ਗਊ ਸੈੱਸ ਦੇ ਨਾਂ ਤੇ ਪੈਸਾ ਹੋਣ ਦੇ ਬਾਵਜੂਦ ਸਰਕਾਰ ਵੱਲੋਂ ਗਊਆਂ ਦੀ ਸੰਭਾਲ ਲਈ ਕੋਈ ਕੰਮ ਨਹੀਂ ਕੀਤਾ ਜਾ ਰਿਹਾ: ਕਾਲੀਆ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਪੰਜਾਬ ਸਰਕਾਰ ਵਲੋਂ ਗਊ ਸੈੱਸ ਦੇ ਨਾਂ ਤੇ ਲੋਕਾਂ ਤੋਂ ਭਾਰੀ ਟੈਕਸ ਵਸੂਲਿਆ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਗਊਆਂ ਦੀ ਹਾਲਤ ਅਜਿਹੀ ਬਣੀ ਹੋਈ ਹੈ ਕਿ ਉਨ੍ਹਾਂ ਨੂੰ ਮਰਨ ਲਈ ਸੜਕਾਂ ਤੇ ਛੱਡ ਦਿੱਤਾ ਗਿਆ ਹੈ।ਇਸ ਵੱਲ ਕਿਸੇ ਦਾ ਵੀ ਕੋਈ ਧਿਆਨ ਨਹੀਂ ਹੈ।ਇਨ੍ਹਾਂ ਹੀ ਨਹੀਂ ਪੋਲੀਥੀਨ ਕੈਰੀ ਬੈਗ ਤੇ ਪਾਬੰਦੀ ਹੋਣ ਦੇ ਬਾਵਜੂਦ ਸ਼ਹਿਰ ਚ ਇਨ੍ਹਾਂ ਦੀ ਖੁੱਲ੍ਹੇਆਮ ਵਰਤੋਂ ਕੀਤੀ ਜਾ ਰਹੀ ਹੈ। ਸੜਕਾਂ ਤੇ ਖਿੱਲਰੇ ਹੋਏ ਪੋਲੀਥੀਨ ਨੂੰ ਖਾ ਕੇ ਗਊਆਂ ਮਰ ਰਹੀਆਂ ਹਨ।ਇਸ ਦੇ ਬਾਵਜੂਦ ਜ਼ਿਲ੍ਹਾ ਪ੍ਰਸ਼ਾਸਨ ਸ਼ਹਿਰ ਚ ਪੋਲੀਥੀਨ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਚ ਨਾਕਾਮ ਸਾਬਤ ਹੋ ਰਿਹਾ ਹੈ।ਇਹ ਗੱਲ ਸ਼ਿਵ ਸੈਨਾ ਊਧਵ ਬਾਲਾ ਠਾਕਰੇ ਦੇ ਸੂਬਾ ਬੁਲਾਰੇ ਓਮਕਾਰ ਕਾਲੀਆ ਨੇ ਕਹੀ।ਕਾਲੀਆ ਨੇ ਕਿਹਾ ਕਿ ਸਰਕਾਰ ਇਹਨਾਂ ਬੇਜੁਬਾਨ ਗਊਆਂ ਦੇ ਨਾਮ ਤੇ ਗਊ ਸੈੱਸ ਤਾਂ ਇਕੱਠਾ ਕਰ ਰਹੀ ਹੈ ਪਰ ਇਨ੍ਹਾਂ ਦੀ ਸੰਭਾਲ ਲਈ ਕੁਝ ਨਹੀਂ ਕਰ ਰਹੀ।ਗਊ ਸੈੱਸ ਦਾ ਪੈਸਾ ਕਿੱਥੇ ਵਰਤਿਆ ਜਾ ਰਿਹਾ ਹੈ,ਇਹ ਕਿਸੇ ਨੂੰ ਨਹੀਂ ਪਤਾ।ਗਊ ਸੈੱਸ ਦੇ ਨਾਂ ਤੇ ਪੈਸਾ ਹੋਣ ਦੇ ਬਾਵਜੂਦ ਵੀ ਗਊਆਂ ਨੂੰ ਸੰਭਾਲਣ ਲਈ ਸਰਕਾਰ ਵਲੋਂ ਕੋਈ ਕੰਮ ਨਹੀਂ ਕੀਤਾ ਜਾ ਰਿਹਾ ਅਤੇ ਉਨ੍ਹਾਂ ਦੇ ਇਲਾਜ ਲਈ ਵੀ ਯੋਗ ਪ੍ਰਬੰਧ ਨਹੀਂ ਕੀਤੇ ਜਾ ਰਹੇ ਹਨ।

