ਪਿੰਡ ਅਮਰਪੁਰਾ ਦੇ ਇੱਕ ਨੌਜਵਾਨ ਨੇ ਆਰਥਿਕ ਤੰਗੀ ਤੋਂ ਪਰੇਸ਼ਾਨ ਹੋ ਕੇ ਕੀਤੀ ਖੁਦਕੁਸ਼ੀ

ਫਾਜ਼ਿਲਕਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਪਿੰਡ ਅਮਰਪੁਰਾ ਦੇ ਇੱਕ ਨੌਜਵਾਨ ਨੇ ਆਰਥਿਕ ਤੰਗੀ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਸੁਰਿੰਦਰ ਸਿੰਘ ਪਿੰਡ ਅਮਰੁਪਰਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸੁਰਿੰਦਰ ਈਟੀਟੀ ਕਰਦਾ ਸੀ ਉਸਦੇ ਘਰ ਦੀ ਆਰਥਿਕ ਹਾਲਤ ਕੁੱਝ ਠੀਕ ਨਹੀਂ ਸਨ, ਜਿਸ ਕਰਕੇ ਉਹ ਆਪਣੀ ਫੀਸ ਭਰਨ ਲਈ ਇੱਕ ਦੰਦਾਂ ਦੀ ਦੁਕਾਨ ਤੇ ਕੰਮ ਕਰਦਾ ਸੀ।

Advertisements

ਜਾਣਕਾਰੀ ਮੁਤਾਬਕ ਪਿਛਲੇ ਕੁੱਝ ਸਮੇਂ ਤੋਂ ਆਰਥਿਕ ਤੰਗੀ ਕਾਰਨ ਸੁਰਿੰਦਰ ਫੀਸ ਨਹੀ ਭਰ ਸਕਿਆ ਅਤੇ ਉਹ ਮਾਨਸਿਕ ਤੌਰ ਤੇ ਪ੍ਰੇਸ਼ਾਨ ਸੀ। ਉਸਨੇ ਸ਼ੋਸ਼ਲ ਮੀਡੀਆ ਤੇ ਲਾਈਵ ਹੋ ਕੇ ਦੱਸਿਆ ਕਿ ਉਹ ਬਹੁਤ ਪ੍ਰੇਸ਼ਾਨ ਹੈ ਅਤੇ ਉਹ ਇਸ ਦੁਨੀਆ ਵਿੱਚ ਨਹੀ ਰਹਿਣਾ ਚਾਹੁੰਦਾ ਅਤੇ ਫਿਰ ਸਵੇਰੇ ਪਿੰਡ ਦੇ ਵਾਟਰ ਵਰਕਸ ਕਰਮਚਾਰੀ ਨੇ ਵਾਟਰ ਵਰਕਸ ਦੀ ਟੈਂਕੀ ਤੇ ਉਸਦੀ ਲਾਸ਼ ਨੂੰ ਫਾਹੇ ਨਾਲ ਲਟਕਦੇ ਦੇਖਿਆ ਅਤੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਹਸਪਤਾਲ ਦੀ ਮੋਰਚਰੀ ਵਿੱਚ ਰੱਖਵਾ ਦਿੱਤਾ।

LEAVE A REPLY

Please enter your comment!
Please enter your name here