ ਦਫ਼ਤਰ ਵਿੱਖੇ ਮਨਾਇਆ ਗਿਆ।

Advertisements

ਜਿਸ ਵਿੱਚ ਸੱਭ ਤੋਂ ਪਹਿਲਾ ਪਾਰਟੀ ਦਾ ਝੰਡਾ ਝੁਲਾਉਣ ਦੀ ਰਸਮ ਪੂਰੀ ਕਰਨ ਉਪਰੰਤ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਪਾਰਟੀ ਨੂੰ ਦਿੱਤਾ ਗਿਆ ਸੰਦੇਸ਼ ਸਮੁੱਚੇ ਵਰਕਰਾਂ ਅਤੇ ਪਾਰਟੀ ਆਗੂ ਸਾਹਿਬਾਨ ਨੇ ਸੁਣਿਆ ਬਾਦ ਵਿੱਚ ਸ਼੍ਰੀ ਯੱਗ ਦੱਤ ਐਰੀ ਜੀ ਨੇ ਇੱਕ ਸੰਖੇਪ ਜਿਹੇ ਭਾਸ਼ਣ ਦੌਰਾਨ ਪਾਰਟੀ ਦੀ ਹੋਂਦ ਅਤੇ ਕਾਰਜਸ਼ੈਲੀ ਬਾਰੇ ਸੰਖੇਪ ਜਾਣਕਾਰੀ ਦਿੱਤੀ। ਸਮਾਗਮ ਦੇ ਅਖੀਰ ਵਿੱਚ ਜਿਲਾ ਪ੍ਰਧਾਨ ਸ ਰਣਜੀਤ ਸਿੰਘ ਖੋਜੇਵਾਲ ਵੱਲੋਂ ਸਮਾਗਮ ਵਿੱਚ ਹਾਜ਼ਰ ਵਰਕਰਾਂ ਦਾ ਧੰਨਵਾਦ ਕੀਤਾ ਗਿਆ।

ਸਮਾਗਮ ਵਿੱਚ ਸ਼ਾਮਲ ਮੁੱਖ ਆਗੂਆਂ ਵਿੱਚ ਖਾਸ ਤੌਰ ਤੇ ਡਾ ਰਣਵੀਰ ਕੌਸ਼ਲ ਕਨਵੀਨਰ ਮੈਡੀਕਲ ਸੈਲ ਪੰਜਾਬ, ਨਿਰਮਲ ਸਿੰਘ ਨਾਹਰ ਉਪ ਪ੍ਰਧਾਨ ਐਸ ਸੀ ਮੋਰਚਾ ਪੰਜਾਬ,ਰੋਸ਼ਨ ਸਭਰਵਾਲ ਪ੍ਰਧਾਨ ਜਿਲਾ ਐਸ ਸੀ ਮੋਰਚਾ, ਵਿਵੇਕ ਸਿੰਘ ਬੈਂਸ ਪ੍ਰਧਾਨ ਜਿਲਾ ਯੁਵਾ ਮੋਰਚਾ, ਅਮਰਦੀਪ ਵਿੱਕੀ ਗੁਜਰਾਲ ਕੋ-ਕਨਵੀਨਰ IT ਸੈਲ ਪੰਜਾਬ,ਐਡ ਅਨੁਜ ਆਨੰਦ,ਕਪੂਰਚੰਦ ਥਾਪਰ ਕਨਵੀਨਰ ਸਥਾਪਨਾ ਦਿਵਸ ਸਮਾਗਮ, ਅਕਾਸ਼ ਕਾਲੀਆ ਸਾਬਕਾ ਜਿਲਾ ਪ੍ਰਧਾਨ, ਅਸ਼ਵਨੀ ਤੁੱਲੀ, ਜਗਦੀਸ਼ ਸ਼ਰਮਾ,ਐਡ ਪਿਊਸ਼ ਮਨਚੰਦਾ ਜ਼ਿਲਾ ਜਨਰਲ ਸਕੱਤਰ,ਦਵਿੰਦਰ ਧੀਰ ਜਿਲਾ ਦਫਤਰ ਸਕੱਤਰ, ਕਮਲ ਪ੍ਰਭਾਕਰ,ਅਸ਼ੋਕ ਮਾਹਲਾ, ਬਲਵਿੰਦਰ ਸਿੰਘ ਰਾਇਆਵਾਲ, ਪੁਲਕਿਤ ਸੂਰੀ, ਅਰੁਣ ਸਿੰਘ, ਅਸ਼ਵਨੀ ਭੋਲਾ, ਕੁਲਦੀਪ ਸਿੰਘ ਕੋਟ, ਸਤੀਸ਼ ਕਟਾਰੀਆ, ਨੱਥੂ ਰਾਮ ਮਹਾਜਨ, ਮਹਿੰਦਰ ਸਿੰਘ ਬਲੇਰ, ਰਾਜੀਵ ਅਰੋੜਾ, ਸੁਸ਼ੀਲ ਭੱਲਾ, ਡਾ ਅਮਰਨਾਥ, ਮੰਗਤ ਰਾਮ ਕਾਲੀਆ, ਰਾਜ ਕੁਮਾਰ, ਆਸ਼ੀਸ਼ ਮਹਿਤਾ, ਰਾਕੇਸ਼ ਭਨੋਟ, ਰਾਜਿੰਦਰ ਸੇਠੀ, ਸ਼ਾਮ ਸੁੰਦਰ ਸ਼ਰਮਾ, ਐਡ ਨਿਤਿਨ ਸ਼ਰਮਾ,ਐਡ ਰਜਤ ਨੰਦਾ, ਐਡ ਗੁਰਮੀਤ ਕੁਮਾਰ, ਰਿਮਪੀ ਸ਼ਰਮਾ, ਇਸ਼ਾ ਮਹਾਜਨ, ਮਧੂ ਸੂਦ, ਨੀਰੂ ਸ਼ਰਮਾ, ਕ੍ਰਿਸ਼ਨਾ ਹਾਂਡਾ, ਰਿਤੂ ਕੁਮਰਾ, ਸ਼ੀਲਾ, ਰਵਿੰਦਰ ਸ਼ਰਮਾ, ਸੁਨੀਲ ਕੁਮਾਰ, ਅਮਲੇਸ਼ ਕੁਮਾਰ ਮਹਿਤਾ ਆਦਿ ਹਾਜਰ ਸਨ।

LEAVE A REPLY

Please enter your comment!
Please enter your name here