ਬਲਾਕ ਪਟਿਆਲਾ ਵਿਖੇ ਮੇਰੀ ਮਿੱਟੀ ਮੇਰਾ ਦੇਸ ਮੁਹਿੰਮ ਤਹਿਤ ਸਮਾਰੋਹ ਕਰਵਾਇਆ

ਪਟਿਆਲਾ (ਦ ਸਟੈਲਰ ਨਿਊਜ਼)। ਦਿਹਾਤੀ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਬਲਾਕ ਪਟਿਆਲਾ ਵਿਖੇ ਅੱਜ ਅੰਮ੍ਰਿਤ ਮਹਾ ਉਤਸਵ ਅਧੀਨ ਮੇਰੀ ਮਿੱਟੀ ਮੇਰਾ ਦੇਸ ਮੁਹਿੰਮ ਤਹਿਤ ਅੰਮ੍ਰਿਤ ਕਲਸ਼ ਯਾਤਰਾ ਦੌਰਾਨ ਇੱਕ ਪ੍ਰੋਗਰਾਮ ਕਰਵਾਇਆ ਗਿਆ। ਇਸ ਸਮਾਰੋਹ ਵਿੱਚ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਨੁਪ੍ਰਿਤਾ ਜੌਹਲ ਨੇ ‌ਸ਼ਿਰਕਤ ਕਰਦਿਆਂ ਕਿਹਾ ਕਿ ਇਸ ਅੰਮ੍ਰਿਤ ਕਲਸ਼ ਯਾਤਰਾ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਭੇਜਣ ਲਈ ਇੱਕਠੀ ਕੀਤੀ ਮਿੱਟੀ ਨਾਲ ਨੈਸ਼ਨਲ ਵਾਰ ਮੈਮੋਰੀਅਲ ਦਿੱਲੀ ਵਿਖੇ ਅੰਮ੍ਰਿਤ ਵਾਟਿਕਾ ਦਾ ਨਿਰਮਾਣ ਕੀਤਾ ਜਾਵੇਗਾ, ਜੋ ਕਿ ਇੱਕ ਸ੍ਰੇਸ਼ਟ ਭਾਰਤ ਦਾ ਸ਼ਾਨਦਾਰ ਪ੍ਰਤੀਕ ਬਣੇਗੀ।ਇਸ ਮੌਕੇ ਉਨ੍ਹਾਂ ਨੇ ਅਜਾਦੀ ਘੁਲਾਟੀਏ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।

Advertisements

ਬਲਾਕ ਵਿਕਾਸ ਤੇ ਪੰਚਾਇਤ ਅਫਸਰ ਸੁਖਵਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਇਹ ਮੁਹਿੰਮ ਪੰਜਾਬ ਦੇ ਹਰੇਕ ਬਲਾਕ ਵਿੱਚ ਚਲਾਈ ਜਾ ਰਹੀ ਹੈ। ਇਸ ਮੌਕੇ ਨੌਰਥ ਕਲਚਰਲ ਜ਼ੋਨ ਪਟਿਆਲਾ ਦੀ ਟੀਮ ਨੇ ਲੋਕਾਂ ਨੂੰ ਦੇਸ਼ ਭਗਤੀ ਗੀਤਾ ਅਤੇ ਨਾਟਕ ਰਾਹੀਂ ਜਗਾਰੂਕ ਕੀਤਾ।ਇਸ ਮੌਕੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਪਰਾਲੀ ਨੂੰ ਅੱਗ ਨਾ ਲਾਉਣ  ਸਬੰਧੀ ਜਾਗਰੂਕਤਾ ਭਾਸ਼ਨ ਦਿੰਦਿਆਂ ਹਾਜ਼ਰ ਸਰਪੰਚਾਂ ਤੇ ਪੰਚਾਂ ਨੂੰ ਖੇਤੀਬਾੜੀ ਦੇ ਨਵੇਂ ਸੰਦਾਂ ਸਬੰਧੀ ਭਰਭੂਰ ਜਾਣਕਾਰੀ ਸਾਂਝੀ ਕੀਤੀ ਗਈ। ਬਲਾਕ ਵਿਕਾਸ ਤੇ ਪੰਚਾਇਤ ਅਫਸਰ ਸਮੇਤ ਸਮੂਹ ਸਰਪੰਚਾਂ ਨੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਨੁਪ੍ਰਿਤਾ ਜੌਹਲ ਨੂੰ ਯਾਦਗਰੀ ਚਿੰਨ ਦੇ ਕੇ ਸਨਮਾਨ ਕੀਤਾ।

ਇਸ ਮੌਕੇ ਖੇਤੀਬਾੜੀ ਵਿਭਾਗ ਤੋਂ ਏ.ਡੀ.ਓ ਜਸਪਿੰਦਰ ਕੌਰ, ਅਜੇ ਪਾਲ ਬਰਾੜ, ਰਵਿੰਦਰ ਸਰਮਾਂ ਪ੍ਰੋਰਗਾਮ ਅਫਸਰ ਨੋਰਥ ਜ਼ੋਨ ਕਲਚਰ ਸੈਂਟਰ, ਰਜੇਸ਼ ਸਰਮਾਂ ਗਰੁੱਪ ਡਾਇਰੈਕਟਰ,  ਹਰਮਿੰਦਰ ਸਿੰਘ ਐਸ.ਈ.ਪੀ.ਓ, ਗੁਰਮੁੱਖ ਸਿੰਘ ਟੈਕਸ ਕੁਲੈਕਟਰ, ਗੁਰਬਿੰਦਰ ਸਿੰਘ ਭੰਗੂ ਪੰਚਾਇਤ ਅਫਸਰ, ਗੁਰਦੇਵ ਸਿੰਘ ਸੁਪਰਡੈਂਟ, ਜਸਵਿੰਦਰ ਕੌਰ ਏ.ਪੀ.ਓ (ਮ.ਗ.ਨਰੇਗਾ), ਸਮੂਹ ਸਟਾਫ ਮ.ਗ.ਨਰੇਗਾ ਅਤੇ ਬੀ.ਡੀ.ਪੀ.ਓ ਦਫਤਰ ਦਾ ਫੀਲਡ ਅਤੇ ਦਫਤਰੀ ਸਟਾਫ ਹਾਜ਼ਰ ਸੀ।ਸਟੇਜ਼ ਸਕੱਤਰ ਭੂਮਿਕਾ ਅਮਰੀਕ ਸਿੰਘ ਵੀ.ਡੀ.ਓ ਬਲਾਕ ਪਟਿਆਲਾ ਨੇ ਨਿਭਾਈ।

LEAVE A REPLY

Please enter your comment!
Please enter your name here