


ਬਠਿੰਡਾ (ਦ ਸਟੈਲਰ ਨਿਊਜ਼), ਪਲਕ। ਬਠਿੰਡਾ ਤੋਂ ਇੱਕ ਖ਼ਬਰ ਮਿਲੀ ਹੈ, ਜਿੱਥੇ ਕਿ ਮਾਲ ਰੋਡ ਤੇ ਸਥਿਤ ਹੋਟਲ ਬਾਹੀਆ ਫੋਰਟ ਦੇ ਪਿਛਲੇ ਪਾਸੇ ਮਾਮੂਲੀ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਜਿਸ ਤੋਂ ਬਾਅਦ ਗੋਲੀਆਂ ਚਲਾਈਆਂ ਗਈਆਂ। ਇਸ ਵਾਰਦਾਤ ਵਿੱਚ 2 ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਦੀ ਪਹਿਚਾਣ ਸ਼ਿਵਮ ਵਾਸੀ ਪਰਮ ਰਾਮ ਨਗਰ ਅਤੇ ਰੇਸ਼ਮ ਸਿੰਘ ਵਾਸੀ ਰਾਜਗੜ੍ਹ ਜ਼ਿਲ੍ਹਾਂ ਬਠਿੰਡਾ ਵਜੋਂ ਹੋਈ ਹੈ। ਸ਼ਿਵਮ ਦੇ ਪੇਟ ਵਿੱਚੋਂ ਗੋਲੀ ਲੰਘ ਗਈ। ਜਦਕਿ ਰੇਸ਼ਮ ਸਿੰਘ ਨੂੰ ਛੁਰਾ ਮਾਰਿਆ ਗਿਆ।

ਦੋਵਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਸੀ। ਪਰ ਹੁਣ ਸ਼ਿਵਮ ਪਾਲ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਰੇਸ਼ਮ ਸਿੰਘ ਅਤੇ ਸ਼ਿਵਮ ਦੀ ਗਗਨਦੀਪ ਨਾਲ ਫੋਨ ਤੇ ਲੜਾਈ ਹੋਈ ਸੀ ਜਿਸ ਤੋਂ ਬਾਅਦ ਸ਼ਿਵਮ ਅਤੇ ਰੇਸ਼ਮ ਗਗਨਦੀਪ ਘਰ ਦੇ ਬਾਹਰ ਪਹੁੰਚ ਗਏ। ਜਿੱਥੇ ਕਿ ਗੁੱਸੇ ਵਿੱਚ ਆ ਕੇ ਗਗਨਦੀਪ ਨੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਚਲਾਉਣ ਵਾਲੇ ਦੀ ਪਹਿਚਾਣ ਹੋ ਗਈ ਹੈ। ਉਸ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
