ਅੱਤੋਵਾਲ ਸੁਸਾਇਟੀ ਵੱਲੋਂ ਪੰਜਵੇ ਮਹਾਨ ਕੀਰਤਨ ਦਰਬਾਰ ਦਾ ਕੀਤਾ ਗਿਆ ਆਯੋਜਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਵਾਂ ਮਹਾਨ ਕੀਰਤਨ ਦਰਬਾਰ ਅਤੇ ਸੰਤ ਸਮਾਗਮ ਧੰਨ ਧੰਨ ਪੁਰਣ ਬ੍ਰਹਮ ਗਿਆਨੀ ਸੱਚਖੰਡ ਵਾਸੀ ਸੰਤ ਬਾਬਾ ਸਤਪਾਲ ਸਿੰਘ ਜੀ ਸਾਹਰੀ ਵਾਲਿਆਂ ਦੀ ਅਪਾਰ ਕਿਰਪਾ ਸਦਕਾ ਸ਼੍ਰੀ ਗੁਰੂ ਨਾਨਕ ਦੇਵ ਜੀ ਪਬਲਿਕ ਵੈਲਫੇਅਰ ਸੁਸਾਇਟੀ ਅੱਤੋਵਾਲ ਵੱਲੋਂ ਡੇਰਾ ਸੰਤ ਬਾਬਾ ਦਲੀਪ ਸਿੰਘ ਜੀ ਪਿੰਡ ਸਾਹਰੀ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।

Advertisements

ਸੁਸਾਇਟੀ ਦੇ ਪ੍ਰਧਾਨ ਚੰਦਨ ਕਮਲ ਅੱਤੋਵਾਲ ਨੇ ਜਾਣਕਾਰੀ ਦਿੰਦੇ ਦੱਸਿਆਂ ਕਿ ਇਸ ਸਮਾਗਮ ਦੌਰਾਨ ਜੱਥੇਦਾਰ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਬੇਲਾਂ, ਸੰਤ ਬਾਬਾ ਸਰਵਣ ਸਿੰਘ ਜੀ, ਸੰਤ ਬਾਬਾ ਜਨਕ ਸਿੰਘ ਜੀ ਜੱਬੜ, ਮਹੰਤ ਪ੍ਰੀਤਪਾਲ ਸਿੰਘ ਜੀ ਮਿੱਠਾ ਟਿਵਾਣਾ, ਸੰਤ ਬਾਬਾ ਬਲਬੀਰ ਦਾਸ ਜੀ ਸਾਹਰੀ, ਮਹੰਤ ਜੈਰਾਮ ਜੀ ਸਾਹਰੀ, ਸੰਤ ਬਾਬਾ ਕਰਮਜੀਤ ਸਿੰਘ ਜੀ ਟਿੱਬਾ ਸਾਹਿਬ, ਸੰਤ ਬਾਬਾ ਦਿਆਲ ਸਿੰਘ ਜੀ ਅੱਤੋਵਾਲ, ਸੰਤ ਬਾਬਾ ਨਿਰੰਜਨ ਦਾਸ ਜੀ ਕਾਹਰੀ, ਸੰਤ ਬਾਬਾ ਇੰਦਰ ਦਾਸ ਜੀ, ਸੰਤ ਬਾਬਾ ਮਹਿੰਦਰ ਦਾਸ ਜੀ ਮੇਘੋਵਾਲ, ਸੰਤ ਬਾਬਾ ਪਰਮਿੰਦਰ ਸਿੰਘ ਜੀ ਡਗਾਣਾ, ਸੰਤ ਬਾਬਾ ਗੁਰਮੀਤ ਸਿੰਘ ਜੀ ਡਮੇਲੀ ਸਮੇਤ ਕਈ ਮਹਾਪੁਰਸ਼ਾਂ ਨੇ ਹਾਜ਼ਰੀ ਭਰੀ ਅਤੇ ਸੰਗਤਾਂ ਨੂੰ ਆਪਣੇ ਪ੍ਰਵਚਨਾ ਨਾਲ ਨਿਹਾਲ ਕੀਤਾ।

ਇਨ੍ਹਾਂ ਤੋਂ ਇਲਾਵਾ ਪੰਥ ਪ੍ਰਸਿੱਧ ਕਿਰਤਨੀਏ ਭਾਈ ਮਹਿਤਾਬ ਸਿੰਘ ਜੀ, ਜਥਾ ਮੀਰੀ ਪੀਰੀ ਖਾਲਸਾ ਜਗਾਧਰੀ ਵਾਲੇ, ਬਾਬਾ ਹਰਜੀਤ ਸਿੰਘ ਜੀ ਮੰਡੀ ਗੋਬਿੰਦਗੜ੍ਹ ਵਾਲੇ, ਬਾਬਾ ਅਨੂਪ ਸਿੰਘ ਜੀ ਊਨਾ ਵਾਲੇ, ਸੰਤ ਬਾਬਾ ਰਣਜੀਤ ਸਿੰਘ ਜੀ ਡਗਾਣੇ ਵਾਲੇ, ਬਾਬਾ ਜਤਿੰਦਰ ਸਿੰਘ ਜੀ ਢੱਡਿਆਂ ਵਾਲੇ, ਭਾਈ ਮਲਕੀਤ ਸਿੰਘ ਜੀ ਖਾਨਪੁਰ ਥਿਆੜਾ ਵਾਲੇ ਅਤੇ ਭਾਈ ਸਿਮਰਤਪਾਲ ਸਿੰਘ, ਭਾਈ ਕੀਰਤਪਾਲ ਸਿੰਘ ਗੜੂਲੀ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।

ਹਲਕਾ ਚੱਬੇਵਾਲ ਦੇ ਵਿਧਾਇਕ ਡਾ. ਰਾਜਕੁਮਾਰ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ। ਇਸ ਮੌਕੇ ਸੁਸਾਇਟੀ ਵੱਲੋਂ ਜਤਿੰਦਰ ਸਿੰਘ, ਕਰਮਜੀਤ ਸਿੰਘ, ਧਰਮਜੀਤਤ ਸਿੰਘ, ਸੋਹਣ ਸਿੰਘ, ਮਹਿੰਦਰ ਸਿੰਘ, ਮਨੋਹਰ ਸਿੰਘ, ਜਗਦੀਪ ਸਿੰਘ, ਕਮਲਜੀਤ ਸਿੰਘ, ਅਰੂਨ ਬੌਬੀ, ਅਮਰੀਕ ਸਿੰਘ, ਬਿੱਟਾ ਸਾਹਰੀ, ਸਤਵਿੰਦਰ ਸਿੰਘ, ਬਿੱਲਾ ਸਾਹਰੀ, ਵਰਿਦੰਰਜੀਤ ਸਿੰਘ, ਪਮਾ ਕਾਹਰੀ, ਪਵਨ, ਜਸਬੀਰ ਸਿੰਘ, ਭਾਂਗਾ ਸਾਹਰੀ ਸਮੇਤ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਸੇਵਾ ਸੰਭਾਲ ਸੰਸਥਾ ਡੁਮੇਲੀ, ਸ਼੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਪਿੰਡ ਖਾਨਪੁਰ ਥਿਆੜਾ, ਕਲਗੀਧਰ ਨੌਜਵਾਨ ਸਭਾ ਪਿੰਡ ਜਗਜੀਤਪੁਰ,  ਕਲਗੀਧਰ ਸੇਵਕ ਜਥਾ ਪਿੰਡ ਫੁਗਲਾਣਾ ਦਾ ਸਹਿਯੋਗ ਦੇਣ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ।

LEAVE A REPLY

Please enter your comment!
Please enter your name here