ਮਾਲੇਰਕੋਟਲਾ ਤੋਂ ਸੁਨਾਮ ਵੱਲ ਨੂੰ ਆ ਰਹੇ ਟਰਾਲੇ ਦੀ ਕਾਰ ਨਾਲ ਹੋਈ ਟੱਕਰ, 6 ਲੋਕਾਂ ਦੀ ਮੌਤ

ਸੰਗਰੂਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਮਾਲੇਰਕੋਟਲਾ ਤੋਂ ਸੁਨਾਮ ਮਹਿਲਾਂ ਚੌਂਕ ਵੱਲ ਆ ਰਹੇ ਟਰਾਲੇ ਦੀ ਟੱਕਰ ਕਾਰ ਨਾਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਦਸਾ ਇੰਨ੍ਹਾਂ ਭਿਆਨਕ ਸੀ ਕਿ ਮੌਕੇ ਤੇ ਹੀ 6 ਲੋਕਾਂ ਦੀ ਮੌਤ ਹੋ ਗਈ।

Advertisements

ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ 2 ਵਜੇ ਦੇ ਕਰੀਬ ਸੁਨਾਮ ਦੇ 6 ਲੋਕ ਮਾਲੇਰਕੋਟਲਾ ਦਰਗਾਹ ਤੇ ਮੱਥਾ ਟੇਕਣ ਗਏ ਸੀ ਅਤੇ ਜਦੋ ਉਹ ਮੱਥਾ ਟੇਕ ਕੇ ਵਾਪਸ ਆ ਰਹੇ ਸਨ ਤਾਂ ਰਾਹ ਵਿੱਚ ਟਰਾਲੇ ਨਾਲ ੳਹਨਾਂ ਦੀ ਜ਼ੋਰਦਾਰ ਟੱਕਰ ਹੋ ਗਈ ਅਤੇ ਮੌਕੇ ਤੇ ਹੀ ਉਹਨਾਂ ਸਾਰੀਆਂ ਦੀ ਮੌਤ ਹੋ ਗਈ।

ਹਾਦਸੇ ਤੋਂ ਬਾਅਦ ਵੈਲਡਿੰਗ ਵਾਲੀ ਮਸ਼ੀਨ ਨਾਲ ਲੋਹੇ ਨੂੰ ਕੱਟ ਕੇ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ।ਪੁਲਿਸ ਨੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਸੰਗਰੂਰ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ।

LEAVE A REPLY

Please enter your comment!
Please enter your name here