Advertisements

ਜਦਕਿ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਸੀ, ਜਿਸ ਨੇ ਗਊ ਸੈੱਸ ਦੇ ਰੂਪ ਚ ਲੋਕਾਂ ਤੋਂ ਪੈਸੇ ਲੈਣੇ ਸ਼ੁਰੂ ਕੀਤੇ ਸਨ,ਉਸ ਸਮੇਂ ਸਰਕਾਰ ਦੇ ਵਾਲੀ ਇਹ ਦਲੀਲ ਦਿੱਤੀ ਗਈ ਸੀ ਕਿ ਬੇਸਹਾਰਾ ਗਊਆਂ ਕਾਰਨ ਸੜਕਾਂ ਤੇ ਹਾਦਸੇ ਵਾਪਰਦੇ ਹਨ।ਗਊ ਸੈੱਸ ਤੋਂ ਇਕੱਠੇ ਹੋਣ ਵਾਲੇ ਪੈਸੇ ਦੀ ਵਰਤੋਂ ਬੇਸਹਾਰਾ ਗਊਆਂ ਦੀ ਸਾਂਭ-ਸੰਭਾਲ ਲਈ ਕੀਤੀ ਜਾਵੇਗੀ ਪਰ ਇਸ ਦੇ ਬਾਵਜੂਦ ਬੇਸਹਾਰਾ ਤੇ ਬਿਮਾਰ ਗਊਆਂ ਸੜਕਾਂ ਤੇ ਘੁੰਮ ਰਹੀਆਂ ਹਨ।ਕਾਲੀਆ ਨੇ ਕਿਹਾ ਕਿ ਗਊ ਸੈੱਸ ਵਸੂਲਣ ਦੇ ਬਾਵਜੂਦ ਗਊਆਂ ਸੜਕਾਂ ਤੇ ਘੁੰਮ ਰਹੀਆਂ ਹਨ ਅਤੇ ਹਾਦਸਿਆਂ ਚ ਮਰ ਵੀ ਰਹੀਆਂ ਹਨ,ਜੋ ਕਿ ਬਹੁਤ ਅਫਸੋਸ ਦੀ ਗੱਲ ਹੈ,ਕਿਉਂਕਿ ਵਿਸ਼ੇਸ਼ ਤੋਰ ਤੇ ਗਊ ਸੈੱਸ ਗਊਆਂ ਦੀ ਸਾਂਭ-ਸੰਭਾਲ ਲਈ ਇਕੱਠਾ ਕੀਤਾ ਜਾਂਦਾ ਹੈ,ਪਰ ਇਸ ਕੰਮ ਲਈ ਪੈਸਾ ਖਰਚ ਨਹੀਂ ਹੋ ਰਿਹਾ।ਉਨ੍ਹਾਂ ਕਿਹਾ ਕਿ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਪਾਬੰਦੀ ਦੇ ਬਾਵਜੂਦ ਸ਼ਹਿਰ ਵਿੱਚ ਪੋਲੀਥੀਨ ਦੇ ਕੈਰੀ ਬੈਗਾਂ ਦੀ ਖੁੱਲ੍ਹੇਆਮ ਵਰਤੋਂ ਕੀਤੀ ਜਾ ਰਹੀ ਹੈ, ਜੋ ਕਿ ਪ੍ਰਦੂਸ਼ਣ ਫੈਲਾਉਣ ਦੇ ਨਾਲ-ਨਾਲ ਗਊਆਂ ਅਤੇ ਬੇਕਸੂਰ ਆਮ ਲੋਕ ਵੀ ਮੌਤ ਦੇ ਗ੍ਰਾਸ ਵਿਚ ਸਮਾਂ ਰਹੇ ਹਨ।ਇਸ ਲਈ ਸ਼ਹਿਰ ਵਿਚ ਪੋਲੀਥੀਨ ਨੂੰ ਜੜ  ਤੋਂ ਖਤਮ ਕੀਤਾ ਜਾਣਾ ਚਾਹੀਦਾ ਹੈ।

