ਪੁਲਿਸ ਦੀ ਵਾਅਦਾ ਖਿਲਾਫੀ ਪਿੰਡ ਵਾਸੀਆਂ ਨੇ ਕੀਤੀ ਬੈਠਕ, ਦਿੱਤੀ ਚੇਤਾਵਨੀ

ਹਰਿਆਣਾ (ਦ ਸਟੈਲਰ ਨਿਊਜ਼)। ਬੀਤੇ ਦਿਨੀ ਕੋ-ਅਪਰੇਟਿਵ ਸੁਸਾਇਟੀ ਧੂਤ ਕਲਾਂ ਵਿਖੇ ਦੇ ਸਕੱਤਰ ਬਲਵੀਰ ਸਿੰਘ ਖਿਲਾਫ ਮਾਮਲਾ ਦਰਜ਼ ਹੋਇਆ ਸੀ ਪਰ ਪੁਲਿਸ ਵਲੋਂ ਉਸ ਨੂੰ ਗ੍ਰਿਫਤਾਰ ਨਾ ਕਰਨ ਦੇ ਰੋਸ ਵਜੋ ਪੀੜਤ ਵਿਅਕਤੀਆਂ ਤੇ ਪਿੰਡ ਵਾਸੀਆਂ ਵਲੋਂ 15 ਦਿਨ ਪਹਿਲਾਂ ਅੱਡਾ ਦੋਸੜਕਾ (ਧੂਤ ਕਲਾਂ) ਵਿਖੇ ਰੋਡ ਜਾਮ ਕੀਤਾ ਗਿਆ ਸੀ ਤੇ ਉਸ ਮੌਕੇ ਡੀ.ਐਸ.ਐਸ ਤਲਵਿੰਦਰ ਕੁਮਾਰ ਸੜਕ ਜਾਮ ਵਾਲੀ ਜਗ੍ਹਾ ’ਤੇ ਆਏ, ਜਿਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨਾਲ ਵਅਦਾ ਕੀਤਾ ਸੀ ਕਥਿਤ ਦੋਸ਼ੀ ਨੂੰ ਇਕ ਹਫਤੇ ’ਚ ਗ੍ਰਿਫਤਾਰ ਕਰਨਗੇ, ਚੌਕੀ ਇੰਚਾਰਜ਼ ਭੂੰਗਾ ਜਗਦੀਸ਼ ਕੁਮਾਰ ਦੀ ਬਦਲੀ ਕੀਤੀ ਜਾਏਗੀ ਅਤੇ ਹਰ ਪੀੜਤ ਵਿਅਕਤੀ ਦੀ ਵੱਖਰੇ ਤੌਰ ’ਤੇ ਐਫ.ਆਈ.ਆਰ ਦਰਜ਼ ਕਰਨ ਦਾ ਵਆਦਾ ਕੀਤਾ ਪਰ ਅੱਜ 15 ਦਿਨ ਬੀਤ ਜਾਣ ਦੇ ਬਾਵਜੂਦ ਵੀ ਕੋਈ ਵੀ ਵਾਅਦਾ ਪੂਰਾ ਨਹੀ ਕੀਤਾ ਗਿਆ।

Advertisements

ਜਿਸ ਦੇ ਰੋਸ ਵਜੋਂ ਅੱਜ ਮੁੜ ਪੀੜਤ ਵਿਅਕਤੀਆਂ ਵਲੋਂ ਪਿੰਡ ਧੂਤ ਕਲਾਂ ਵਿਖੇ ਮੀਟਿੰਗ ਕੀਤੀ ਗਈ, ਜਿਸ ’ਚ ਉਚੇਚੇ ਤੌਰ ’ਤੇ ਸਵਰਨ ਸਿੰਘ ਧੁੱਗਾ ਜਿਲ੍ਹਾ ਸਰਪ੍ਰਸਤ, ਇਕਬਾਲ ਸਿੰਘ ਜਿਲ੍ਹਾ ਪ੍ਰਧਾਨ, ਭਾਰਤੀ ਕਿਸਾਨ ਯੂਨੀਅਨ (ਦੋਆਬਾ) ਤੇ ਹੋਰ ਹਾਜਰ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਵਰਨ ਸਿੰਘ ਧੁੱਗਾ ਤੇ ਇਕਬਾਲ ਸਿੰਘ ਨੇ ਕਿਹਾ ਕਿ ਪਿੰਡ ਧੂਤ ਕਲਾਂ ਦੀ ਸੁਸਾਇਟੀ ਅੰਦਰ ਵੱਡੇ ਪੱਧਰ ’ਤੇ ਘਪਲੇਬਾਜ਼ੀ ਹੋਈ ਹੈ, ਜਿਸ ਦੇ ਸਬੰਧ ’ਚ ਪੀੜਤ ਵਿਅਕਤੀਆਂ ਨੇ ਪਿੰਡ ਵਾਸੀਆਂ ਦੇ ਸਹਿਯੋਗ ਰੋਡ ਜਾਮ ਕੀਤਾ ਸੀ ਤੇ ਉਸ ਸਮੇਂ ਪੁਲਿਸ ਪ੍ਰਸਾਸ਼ਨ ਨੇ ਕੁਝ ਵਾਅਦੇ ਕੀਤੇ ਸਨ ਜੋ ਅਜੇ ਤੱਕ ਪੂਰੇ ਨਹੀ ਹੋਏ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸਾਸ਼ਨ ਵਲੋਂ ਉਸ ਸਮੇਂ ਜੋ ਵਾਅਦੇ ਕੀਤੇ ਸਨ ਉਸ ਨੂੰ ਤੁਰੰਤ ਹੀ ਪੂਰਾ ਕੀਤਾ ਜਾਏ ਨਹੀ ਤਾਂ ਕੋਈ ਵੱਡਾ ਐਕਸ਼ਨ ਲਿਆ ਜਾਏਗਾ।

