Friday, October 23, 2026
Home National ਕਤਰ ਵਿੱਚ 8 ਭਾਰਤੀਆਂ ਨੂੰ ਮੌਤ ਦੀ ਸਜ਼ਾ ਤੇ ਅਦਾਲਤ ਨੇ ਅਪੀਲ...

ਕਤਰ ਵਿੱਚ 8 ਭਾਰਤੀਆਂ ਨੂੰ ਮੌਤ ਦੀ ਸਜ਼ਾ ਤੇ ਅਦਾਲਤ ਨੇ ਅਪੀਲ ਕੀਤੀ ਮਨਜ਼ੂਰ

ਨਵੀਂ ਦਿੱਲੀ (ਦ ਸਟੈਲਰ ਨਿਊਜ਼), ਪਲਕ। ਕਤਰ ਵਿੱਚ ਕਥਿਤ ਤੌਰ ਤੇ ਜਾਸੂਸੀ ਦੇ ਮਾਮਲੇ ਵਿੱਚ ਮੌਤ ਦੀ ਸਜ਼ਾ ਦਾ ਸਾਮਨਾ ਕਰ ਰਹੇ 8 ਭਾਰਤੀਆਂ ਦੇ ਪਰਿਵਾਰਾਂ ਨੂੰ ਦਿਵਾਲੀ ਤੋਂ ਪਹਿਲਾਂ ਇੱਕ ਵੱਡੀ ਖੁਸ਼ਖਬਰੀ ਮਿਲੀ ਹੈ। ਸੂਤਰਾਂ ਦੇ ਮੁਤਾਬਕ ਅਦਾਲਤ ਨੇ ਇਨ੍ਹਾਂ ਸਾਬਕਾ ਜਲ ਸੈਨਾ ਅਧਿਕਾਰੀਆਂ ਦੀ ਸਜ਼ਾ ਵਿਰੁੱਧ ਅਪੀਲ ਨੂੰ ਮਨਜ਼ੂਰੀ ਦੇ ਦਿੱਤੀ ਹੈ।

Advertisements

ਸੁਣਵਾਈ ਲਈ 23 ਨਵੰਬਰ ਦੀ ਪਹਿਲੀ ਤਰੀਕ ਤੈਅ ਕੀਤੀ ਗਈ ਹੈ। ਇੱਕ ਹੋਰ ਮਹੱਤਪੂਰਨ ਘਟਨਾਕ੍ਰਮ ਵਿੱਚ ਕਤਰ ਦੇ ਅਧਿਕਾਰੀਆਂ ਨੇ ਭਾਰਤੀ ਰਾਜਦੂਤ ਨੂੰ ਕੌਂਸਲਰ ਐਕਸੈਸ ਨੂੰ ਮਿਲਣ ਦੀ ਇਜਾਜ਼ਤ ਦਿੱਤੀ। ਇਹ ਵੀ ਚਰਚਾ ਹੈ ਕਿ ਵਪਾਰਕ ਰੰਜਿਸ਼ ਕਾਰਨ ਇਸ ਨੂੰ ਜਾਸੂਸੀ ਦਾ ਮਾਮਲਾ ਬਣਾਇਆ ਗਿਆ ਸੀ। ਸਾਬਕਾ ਭਾਰਤੀ ਮਰੀਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਕੰਪਨੀ ਲਾਕਡਾਊਨ ਵਿੱਚ ਆ ਗਈ ਸੀ। ਵੈਬਸਾਈਟ ਬੰਦ ਕਰ ਦਿੱਤੀ ਗਈ ਸੀ। ਇਸ ਨਾਲ ਅਟਕਲਾਂ ਨੂੰ ਮਜ਼ਬੂਤ ਆਧਾਰ ਮਿਲਿਆ ਹੈ।

LEAVE A REPLY

Please enter your comment!
Please enter your name here