ਇਨ੍ਹਾਂ ਚੀਜ਼ਾਂ ਤੇ ਲਿਆ ਜਾਂਦਾ ਹੈ ਗਊ ਸੈੱਸ 2016 ਚ ਪੰਜਾਬ ਚ ਕਾਂਗਰਸ ਸਰਕਾਰ ਵੇਲੇ ਨਗਰ ਨਿਗਮ ਵਿਭਾਗ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ।ਨਗਰ ਕੌਂਸਲਾਂ ਅਤੇ ਨਗਰ ਨਿਗਮਾਂ ਨੂੰ ਵੱਖ-ਵੱਖ ਸ਼੍ਰੇਣੀਆਂ ਚ ਵੰਡ ਕੇ ਗਊ ਸੈੱਸ ਲਗਾਇਆ ਗਿਆ ਸੀ।ਇਸ ਦੇ ਆਧਾਰ ਤੇ ਅੰਗਰੇਜ਼ੀ ਸ਼ਰਾਬ ਦੀ ਇਕ ਬੋਤਲ ਤੇ 10 ਰੁਪਏ ਵਸੂਲੇ ਅਤੇ ਦੇਸੀ ਸ਼ਰਾਬ ਦੀ ਬੋਤਲ ਤੇ 5 ਰੁਪਏ ਦੇ ਹਿਸਾਬ ਨਾਲ ਸੀਮਿੰਟ ਦੀ 1 ਰੁਪਏ ਪ੍ਰਤੀ ਬੋਰੀ,ਬਿਜਲੀ ਦੇ ਬਿੱਲ ਤੇ 2 ਪੈਸੇ ਪ੍ਰਤੀ ਯੂਨਿਟ,ਨਵੀਂ ਕਾਰ ਖਰੀਦਣ ਤੇ 1000 ਰੁਪਏ,ਦੋ ਪਹੀਆ ਵਾਹਨ ਤੇ 200 ਰੁਪਏ, ਏਸੀ ਮੈਰਿਜ ਪੈਲੇਸ ਚ ਬੁਕਿੰਗ ਤੇ 1000,ਨਾਨ ਏਸੀ ਹਾਲ ਚ ਬੁਕਿੰਗ ਤੇ 500 ਰੁਪਏ ਆਦਿ ਤੇ ਗਊ ਸੈੱਸ ਲਗਾਇਆ ਗਿਆ ਅਤੇ ਸਰਕਾਰਾਂ ਨੇ ਗਊ ਸੈੱਸ ਲਗਾ ਕੇ ਲੋਕਾਂ ਤੋਂ ਪੈਸਾ ਇਕੱਠਾ ਕਰ ਲਿਆ,ਪਰ ਇਹ ਕਿੱਥੇ ਖਰਚ ਕੀਤਾ ਜਾ ਰਿਹਾ ਹੈ, ਇਹ ਕਿਸੇ ਨੂੰ ਪਤਾ ਨਹੀਂ ਹੈ,ਜੋ ਚਿੰਤਾ ਦਾ ਵਿਸ਼ਾ ਹੈ, ਸ਼ਿਵ ਸੈਨਾ ਦੀ ਮੰਗ ਹੈ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ।

LEAVE A REPLY

Please enter your comment!
Please enter your name here