ਕਿਸਾਨਾਂ ਵੱਲੋਂ ਖਰੀਦੀਆਂ ਗਈਆਂ ਖੇਤੀਬਾੜੀ ਮਸ਼ੀਨਾਂ ਦੀ ਵੈਰੀਫਿਕੇਸ਼ਨ 1 ਨਵੰਬਰ ਨੂੰ

ਫਾਜ਼ਿਲਕਾ (ਦ ਸਟੈਲਰ ਨਿਊਜ਼): ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਸਰਕਾਰ ਵੱਲੋਂ ਪਰਾਲੀ ਪ੍ਰਬੰਧਨ ਨੂੰ ਲੈ ਕੇ ਸੀ.ਆਰ.ਐਮ. ਸਕੀਮ ਤਹਿਤ ਕਿਸਾਨਾਂ ਨੁੰ ਸਬਸਿਡੀ *ਤੇ ਖੇਤੀਬਾੜੀ ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ ਸਨ।ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਖਰੀਦੀਆਂ ਗਈਆਂ ਮਸ਼ੀਨਾਂ ਦੀ ਵੈਰੀਫਿਕੇਸ਼ਨ 1 ਨਵੰਬਰ ਨੂੰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨ ਵੀਰ ਨਿਰਧਾਰਤ ਮਿਤੀ ਨੂੰ ਸਮੇਂ ਸਿਰ ਸਬੰਧਤ ਥਾਂ *ਤੇ ਪਹੁੰਚ ਕੇ ਵੈਰੀਫਿਕੇਸ਼ਨ ਜਰੂਰ ਕਰਵਾ ਲੈਣ ਤਾਂ ਜ਼ੋ ਸਮੇਂ ਸਿਰ ਸਬਸਿਡੀ ਪ੍ਰਾਪਤ ਕੀਤੀ ਜਾ ਸਕੇ।

Advertisements


ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸਾਨ ਵੀਰ ਖੇਤੀਬਾੜੀ ਸੰਦਾਂ ਦੀ ਵਰਤੋਂ ਕਰਦਿਆਂ ਪਰਾਲੀ ਨੂੰ ਬਿਨਾਂ ਅਗ ਲਗਾਏ ਇਸਦਾ ਯੋਗ ਵਿਧੀ ਨਾਲ ਨਿਬੇੜਾ ਕਰਨ। ਉਨ੍ਹਾਂ ਕਿਹਾ ਕਿ ਸੰਦਾਂ ਦੀ ਵਰਤੋਂ ਨਾਲ ਪਰਾਲੀ ਨੂੰ ਕੁਤਰ ਕੇ ਖਾਦ ਦੇ ਰੂਪ ਵਿਚ ਵਰਤਿਆ ਜਾਵੇ ਜਿਸ ਨਾਲ ਜਮੀਨ ਦੀ ਉਪਜਾਉ ਸ਼ਕਤੀ ਬਰਕਰਾਰ ਰਹੇਗੀ ਅਤੇ ਫਸਲ ਦਾ ਝਾੜ ਵੀ ਵਧ ਰਹੇਗਾ। ਉਨ੍ਹਾਂ ਕਿਹਾ ਕਿ ਵਾਤਾਵਰਣ ਪੱਖੀ ਬਣਦਿਆਂ ਭਵਿੱਖੀ ਪੀੜ੍ਹੀ ਨੂੰ ਹਰਿਆ—ਭਰਿਆ ਮਾਹੌਲ ਪ੍ਰਦਾਨ ਕਰਨ ਦਾ ਅਹਿਦ ਲਈਏ ਤੇ ਪਰਾਲੀ ਨੂੰ ਅਗ ਨਾ ਲਗਾਈਏ।


ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ 1 ਨਵੰਬਰ ਨੂੰ ਬਲਾਕ ਫਾਜ਼ਿਲਕਾ ਨਾਲ ਸਬੰਧਤ ਕਿਸਾਨ ਵੀਰ ਐਮ.ਆਰ. ਕਾਲਜ ਫਾਜ਼ਿਲਕਾ ਦੇ ਨਾਲ ਲਗਦੇ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਫਾਜਿਲਕਾ ਵਿਖੇ ਪਹੁੰਚ ਕੇ ਵੈਰੀਫਿਕੇਸ਼ਨ ਕਰਵਾਉਣ।ਇਸੇ ਤਰ੍ਹਾਂ ਬਲਾਕ ਅਬੋਹਰ ਨਾਲ ਸਬੰਧਤ ਕਿਸਾਨ ਵੀਰ ਪੰਚਾਇਤ ਘਰ ਬੁਰਜ ਮੁਹਾਰ, ਅਨਾਜ ਮੰਡੀ ਬਲੂਆਣਾ ਅਤੇ ਬਾਜੀਗਰ ਧਰਮਸ਼ਾਲਾ ਰਾਮਸਰਾ ਵਿਖੇ, ਬਲਾਕ ਖੂਈਆਂ ਸਰਵਰ ਨਾਲ ਸਬੰਧਤ ਕਿਸਾਨ ਵੀਰ ਸਟੇਡੀਅਮ ਸਰਕਾਰੀ ਹਸਪਤਾਲ ਖਿਓ ਵਾਲੀ ਢਾਬ ਅਤੇ ਕੋਆਪਰੇਟਿਵ ਸੋਸਾਇਟੀ ਸਪਾਂ ਵਾਲੀ ਵਿਖੇ, ਬਲਾਕ ਜਲਾਲਾਬਾਦ ਨਾਲ ਸਬੰਧਤ ਕਿਸਾਨ ਵੀਰ ਬਹੁਮੰਤਵੀ ਖੇਡ ਸਟੇਡੀਅਮ ਜਲਾਲਾਬਾਦ ਵਿਖੇ 1 ਨਵੰਬਰ ਨੂੰ ਵੈਰੀਫਿਕੇਸ਼ਨ ਕਰਵਾ ਸਕਦੇ ਹਨ।


ਉਨ੍ਹਾਂ ਦੱਸਿਆ ਕਿ ਵੈਰੀਫਿਕੇਸ਼ਨ ਸਬੰਧੀ ਲੋੜੀਂਦੇ ਦਸਤਾਵੇਜਾਂ ਸਬੰਧੀ ਅਤੇ ਹੋਰ ਜਾਣਕਾਰੀ ਲਈ ਬਲਾਕ ਫਾਜਿਲਕਾ ਨਾਲ ਸਬੰਧਤ ਕਿਸਾਨ ਵੀਰ ਤਰਸੇਮ ਜੁਨੀਅਰ ਟੈਕਨੀਸ਼ੀਅਨ 95921 12062, ਬਲਾਕ ਅਬੋਹਰ ਨਾਲ ਸਬੰਧਤ ਕਿਸਾਨ ਵੀਰ ਸੁਖਜਿੰਦਰ ਜੂਨੀਅਰ ਟੈਕਨੀਸ਼ੀਅਨ 96464 49952, ਬਲਾਕ ਖੂਈਆਂ ਸਰਵਰ ਨਾਲ ਸਬੰਧਤ ਕਿਸਾਨ ਵੀਰ ਸੁਨੀਲ ਜੂਨੀਅਰ ਟੈਕਨੀਸ਼ੀਅਨ 80546 52903 ਅਤੇ ਬਲਾਕ ਜਲਾਲਾਬਾਦ ਨਾਲ ਸਬੰਧਤ ਕਿਸਾਨ ਵੀਰ ਪਵਿੰਦਰ ਏ.ਡੀ.ਓ 98553 62646 ਦੇ ਮੋਬਾਈਲ ਨੰਬਰਾਂ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਖਰੀਦੀਆਂ ਗਈਆਂ ਮਸ਼ੀਨਾਂ *ਤੇ ਸਬਸਿਡੀ ਪ੍ਰਾਪਤ ਕਰਨ ਲਈ ਕਿਸਾਨਾਂ ਵੱਲੋਂ ਹਰ ਹੀਲੇ ਵੈਰੀਫਿਕੇਸ਼ਨ ਕਰਵਾ ਲਈ ਜਾਵੇ।

LEAVE A REPLY

Please enter your comment!
Please enter your name here