18 ਨਵੰਬਰ ਨੂੰ ਰੈਡ ਰੋਡ ਫੀਡਰ ਦੀ ਬਿਜਲੀ ਸਪਲਾਈ ਰਹੇਗੀ ਬੰਦ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਸਮੀਰ ਸੈਣੀ। 18 ਨਵੰਬਰ 2023 ਨੂੰ ਰੈਡ ਰੋਡ ਫੀਡਰ ਦੀ ਬਿਜਲੀ ਸਪਲਾਈ ਬੰਦ ਰਹੇਗੀ। ਇਸ ਸਬੰਧੀ ਸ਼ਹਿਰੀ ਉਪ-ਮੰਡਲ ਅਫ਼ਸਰ ਡਾ. ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 11 ਕੇ.ਵੀ. ਰੈਡ ਰੋਡ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ 18 ਨਵੰਬਰ 2023 ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਬੰਦ ਰਹੇਗੀ। ਜਿਸ ਕਾਰਨ ਸ਼ਿਮਲਾ ਪਹਾੜੀ ਚੌਂਕ, ਪ੍ਰਲਾਦ ਨਗਰ, ਰਾਮ ਨਗਰ, ਵਕੀਲਾਂ ਬਜ਼ਾਰ, ਅਸ਼ੋਕ ਨਗਰ, ਰੈਡ ਰੋਡ, ਆਰਿਆ ਨਗਰ, ਕੱਚਾ ਟੋਬਾ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।

Advertisements

LEAVE A REPLY

Please enter your comment!
Please enter your name here