ਰੇਲਵੇ ਮੰਡੀ ਸਕੂਲ ਵਿੱਚ ਦੁੱਧ ਦੀ ਮਹੱਤਤਾ ਬਾਰੇ ਕਰਵਾਏ ਲੇਖ ਮੁਕਾਬਲੇ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਡੀ.ਪੀ.ਆਈ ਸੈਕੰਡਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਿਰਦੇਸ਼ਾਂ ਅਨੁਸਾਰ ਦੁੱਧ ਦਿ ਮਹੱਤਤਾ ਬਾਰੇ ਪ੍ਰਿੰਸੀਪਲ ਮੈਡਮ ਲਲਿਤਾ ਰਾਣੀ ਜੀ ਦੀ ਅਗਵਾਈ ਹੇਠ ਲੇਖ ਮੁਕਾਬਲੇ ਕਰਾਏ ਗਏ। ਵਿਦਿਆਰਥੀਆਂ ਨੇ ਬੜੇ ਉਤਸਾਹ ਨਾਲ ਇਸ ਮੁਕਾਬਲੇ ਵਿੱਚ ਹਿੱਸਾ ਲਿਆ। ਸੈਕੰਡਰੀ ਵਰਗ ਵਿੱਚ ਪਹਿਲਾ ਸਥਾਨ ਰਜਨੀ (+2), ਦੂਜਾ ਸਥਾਨ ਸਿਮਰਨਪ੍ਰੀਤ (+2) ਅਤੇ ਤੀਸਰਾ ਸਥਾਨ ਪ੍ਰੀਆ ਸੈਣੀ (+1) ਨੇ ਪ੍ਰਾਪਤ ਕੀਤਾ।

Advertisements

ਹਾਈ ਵਰਗ ਵਿੱਚ ਪਹਿਲਾ ਸਥਾਨ ਨੰਦਨੀ ਕੁਮਾਰੀ (10 E) ਦੂਸਰਾ ਸਥਾਨ ਸਪਨਾ (10 E)  ਅਤੇ ਤੀਸਰਾ ਸਥਾਨ ਸਿਮਰਨ ਕੌਰ (10 E) ਨੇ ਪ੍ਰਾਪਤ ਕੀਤਾ ਇਸ ਮੌਕੇ ਤੇ ਪ੍ਰਿੰਸੀਪਲ ਮੈਡਮ ਜੀ ਨੇ ਵੀ ਦੁੱਧ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਦੱਸਿਆ। ਇਸ ਮੌਕੇ ਤੇ ਮੈਡਮ ਰੋਮਾ ਜੀ, ਮੈਡਮ ਆਭਾ ਜੀ, ਮੈਡਮ ਗੁਰਪ੍ਰੀਤ ਕੌਰ ਜੀ ਅਤੇ ਮੈਡਮ ਦਲਜੀਤ ਕੌਰ ਜੀ ਹਾਜਰ ਸਨ।

LEAVE A REPLY

Please enter your comment!
Please enter your name here