ਜਿਸ ਦੀ ਜਿਮੇਵਾਰੀ ਪੁਲਿਸ ਅਧਿਕਾਰੀਆਂ ਦੀ ਹੋਏਗੀ। ਇਸ ਮੌਕੇ ਪ੍ਰਦੀਪ ਸਿੰਘ, ਜਤਿੰਦਰ ਸਿੰਘ, ਹਰਵਿੰਦਰ ਸਿੰਘ, ਪਰਮਿੰਦਰ ਸਿੰਘ, ਸੰਤੋਖ ਸਿੰਘ, ਅਮਰੀਕ ਸਿੰਘ, ਬਲਦੇਵ ਸਿੰਘ, ਪਰਸ ਰਾਮ, ਜਸਵੀਰ ਸਿੰਘ, ਰਘਵੀਰ ਸਿੰਘ, ਬਲਵੀਰ ਸਿੰਘ, ਸੈਕਟਰੀ ਬਲਵੀਰ ਸਿੰਘ ਖਿਲਾਫ ਵੱਖ ਵੱਖ ਧਾਰਾਵਾਂ ਅਧੀਨ ਮਾਮਲਾ ਦਰਜ਼ ਕੀਤਾ ਗਿਆ ਪਰ ਅਜੇ ਤੱਕ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਨਹੀ ਕੀਤਾ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਪਿੰਡ ਦੇ ਹੋਰ ਵਿਅਕਤੀਆਂ ਵਲੋਂ ਵੀ ਆਪਣੇ ਨਾਲ ਹੋਈ ਹੇਰਾ ਫੇਰੀ ਸਬੰਧੀ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ ਪਰ ਪੁਲਿਸ ਵਲੋਂ ਹੁਣ ਤੱਕ ਸਿਰਫ ਦੋ ਹੋਰ ਮਾਮਲੇ ਦਰਜ਼ ਕੀਤੇ ਹਨ ਜਦਕਿ ਇ੍ਹਨਾਂ ਮਾਮਲਿਆਂ ’ਚ ਹੀ ਹੋਰ ਪੀੜਤ ਵਿਅਕਤੀਆਂ ਦੇ ਨਾਮ ਸ਼ਾਮਲ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਇਕ ਪੀੜਤ ਵਿਅਕਤੀ ਦੀ ਵੱਖਰੀ ਐਫ.ਆਈ.ਆਰ ਦਰਜ਼ ਕੀਤੀ ਜਾਏ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸਾਸ਼ਨ ਵਲੋਂ ਜੋ ਸੜਕ ਜਾਮ ਮੌਕੇ ਸਾਡੇ ਨਾਲ ਵਾਅਦੇ ਕੀਤੇ ਸਨ, ਜਿਨ੍ਹਾਂ ’ਚ ਕਥਿਤ ਦੋਸ਼ੀ ਦੀ ਗ੍ਰਿਫਤਾਰੀ ਅਤੇ ਚੌਕੀ ਇੰਚਾਰਜ਼ ਜਗਦੀਸ਼ ਕੁਮਾਰ ਦੀ ਬਦਲੀ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਅਜੇ ਤੱਕ ਇਹ ਵਾਅਦੇ ਪੂਰੇ ਨਹੀ ਹੋਏ, ਜਿਸ ਕਾਰਨ ਪਿੰਡ ਵਾਸੀਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਪੁਲਿਸ ਤੇ ਜਿਲ੍ਹਾ ਪ੍ਰਸਾਸ਼ਨ ਨੂੰ ਕਾਫੀ ਜਿਆਦਾ ਸਮਾਂ ਦੇ ਦਿੱਤਾ ਹੈ ਤੇ ਹੁਣ ਇਕ ਵੱਡੇ ਐਕਸ਼ਨ ਦੀ ਤਿਆਰੀ ਹੈ ਜੋ ਜਲਦ ਹੋਏਗਾ, ਜਿਸ ਦੇ ਜਿਮੇਵਾਰ ਖੁਦ ਪੁਲਿਸ ਦੇ ਅਧਿਕਾਰੀ ਹੋਣਗੇ। ਇਸ ਮੌਕੇ ਨੰ: ਗੁਰਵਿੰਦਰ ਸਿੰਘ ਆਹਰਾਂ, ਮਨਦੀਪ ਸਿੰਘ ਬੱਬੀ, ਹਰਭਜਨ ਸਿੰਘ ਪੰਡੋਰੀ ਮਾਇਲ, ਨਵਦੀਪ ਸਿੰਘ ਧਾਮੀ, ਮਨਮੋਹਣ ਸਿੰਘ ਬਿੱਟੂ, ਜਸਪਾਲ ਸਿੰਘ ਅਮਨਦੀਪ ਸਿੰਘ, ਬਲਜੀਤ ਸਿੰਘ (ਆਗੂ ਭਾਕਿਯੂ ਦੋਆਬਾ), ਕੁਲਵਿੰਦਰ ਕੌਰ, ਜਸਵੀਰ ਕੌਰ, ਅਮਰੀਕ ਸਿੰਘ, ਜਗਤਾਰ ਸਿੰਘ, ਸੁਰਿੰਦਰ ਸਿੰਘ, ਸੁਖਵਿੰਦਦਰ ਸਿੰਘ, ਸੁਰਜੀਤ ਸਿੰਘ, ਗੁਰਤਾਜ ਸਿੰਘ, ਰਵਿੰਦਰ ਸਿੰਘ, ਅਰਵਿੰਦਰ ਸਿੰਘ ਤੇ ਹੋਰ ਸਨ।

LEAVE A REPLY

Please enter your comment!
Please enter your name here