ਪਟਵਾਰੀਆਂ ਦੀ ਹੜਤਾਲ ਦੌਰਾਨ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਡਿਪਟੀ ਕਮਿਸ਼ਨਰ ਨੇ ਬਦਲਵੇਂ ਪ੍ਰਬੰਧ ਕੀਤੇ

ਗੁਰਦਾਸਪੁਰ (ਦ ਸਟੈਲਰ ਨਿਊਜ਼)। ਪਟਵਾਰੀਆਂ ਵੱਲੋਂ ਕੀਤੀ ਗਈ ਕਲਮ ਛੋੜ ਹੜਤਾਲ ਕਾਰਨ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਬਦਲਵੇਂ ਪ੍ਰਬੰਧ ਕੀਤੇ ਹਨ। ਡਿਪਟੀ ਕਮਿਸ਼ਨਰ ਨੇ ਹੁਕਮ ਜਾਰੀ ਕੀਤੇ ਹਨ ਕਿ ਪਹਿਲਾਂ ਜੋ ਵੱਖ-ਵੱਖ ਸਰਟੀਫਿਕੇਟ ਪਟਵਾਰੀਆਂ ਵੱਲੋਂ ਤਸਦੀਕ ਕੀਤੇ ਜਾਂਦੇ ਸਨ ਉਹ ਹੁਣ ਨੰਬਰਦਾਰ, ਪੰਚਾਇਤ ਸਕੱਤਰ, ਸਰਕਾਰੀ ਸਕੂਲ ਦੇ ਪ੍ਰਿੰਸੀਪਲ, ਹੈੱਡ ਮਾਸਟਰ ਦੇ ਵਿਚੋਂ ਕਿਸੇ ਵੀ ਦੋ ਅਧਿਕਾਰੀਆਂ ਦੀ ਤਸਦੀਕ ਮੰਨਣਯੋਗ ਹੋਵੇਗੀ। ਕੇਵਲ ਸਰਕਾਰੀ ਗਜ਼ਟਿਡ ਅਧਿਕਾਰੀ ਦੀ ਤਸਦੀਕ ਵੀ ਮੰਨਣਯੋਗ ਹੋਵੇਗੀ।

Advertisements

ਡਿਪਟੀ ਕਮਿਸ਼ਨਰ ਨੇ ਕਿਹਾ ਹੈ ਕਿ ਲੈਂਡ ਰਿਕਾਰਡ ਸਬੰਧੀ ਜ਼ਮੀਨ ਦੀ ਰੀਪੋਰਟ, ਭਾਰ ਮੁਕਤ ਸਰਟੀਫਿਕੇਟ ਹੁਣ ਤਹਿਸੀਲ, ਸਬ-ਤਹਿਸੀਲ ਵਿੱਚ ਮੌਜੂਦ ਏ.ਐੱਸ.ਐੱਮ. ਆਨ ਲਾਈਨ ਰਿਕਾਰਡ ਅਨੁਸਾਰ ਦਰਖ਼ਾਸਤਕਰਤਾ ਮਾਲਕੀ ਤਸਦੀਕ ਕਰੇਗਾ। ਵੱਖ-ਵੱਖ ਵਿਭਾਵਾਂ ਵੱਲੋਂ ਚੱਲ-ਅਚੱਲ ਜਾਇਦਾਦ ਸਬੰਧੀ ਮੰਗੀ ਜਾਂਦੀ ਰੀਪੋਰਟ ਹੁਣ ਸਬੰਧਤ ਏ.ਐੱਸ.ਐੱਮ ਆਨ-ਲਾਇਨ ਰਿਕਾਰਡ ਅਨੁਸਾਰ ਚੱਲ-ਅਚੱਲ ਜਾਇਦਾਦ ਸਬੰਧੀ ਰੀਪੋਰਟ ਕਰਨੀ ਯਕੀਨੀ ਬਣਾਏਗਾ। ਮਾਲ ਰਿਕਾਰਡ ਦੇ ਆਨ-ਲਾਈਨ ਪਿੰਡਾਂ ਦੀਆਂ ਪਿਛਲੀਆਂ ਜ਼ਮ੍ਹਾਂਬੰਦੀਆਂ ਜਾਰੀ ਕਰਨ ਸਬੰਧੀ ਕੰਮ ਹੁਣ ਸਬੰਧਤ ਏ.ਐੱਸ.ਐੱਮ ਜੋ ਰਿਕਾਰਡ ਆਨ-ਲਾਇਨ ਮੌਜੂਦ ਹੈ, ਦੀਆਂ ਫ਼ਰਦਾਂ ਜਾਰੀ ਕਰਨੀਆਂ ਯਕੀਨੀ ਬਣਾਉਣਗੇ।

ਕੁਲੈਕਟਰ ਰੇਟ ਦੀ ਰੀਪੋਰਟ ਸਬੰਧਤ ਰਜਿਸਟਰੀ ਕਲਰਕ ਕੁਲੈਕਟਰ ਰੇਟ ਅਨੁਸਾਰ ਮਾਲਕੀ ਦੀ ਕੀਮਤ ਤਸਦੀਕ ਕਰੇਗਾ। ਵੱਖ-ਵੱਖ ਅਦਾਲਤਾਂ ਵੱਲੋਂ ਮੰਗੀ ਜਾਂਦੀ ਜ਼ਮੀਨ ਦੀ ਕੀਮਤ, ਜ਼ਮਾਨਤ ਸਬੰਧੀ ਰੀਪੋਰਟ ਸਬੰਧਤ ਰਜਿਸਟਰੀ ਕਲਰਕ ਵੱਲੋਂ ਰੀਪੋਰਟ ਕਰਨੀ ਯਕੀਨੀ ਬਣਾਈ ਜਾਵੇਗੀ। ਪਟਵਾਰੀਆਂ ਵੱਲੋਂ ਛੱਡੇ ਗਏ ਪਿੰਡਾਂ ਦੀ ਆੜ ਰਹਿਣ, ਸਟੇਅ ਆਦਿ ਸਬੰਧੀ ਕੰਮ ਸਬੰਧਤ ਤਹਿਸੀਲਦਾਰ, ਨਾਇਬ ਤਹਿਸੀਲਦਾਰ ਇੱਕ ਵੱਖਰਾ ਰਜਿਸਟਰ ਤਿਆਰ ਕਰਕੇ ਇਸਦਾ ਰਿਕਾਰਡ ਰੱਖਣਗੇ। ਡਿਪਟੀ ਕਮਿਸ਼ਨਰ ਨੇ ਕਿਹਾ ਹੈ ਕਿ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।

LEAVE A REPLY

Please enter your comment!
Please enter your name here